ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ ਕਰਵਾਇਆ ਸਮਾਗਮ

CLAR
ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ ਕਰਵਾਇਆ ਸਮਾਗਮ

Sorry, this news is not available in your requested language. Please see here.

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅੰਦਰ ਹੁੰਦੀ ਹੈ ਖੂਬ ਪ੍ਰਤੀਭਾ-ਡਿਪਟੀ ਕਮਿਸ਼ਨਰ

ਫਾਜ਼ਿਲਕਾ 3 ਦਸੰਬਰ 2021

ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਾਜ਼ਿਲਕਾ ਵਿਖੇ ਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਬੱਚਿਆਂ ਅੰਦਰ ਬਹੁਤ ਹੀ ਪ੍ਰਤੀਭਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਬੱਚੇ ਰਬ ਦੇ ਰੂਪ ਹੁੰਦੇ ਹਨ ਤੇ ਕਿਸੇ ਵੀ ਪੱਖੋਂ ਦੂਜੇ ਬੱਚਿਆਂ ਨਾਲ ਘੱਟ ਨਹੀਂ ਹਨ।

ਹੋਰ ਪੜ੍ਹੋ :-ਕਿਸਾਨਾਂ ਨੂੰ ਉੱਚ ਮਿਆਰੀ ਦੇ ਖੇਤੀ ਇਨਪੁਟਸ ਮੁਹੱਈਆ ਕਰਵਾਏ ਜਾਣ: ਡਾ ਜਰਨੈਲ ਸਿੰਘ

ਡਿਪਟੀ ਕਮਿਸ਼ਨਰ ਨੇ ਸਮਾਗਮ ਦੌਰਾਨ ਕਿਹਾ ਕਿ ਦਿਵਿਅਗਾਂ ਬਚਿਆਂ ਅੰਦਰ ਹੁਨਰ ਬਹੁਤ ਹੈ ਬਸ ਲੋੜ ਹੈ ਇਸ ਨੂੰ ਪਹਿਚਾਨਣ ਦੀ। ਉਨ੍ਹਾਂ ਕਿਹਾ ਕਿ ਦਿਵਿਆਂਗ ਬੱਚਿਆਂ ਦੀ ਭਲਾਈ ਲਈ ਪ੍ਰਸ਼ਾਸਨ ਤੇ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਬਚਿਆਂ ਲਈ ਸਰਕਾਰ ਵੱਲੋਂ ਅਨੇਕਾਂ ਸਕੀਮਾਂ ਚਲਾਈਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਮੇਸ਼ਾ ਇਨ੍ਹਾਂ ਬਚਿਆਂ ਦੀ ਭਲਾਈ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਨਗਰ ਕੌਂਸਲ ਨੂੰ ਕਿਹਾ ਕਿ ਉਹ ਵੀ ਇਨ੍ਹਾ ਬਚਿਆਂ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣ।

ਇਸ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਨਵੀਨ ਗੜਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਤੋਂ 1 ਸਾਲ ਦੀ ਉਮਰ ਤੱਕ ਦੇ ਹਰੇਕ ਦਿਵਿਆਂਗ ਬੱਚੇ ਨੂੰ ਸਰਕਾਰੀ ਸਕੂਲ ਜਾਂ ਸਪੈਸ਼ਲ ਸਕੁਲ ਵਿਚ ਦਾਖਲੇ ਤੇ ਮੁਫਤ ਸਿਖਿਆ ਦਾ ਅਧਿਕਾਰ ਹੈ, ਸਰਕਾਰੀ ਵਿਦਿਅਕ ਸੰਸਥਾਵਾਂ ਵਿਚ ਦਿਵਿਆਂਗ ਬਚਿਆਂ ਲਈ 5 ਫੀਸਦੀ ਸੀਟਾਂ ਰਿਜਰਵ ਹਨ ਤੇ ਦਾਖਲੇ ਲਈ ਉਪਰਲੀ ਸੀਮਾ ਵਿਚ 5 ਸਾਲ ਦੀ ਛੋਟ ਹੈ। ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਤਕ ਪੜਾਈ ਲਈ ਮੁਫਤ ਸਿਖਣ ਸਮਗਰੀ, ਵਿਸ਼ੇਸ਼ ਸਿਖਿਅਕ, ਵਜੀਫੇ ਦੀ ਸਹੂਲਤ ਅਤੇ ਸਹਾਈ ਯੰਤਰ ਦੀ ਸੁਵਿਧਾ ਹੈ।ਉਨ੍ਹਾਂ ਕਿਹਾ ਕਿ ਇਮਤਿਹਾਨ ਸਮੇਂ ਸਾਰੇ ਦਿਵਿਆਂਗ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਜਿਵੇਂ ਵਾਧੂ ਸਮਾਂ ਆਦਿ ਵਿਚ ਛੋਟ ਹੁੰਦੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਦਿਵਿਆਂਗ ਬੱਚਿਆਂ ਨੂੰ ਸੁਣਨ ਵਾਲੇ ਯੰਤਰ ਅਤੇ ਸਟੇਸ਼ਨਰੀ ਵੀ ਦਿੱਤੀ ਗਈ।ਇਸ ਤੋਂ ਇਲਾਵਾ ਦਿਵਿਆਂਗ ਵਿਦਿਆਰਥੀਆਂ ਨੂੰ ਅਪੰਗਤਾ ਦੇ ਸਟਰੀਫਿਕੇਟ ਵੀ ਦਿੱਤੇ ਗਏ। ਇਸ ਦੌਰਾਨ ਦਿਵਿਆਂਗ ਹੁਨਰਮੰਦ ਬਚਿਆਂ ਵਲੋਂ ਕਵਿਤਾ, ਗਾਣਾ, ਡਾਂਸ ਆਦਿ ਪੇਸ਼ ਕੀਤਾ ਗਿਆ ਜਿਸ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਬਚਿਆਂ ਦੀ ਖੂਬ ਸ਼ਲਾਘਾ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਸੰਦੀਪ ਧੂੜੀਆ ਵੱਲੋਂ ਸਭਨਾ ਨੂੰ ਜੀ ਆਇਆ ਆਖਿਆ।

ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ ਡਾ. ਸੁਖਵੀਰ ਸਿੰਘ ਬਲ, ਸੀ.ਡੀ.ਪੀ.ਓ ਸੰਜੂ, ਸਕੂਲ ਪ੍ਰਿੰਸੀਪਲ ਝੰਗੜ ਭੈਣੀ ਸ੍ਰੀ ਰਜਿੰਦਰ ਵਿਖੋਣਾ ਤੋਂ ਇਲਾਵਾ ਸਕੂਲ ਦਾ ਸਟਾਫ ਮੌਜ਼ੁਦ ਸੀ।

Spread the love