ਬਰਨਾਲਾ, 16 ਨਵੰਬਰ 2021
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲਾ ਬਰਨਾਲਾ ਵਿਚ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਜਾਰੀ ਹਨ। ਇਸ ਤਹਿਤ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਦੀ ਅਗਵਾਈ ਹੇਠ ਟੀਮ ਵੱਲੋਂ ਕੁਸ਼ਟ ਆਸ਼ਰਮ ਬਰਨਾਲਾ ਵਿਖੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ।
ਹੋਰ ਪੜ੍ਹੋ :-ਫਾਜਿਲ਼ਕਾ ਦੇ ਸੱਵਛਤਾ ਦੇ ਬੈ੍ਰਡ ਐਂਬਸੈਂਡਰਾਂ ਨੇ ਸ਼ਹਿਰ ਵਿਚ ਕੱਢੀ ਜਾਗਰੂਕਤਾ ਰੈਲੀ
ਇਸ ਮੌਕੇ ਜਿੱਥੇ ਹਰ ਵੋਟਰ ਨੂੰ ਵੋਟ ਦੇ ਹੱਕ ਦੇ ਇਸਤੇਮਾਲ ਦੀ ਅਪੀਲ ਕੀਤੀ ਗਈ, ਉਥੇ ਦਿਵਿਆਂਗ ਵੋਟਰਾਂ ਨੂੰ ਸਹੂਲਤਾਂ ਬਾਰੇ ਦੱਸਿਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਜ਼ਿਲੇ ਵਿਚ 20 ਅਤੇ 21 ਨਵੰਬਰ ਨੂੰ ਵਿਸ਼ੇਸ਼ ਕੈਂਪ ਲਾਏ ਜਾਣਗੇ। ਡਾ. ਤੇਆਵਾਸਪ੍ਰੀਤ ਨੇ ਦੱਸਿਆ ਕਿ 30 ਨਵੰਬਰ ਤੱਕ ਨਵੀਂ ਵੋਟ ਬਣਾਉਣ, ਪੁਰਾਣੀ ਵੋਟ ਕਟਵਾਉਣ ਜਾਂ ਸੋਧ ਲਈ ਫਾਰਮ ਭਰੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਟੌਲ ਫ੍ਰੀ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।