ਪਿੰਡ ਪਮਾਲ ਵਿਖੇ ਕਿਸਾਨ ਗੌਸ਼ਟੀ ਆਯੋਜਿਤ

kisan goshti (5)
ਪਿੰਡ ਪਮਾਲ ਵਿਖੇ ਕਿਸਾਨ ਗੌਸ਼ਟੀ ਆਯੋਜਿਤ

Sorry, this news is not available in your requested language. Please see here.

-ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵ ਬਾਰੇ ਕੀਤਾ ਜਾਗਰੂਕ

ਲੁਧਿਆਣਾ, 29 ਸਤੰਬਰ 2021

ਮੁੱਖ ਸਕੱਤਰ ਅਤੇ ਐਫ.ਸੀ.ਡੀ ਸ੍ਰੀ ਅਨਿਰੁਧ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਸੁਖਦੇਵ ਸਿੰਘ ਸਿੱਧੂ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਸ੍ਰੀ ਵਰਿੰਦਰ ਸ਼ਰਮਾ ਡਿਪਟੀ ਕਮਿਸ਼ਨਰ, ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਪਿੰਡ ਪਮਾਲ, ਬਲਾਕ ਅਤੇ ਜ਼ਿਲ੍ਹਾ ਲੁਧਿਆਣਾ ਵਿਖੇ ਕਿਸਾਨ ਗੌਸ਼ਟੀ ਲਗਾਈ ਗਈ, ਜਿਸ ਵਿੱਚ ਕਿਸਾਨਾਂ ਨੂੰ ਪਰਾਲੀ ਸਾੜ੍ਹਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।

ਇਸ ਮੌਕੇ ਡਾ.ਨਰਿੰਦਰ ਸਿੰਘ ਬੈਨੀਪਾਲ, ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਦੀ ਟੀਮ ਜਿਸ ਵਿੱਚ ਡਾ.ਰਜਿੰਦਰਪਾਲ ਸਿੰਘ ਔਲਖ, ਬਲਾਕ ਖੇਤੀਬਾੜੀ ਅਫਸਰ,ਲੁਧਿਆਣਾ, ਇੰਜੀ:ਅਮਨਪ੍ਰੀਤ ਸਿੰਘ ਘਈ, ਡਾ. ਗਿਰਜੇਸ ਭਾਰਗਵ, ਖੇ.ਵਿ.ਅ (ਪੀ.ਪੀ), ਸ੍ਰੀ ਜਸਵਿੰਦਰ ਸਿੰਘ ਧਾਲੀਵਾਲ ਖੇ.ਵਿ.ਅ, ਜਮਾਲਪੁਰ, ਇੰਜੀ: ਹਰਮਨਦੀਪ ਸਿੰਘ, ਡਾ ਰਮਨਪ੍ਰੀਤ ਕੌਰ, ਖੇ.ਵਿ.ਅ, ਕਪਾਹ ਸੈਕਸ਼ਨ, ਡਾ. ਜਤਿੰਦਰ ਸਿੰਘ ਖੇ.ਵਿ.ਅ, (ਇੰਨਫੋ), ਡਾ. ਗੁਰਨਾਮ ਸਿੰਘ ਖੇ.ਵਿ.ਅ ਫੋਡਰ ਅਫਸਰ, ਅਤੇ ਸਰਕਲ ਦੀ ਇੰਚਾਰਜ ਡਾ ਵੀਰਪਾਲ ਕੌਰ, ਖੇ.ਵਿ.ਅ ਬਾੜੇਵਾਲ ਨੇ ਦੂਰਦਰਸ਼ਨ ਦੀ ਟੀਮ ਜਿਸ ਵਿੱਚ ਪੰਜਾਬ ਖੇਤੀ ਸੂਚਨਾਂ ਅਫਸਰ ਡਾ ਨਰੇਸ਼ ਗੁਲਾਟੀ ਦੀ ਟੀਮ ਨਾਲ ਖੇਤੀਬਾੜੀ ਸਬੰਧੀ ਕਿਸਾਨਾਂ ਦੇ ਆਹਮੋ ਸਾਹਮਣੇ ਸਵਾਲ ਜਵਾਬ ਕੀਤੇ।

ਡਾ. ਬੈਨੀਪਾਲ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਿੱਚ ਮੌਜੂਦਾ ਚੱਲ ਰਹੀਆਂ ਵੱਖ-ਵੱਖ ਸਕੀਮਾਂ ਖਾਸ ਕਰਕੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਮੁੱਖ ਤੌਰ ਤੇ ਮੁੱਦਾ ਰਿਹਾ ਅਤੇ ਇਸ ਸਬੰਧੀ ਕਿਸਾਨਾਂ ਨੂੰ ਖੇਤੀ ਮਸੀਨਾਂ ਲੈਣ ਲਈ ਸਬਸਿਡੀ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਖੇਤੀਬਾੜੀ ਵਿਭਾਗ ਸਾਹਮਣੇ ਆ ਰਹੀਆਂ ਮਸਕਿਲਾਂ ਜਿਵੇਂ ਕਿ ਝੋਨੇ ਦੀ ਨਾੜ ਨੂੰ ਅੱਗ ਲਾਉਣਾ, ਪਾਣੀ ਦੇ ਪੱਧਰ ਦਾ ਡਿੱਗਣਾ, ਝੋਨੇ ਦੇ ਭੂਰੇ ਟਿੱਡੇ ਆਦਿ ਸਬੰਧੀ ਦੱਸਿਆ ਗਿਆ ਅਤੇ ਮੁੱਖ ਤੌਰ ਤੇ ਝੋਨੇ ਦੀ ਫਸਲ ਦੀ ਸਾਂਭ ਸੰਭਾਲ ਅਤੇ ਉਸਦੇ ਮੰਡੀਕਰਨ ਸਬੰਧੀ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਜਗ੍ਹਾਂ ‘ਤੇ ਮੱਕੀ ਦੀ ਕਾਸਤ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ।ਖੇਤੀਬਾੜੀ ਵਿਭਾਗ ਵਲੋਂ ਜੋ ‘ਆਈ ਖੇਤੀ ਪੰਜਾਬ’  ਐਪ ਚਲਾਈ ਗਈ ਹੈ, ਉਸ ਐਪ ਦੀ ਵਰਤੋਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡ ਪਮਾਲ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।