21 ਮਾਰਚ ਤੋਂ 4 ਅਪ੍ਰੈਲ 2022 ਤੱਕ ਮਨਾਏ ਗਏ ਪੋਸ਼ਣ ਪਖਵਾੜੇ ਵਿੱਚ ਫਾਜ਼ਿਲਕਾ ਨੇ ਹਾਸਲ ਕੀਤਾ ਵਧੀਆ ਮੁਕਾਮ

Sorry, this news is not available in your requested language. Please see here.

ਫਾਜ਼ਿਲਕਾ  29 ਮਈ 2022 :- 
 ਤੰਦਰੁਸਤ ਦੇਸ਼ ਦੇ ਨਿਰਮਾਣ ਲਈ ਜ਼ਰੂਰੀ ਹੈ ਕਿ ਉਥੋਂ ਦੀਆਂ ਮਾਵਾਂ ਅਤੇ ਬੱਚੇ ਵੀ ਤੰਦਰੁਸਤ ਹੋਣ, ਤਾਂ ਹੀ ਕੋਈ ਦੇਸ਼ ਸਹੀ ਅਰਥਾਂ ਵਿੱਚ ਵਿਕਾਸ ਕਰ ਸਕਦਾ ਹੈ।  ਸਰਕਾਰ ਬੱਚਿਆਂ, ਗਰਭਵਤੀ ਔਰਤਾਂ, ਅੱਲ੍ਹੜਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਪੋਸ਼ਣ ਸਬੰਧੀ ਨਤੀਜੇ ਹਾਸਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਹਰਦੀਪ ਕੌਰ ਨੇ ਦੱਸਿਆ ਕਿ ਪੋਸ਼ਣ ਅਭਿਆਨ ਸਕੀਮ ਤਹਿਤ ਪੋਸ਼ਣ ਪਖਵਾੜਾ 21 ਮਾਰਚ 2022 ਤੋਂ 4 ਅਪ੍ਰੈਲ 2022 ਤੱਕ ਮਨਾਇਆ ਗਿਆ, ਜਿਸ ਵਿੱਚ ਭਾਗੀਦਾਰੀ ਦੀ ਗਿਣਤੀ ਦੇ ਆਧਾਰ ਤੇ ਜ਼ਿਲ੍ਹਾ ਫਾਜ਼ਿਲਕਾ ਨੇ ਵਧੀਆ ਮੁਕਾਮ ਹਾਸਲ ਕੀਤਾ ਹੈ।  ਜ਼ਿਲ੍ਹਾ ਫਾਜ਼ਿਲਕਾ ਵਿੱਚ 26 ਨਵੰਬਰ 2021 ਨੂੰ ਬਲਾਕ ਖੂਈਆ ਸਰਵਰ ਅਤੇ 22 ਦਸੰਬਰ 2021 ਨੂੰ ਫਾਾਜ਼ਿਲਕਾ ਵਿੱਚ ਮਹਿਲਾ ਸਸ਼ਕਤੀਕਰਨ ਥੀਮ ਤੇ 2 ਮੇਲੇ ਲਗਾਏ ਗਏ। ਜਿਸ ਵਿੱਚ ਵੱਡੀ  ਗਿਣਤੀ ਵਿੱਚ ਔਰਤਾਂ ਨੂੰ ਪੋਸ਼ਣ ਅਭਿਆਨ ਤਹਿਤ ਸੰਪੂਰਨ ਆਹਾਰ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਮਾਵਾਂ ਅਤੇ ਬੱਚਿਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਸਤੰਬਰ ਮਹੀਨੇ ਨੂੰ ‘ਪੋਸ਼ਣ ਮਾਂਹ’ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਵਜਾਤ ਬੱਚਿਆਂ ਦੀ ਸੰਭਾਲ, ਪੌਸ਼ਟਿਕ ਆਹਾਰ, ਅਨੀਮੀਆ ਤੋਂ ਬਚਾਅ, ਡਾਇਰੀਆ ਤੋਂ ਬਚਾਅ, ਹੱਥ ਧੋਣ ਦੀ ਸਹੀ ਵਿਧੀ ਅਤੇ ਸਾਫ਼ ਸੁਥਰੇ ਆਲੇ-ਦੁਆਲੇ ਬਾਰੇ ਪੋਸ਼ਣ ਅਭਿਆਨ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।  ਪੋਸਣ ਅਭਿਆਨ ਦਾ ਮਕਸਦ ਅਨੀਮੀਆ, ਨੌਜਵਾਨ ਬੱਚਿਆਂ, ਔਰਤਾਂ ਅਤੇ ਕਿਸ਼ੋਰ ਲੜਕੀਆਂ ਵਿੱਚ ਘੱਟ ਜਨਮ ਦਰ ਨੂੰ ਨਿਸ਼ਾਨਾ  ਹੈ।
ਉਨ੍ਹਾਂ ਦੱਸਿਆ ਕਿ ਮਹੀਨੇ ਦੇ ਹਰ ਬੁੱਧਵਾਰ ਅਨੀਮਿਆ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ, ਜਿਸ ਵਿੱਚ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉ ਮਾਵਾਂ, ਕਿਸ਼ੋਰੀਆਂ ਅਤੇ ਬੱਚਿਆ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਾਰੇ ਬਲਾਕਾਂ  ਵੱਧ ਤੋਂ ਵੱਧ ਸ਼ਾਮਲ ਹੋਏ ਲਾਭਪਾਤਰੀਆਂ ਦੀਆਂ ਫੋਟੋਜ਼ ਦੀ ਪੀਪੀਟੀ ਤਿਆਰ ਕਰਕੇ ਮੁੱਖ ਦਫਤਰ ਭੇਜੀ ਜਾਂਦੀ ਹੈ।ਹਰ ਮਹੀਨੇ ਦੀ 14 ਅਤੇ 28 ਤਾਰੀਖ ਨੂੰ ਕਮਿਊਨਿਟੀ ਅਧਾਰਿਤ ਸਮਾਗਮ ਕਰਵਾਏ ਜਾਂਦੇ ਹਨ। ਜਿਸ ਵਿੱਚ ਪਹਿਲੀ ਅਤੇ ਦੂਜੀ ਤਿਮਾਹੀ ਔਰਤਾਂ ਨੂੰ ਸੱਦਾ ਦੇਣਾ, ਅੰਨਾਪ੍ਰਾਸਨ ਦਿਵਸ, ਸੁਪੋਸ਼ਨ ਦਿਵਸ, ਜਨਤਕ ਸਿਹਤ ਸੁਨੇਹੇ  ਵਰਗੀਆਂ ਗਤੀਵਿਧੀਆਂ ਨੂੰ ਸ਼ਾਮਲ ਕੀਤਾਾ ਜਾਂਦਾ ਹੈ।
Spread the love