ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਨੇ ਕੀਤਾ ਸੁਵਿਧਾ ਅਤੇ ਕਾਨੂੰਨੀ ਸੇਵਾਵਾਂ ਕੈਂਪਾਂ ਦਾ ਦੌਰਾ

Sorry, this news is not available in your requested language. Please see here.

ਰੂਪਨਗਰ, 29 ਅਕਤੂਬਰ 2021
ਆਜਾਦੀ ਦਾ ਅੰਮ੍ਰਿਤ ਮਹਾਂਉਤਸਵ ਜੋ ਕਿ ਆਜਾਦੀ ਦੇ ਇਸ 75ਵੇਂ ਸਾਲ ਨੂੰ ਮਨਾਇਆ ਜਾ ਰਿਹਾ ਹੈ ਦੇ ਚੱਲਦਿਆਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਜਿਲ੍ਹੇ ਦੇ ਛੇ ਬਲਾਕਾਂ ਵਿੱਚ ਸੁਵਿਧਾ ਅਤੇ ਕਾਨੂੰਨੀ ਸੇਵਾਵਾਂ ਕੈਂਪਾਂ ਦਾ ਆਯੋਜਨ 28 ਅਤੇ 29 ਅਕਤੂਬਰ ਨੂੰ ਕੀਤਾ ਗਿਆ।

ਹੋਰ ਪੜ੍ਹੋ :-ਸੁਵਿਧਾ ਕੈਂਪਾਂ ਨੇ ਲਾਭਪਾਤਰੀਆਂ ਲਈ ਆਸਾਨ ਕੀਤੀ ਭਲਾਈ ਸਕੀਮਾਂ ਦੀ ਪ੍ਰਾਪਤੀ
ਅੱਜ ਸ੍ਰੀ ਚਮਕੌਰ ਸਾਹਿਬ, ਰੋਪੜ ਅਤੇ ਨੂਰਪੁਰ ਬੇਦੀ ਵਿਖੇ ਚੱਲ ਰਹੇ ਇਨ੍ਹਾਂ ਕੈਂਪਾਂ ਦਾ ਦੌਰਾ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਆਪਣੀ ਟੀਮ ਨਾਲ ਕੀਤਾ। ਉਨ੍ਹਾਂ ਨੇ ਇਨ੍ਹਾਂ ਕੈਂਪਾਂ ਵਿੱਚ ਲੱਗੇ ਵੱਖ-ਵੱਖ ਮਹਿਕਮਿਆਂ ਦੇ ਸਟਾਲਾਂ ਤੇ ਜਾ ਕੇ ਜਾਇਜਾ ਲੈਂਦੇ ਹੋਏ ਦੇਖਿਆ ਕਿ ਆਮ ਲੋਕਾਂ ਦੇ ਕੰਮ ਅਤੇ ਅਵੇਦਨ ਪੱਤਰ ਕਿਸ ਢੰਗ ਨਾਲ ਲਏ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ।
ਉਨ੍ਹਾਂ ਆਪਣੀ ਟੀਮ ਨੂੰ ਦੋ ਦਿਨਾਂ ਦੌਰਾਨ ਪ੍ਰਾਪਤ ਆਵੇਦਨ ਪੱਤਰਾਂ ਦੀ ਕਾਰਵਾਈ ਨੂੰ ਦੇਖਣ ਅਤੇ ਸਾਰੇ ਆਵੇਦਨ ਪੱਤਰਾਂ ਤੇ ਬਣਦੀ ਕਾਰਵਾਈ ਦੀ ਨਿਗਰਾਨੀ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਜਿਲ੍ਹਾ ਪ੍ਰਸ਼ਾਸਨ ਦੇ ਸਾਰੇ ਮਹਿਕਮਿਆਂ ਨੂੰ ਇੱਕ ਛੱਤ ਥੱਲੇ ਇਕੱਠਾ ਕਰਕੇ ਅਤੇ ਹਰ ਬਲਾਕ ਵਿੱਚ ਇਹ ਕੈਂਪ ਲਗਾ ਕੇ ਆਮ ਲੋਕਾਂ ਦੀਆਂ ਸਾਰੇ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਇੱਕੋ ਜਗ੍ਹਾ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਸ੍ਰੀ ਚਮਕੌਰ ਸਾਹਿਬ ਬਲਾਕ ਦੇ ਕੈਂਪ ਦੇ ਦੌਰੇ ਤੋਂ ਬਾਅਦ ਉਨ੍ਹਾਂ ਬੇਲਾ ਕਾਲਜ ਵਿਖੇ ਬੱਚਿਆਂ ਦੁਆਰਾ ਕੀਤੀ ਜਾਣ ਵਾਲੀ ਕਾਨੂੰਨੀ ਸੇਵਾਵਾਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬੱਚਿਆਂ ਨੇ ਇਹ ਰੈਲੀ ਪੂਰੇ ਬੇਲਾ ਸ਼ਹਿਰ ਵਿੱਚ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਤੋਂ ਜਾਗਰੂਕ ਕਰਨ ਲਈ ਕੱਢੀ। ਇਸ ਦੌਰਾਨ ਸ੍ਰੀ ਮਾਨਵ, ਸੀ.ਜੇ.ਐਮ, ਸ੍ਰੀਮਤੀ ਡਾ. ਸ਼ਸ਼ੀ ਬਾਲਾ, ਪ੍ਰਿੰਸੀਪਲ, ਸ੍ਰੀਮਤੀ ਮੋਨਿਕਾ,ਲੀਗਲ ਏਡ ਇੰਚਾਰਜ ਵੀ ਉਨ੍ਹਾਂ ਨਾਲ ਹਾਜਰ ਰਹੇ।
Spread the love