ਜ਼ਿਲੇ ’ਚ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ

Sorry, this news is not available in your requested language. Please see here.

ਪੋਲੀਓ ਰੋਕਣ ਲਈ ਦੋ ਬੂੰਦ ਹਰ ਵਾਰ ਜ਼ਰੂਰੀ: ਸਿਵਲ ਸਰਜਨ ਬਰਨਾਲਾ

ਬਰਨਾਲਾ, 27 ਫਰਵਰੀ

ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲੇ ਦੇ 64012 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਸਿਵਲ ਹਸਪਤਾਲ ਬਰਨਾਲਾ ਤੋਂ ਕੀਤੀ।
ਇਸ ਮੌਕੇ ਡਾ. ਔਲਖ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਹਰ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਨਿਗਰਾਨ ਟੀਮਾਂ ਵੱਲੋਂ ਜ਼ਿਲਾ ਅਤੇ ਬਲਾਕ ਪੱਧਰ ਤੋਂ ਨਿਗਰਾਨੀ ਕੀਤੀ ਜਾਵੇਗੀ। ਜ਼ਿਲਾ ਟੀਕਾਕਰਨ ਅਫਸਰ ਡਾ. ਰਾਜਿੰਦਰ ਸਿੰਗਲਾ ਨੇ ਦੱਸਿਆ ਕਿ ਅੱਜ ਕੁੱਲ 237 ਰੈਗੂਲਰ ਬੂਥ ਲਗਾਏ ਗਏ, ਜਿਨਾਂ ’ਚੋਂ 9 ਟਰਾਂਜ਼ਿਟ ਟੀਮਾਂ ਵੱਲੋਂ ਬੱਸ ਸਟੈਂਡਾ, ਰੇਲਵੇ ਸਟੇਸ਼ਨਾਂ ’ਤੇ ਅਤੇ 12 ਮੋਬਾਇਲ ਟੀਮਾਂ ਵੱਲੋਂ ਭੱਠੇ, ਫੈਕਟਰੀਆਂ, ਉਸਾਰੀ ਅਧੀਨ ਇਮਾਰਤਾਂ ਤੇ ਦੂਰ-ਦੁਰਾਡੇ ਬੈਠੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਰੋਟਰੀ ਕਲੱਬ ਬਰਨਾਲਾ ਦੇ ਪ੍ਰਧਾਨ ਨਰੇਸ਼ ਸਿੰਗਲਾ, ਕਿ੍ਰਸ਼ਨ ਜਿੰਦਲ, ਸੁਰਿੰਦਰ ਮਿੱਤਲ, ਰਾਜੂ ਸ਼ਰਮਾ, ਰਾਜੇਸ਼ ਗਰਗ ਮੈਂਬਰਾਂ ਵੱਲੋਂ ਬੱਚਿਆਂ ਨੂੰ ਖਿਡਾਉਣੇ ਵੀ ਦਿੱਤੇ ਗਏ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਤਪਿੰਦਰਜੋਤ ਕੌਂਸ਼ਲ, ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ, ਸਤਨਾਮ ਕੌਰ ਐਲਐਚਵੀ, ਗੁਰਦੀਪ ਸਿੰਘ ਟੀਕਾਕਰਨ ਸਹਾਇਕ, ਮਨਜੀਤ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।

 

ਹੋਰ ਪੜ੍ਹੋ :-  ਉੱਚ ਕੁਆਲਿਟੀ ਦਾ ਮੱਕੀ ਦਾ ਆਚਾਰ (ਸਾਈਲੇਜ਼) ਮੁਹੱਈਆ ਕਰਵਾਉਣ ਲਈ ਪੰਜਾਬ ਐਗਰੋ ਵੱਲੋਂ ਉਪਰਾਲਾ 

Spread the love