ਕੈਕਿੰਗ ਤੇ ਕੈਨੋਇੰਗ ਪੰਜਾਬ ਟੀਮ ਲਈ ਜ਼ਿਲ੍ਹੇ ਦੇ 13 ਖਿਡਾਰੀਆਂ ਦੀ ਹੋਈ ਚੋਣ

Kayaking and Canoeing Punjab
ਕੈਕਿੰਗ ਤੇ ਕੈਨੋਇੰਗ ਪੰਜਾਬ ਟੀਮ ਲਈ ਜ਼ਿਲ੍ਹੇ ਦੇ 13 ਖਿਡਾਰੀਆਂ ਦੀ ਹੋਈ ਚੋਣ

Sorry, this news is not available in your requested language. Please see here.

ਰੂਪਨਗਰ, 15 ਦਸੰਬਰ 2022

ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਕੈਕਿੰਗ ਤੇ ਕੈਨੋਇੰਗ ਖਿਡਾਰੀਆਂ ਲਈ ਚੋਣ ਟਰਾਇਲ ਵਿੱਚੋਂ ਪੰਜਾਬ ਟੀਮ ਲਈ ਜ਼ਿਲ੍ਹਾ ਰੂਪਨਗਰ ਦੇ 13 ਖਿਡਾਰੀਆਂ ਦੀ ਚੋਣ ਹੋਈ ਹੈ।ਸ਼੍ਰੀ ਰੁਪੇਸ਼ ਕਮਾਰ ਨੇ ਦੱਸਿਆ ਕਿ ਇਨ੍ਹਾਂ 13 ਖਿਡਾਰੀਆਂ ਵਿੱਚੋਂ ਕੈਕਿੰਗ ਕੈਨੋਇੰਗ ਕੋਚਿੰਗ ਸੈਂਟਰ ਕੱਟਲੀ ਰੂਪਨਗਰ ਦੇ 8 ਲੜਕੀਆਂ ਅਤੇ 5 ਲੜਕੇ ਚੁਣੇ ਗਏ। ਇਹ ਖਿਡਾਰੀ 33ਵੀਂ ਜੂਨੀਅਰ ਅਤੇ ਸਬ-ਜੂਨੀਅਰ ਕੈਕਿੰਗ ਕੈਨੋਇੰਗ ਨੈਸਨਲ ਚੈਪੀਅਨਸਿਪ ਲੜਕੇ ਲੜਕੀਆ ਟੀਮ ਭਾਗ ਲੈਣਗੇ।

ਹੋਰ ਪੜ੍ਹੋ – ਫਿਰੋਜ਼ਪੁਰ ਪੁਰਾਣੇ ਕੱਚਰੇ ਤੋਂ ਮੁਕਤ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ. . ਅੰਮ੍ਰਿਤ ਸਿੰਘ

ਕੈਕਿੰਗ ਕੈਨੋਇੰਗ ਦੇ ਕੋਚ ਸ. ਜਗਜੀਵਨ ਸਿੰਘ ਨੇ ਦੱਸਿਆ ਕਿ ਅਗਲੇ ਮਹੀਨੇ ਖੇਲੋ ਇੰਡੀਆ ਲਈ ਕੁਆਲੀਫਾਈ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ। ਜਿਸ ਵਿੱਚ ਦੇਸ਼ ਭਰ ਦੇ ਭਾਗ ਲੈਣ ਵਾਲੇ ਰਾਜਾਂ ਵਿੱਚੋਂ ਪਹਿਲੇ ਅੱਠ ਨੰਬਰ ਦੀਆਂ ਟੀਮਾਂ ਹੀ ਭਾਗ ਲੈਣ ਦੇ ਯੋਗ ਹੋਣਗੀਆਂ।ਉਨ੍ਹਾਂ ਦੱਸਿਆ ਕਿ ਖਿਡਾਰੀਆਂ ਅਤੇ ਕੋਚ ਵੱਲੋਂ ਲਗਾਤਾਰ ਮਿਹਨਤ ਜਾਰੀ ਹੈ। ਇਸ ਟੀਮ ਵਿੱਚ ਇੱਕੋਂ ਪਿੰਡ ਕੱਟਲੀ ਦੀਆਂ ਪੰਜ ਲੜਕੀਆ ਚੁਣੀਆਂ ਗਈਆਂ ਹਨ ਜੋ ਕਿ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ।

ਜ਼ਿਲ੍ਹਾ ਖੇਡ ਅਫਸਰ ਨੇ ਜਾਣਕਾਰੀ ਦਿੱਤੀ ਕਿ ਕੈਕਿੰਗ ਕੈਨੋਇੰਗ ਕੋਟ ਸ. ਜਗਜੀਵਨ ਸਿੰਘ ਪੰਜਾਬ ਟੀਮ ਇੰਚਾਰਜ ਵਜੋਂ ਭੂਮਿਕਾ ਨਿਭਾਉਣ ਲਈ ਜਾਣਗੇ। ਚੁਣੇ ਹੋਏ ਖਿਡਾਰੀਆਂ ਅਤੇ ਕੋਚ ਨੂੰ ਸ੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਖੇਡ ਵਿਭਾਗ ਦਾ ਸਮੂਹ ਸਟਾਫ਼ ਮੈਂਬਰ ਹਾਜ਼ਰ  ਸਨ।

Spread the love