ਜਿਲ੍ਹਾ ਚੋਣ ਅਫਸਰ ਵਲੋਂ ‘ਨੋ ਯੂਅਰ ਕੈਂਡੀਡੇਟ’ ਐਪ ਦੀ ਵੱਧ ਤੋਂ ਵੱਧ ਵਰਤੋਂ ਦਾ ਸੱਦਾ

MHD ISHFAQ
ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣਾ ਸਮੇਂ ਦੀ ਮੁੱਖ ਲੋੜ-ਡਿਪਟੀ ਕਮਿਸ਼ਨਰ ਗੁਰਦਾਸਪੁਰ

Sorry, this news is not available in your requested language. Please see here.

ਉਮੀਦਵਾਰਾਂ ਦੇ ਵੇਰਵੇ , ਅਪਰਾਧਿਕ ਪਿਛੋਕੜ, ਯੋਗਤਾ ਆਦਿ ਬਾਰੇ ਤੁਰੰਤ ਮਿਲੇਗੀ ਜਾਣਕਾਰੀ

ਗੁਰਦਾਸਪੁਰ, 4 ਫਰਵਰੀ 2022

ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਬਾਰੇ ਜਾਣਕਾਰੀ ਲਈ ‘ਨੋ ਯੂਅਰ ਕੈਂਡੀਡੇਟ’ (KNOW YOUR CANDIDATE) ਐਪ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਲੋਕ ਆਪਣੇ ਖੇਤਰ ਦੇ ਉਮੀਦਵਾਰ ਬਾਰੇ ਉਸ ਵਲੋਂ ਨਾਮਜਦਗੀ ਪੱਤਰ ਵਿਚ ਦਿੱਤੇ ਵੇਰਵਿਆਂ ਬਾਰੇ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਹੋਰ ਪੜ੍ਹੋ :-ਵੈਕਸੀਨੇਸ਼ਨ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਸਮੂਹ ਵਿਭਾਗੀ ਅਧਿਕਾਰੀ ਪੂਰਜੋਰ ਯਤਨ ਕਰਨ-ਕੇ ਸ਼ਿਵਾ ਪ੍ਰਸਾਦ

ਜਿਲ੍ਹਾ ਚੋਣ ਅਫਸਰ -ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋਕਾਂ ਨੂੰ ਇਸ ਐਪ ਵੱਧ ਤੋਂ ਵੱਧ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਰਾਹੀਂ ਲੋਕ  ਉਮੀਦਵਾਰ ਦੀ ਫੋਟੋ ਤੇ ਵੇਰਵੇ, ਉਸਦਾ ਅਪਰਾਧਿਕ ਪਿਛੋਕੜ ਜੇਕਰ ਕੋਈ ਹੈ ਤਾਂ, ਉਮੀਦਵਾਰਾਂ ਦਾ ਹਲਫਨਾਮਾ ਜਿਸ ਵਿਚ ਉਸਦੀ ਵਿਦਿਅਕ ਯੋਗਤਾ, ਜਾਇਦਾਦ ਤੇ ਦੇਣਦਾਰੀਆਂ ਬਾਰੇ ਜਾਣਕਾਰੀ ਸ਼ਾਮਿਲ  ਹੁੰਦੀ ਹੈ, ਬਾਰੇ ਜਾਣਕਾਰੀ ਲੈ ਸਕਦੇ ਹਨ। ਉਨਾਂ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਦਫਤਰਾਂ ਵਿਖੇ ਹੋਰਡਿੰਗ ਤੇ ਸਟੈਂਡੀਜ਼ ਲਗਵਾਉਣ।

Spread the love