ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਖਜ਼ਾਨਾ ਅਤੇ ਸਬ ਖਜ਼ਾਨਿਆਂ ਨੂੰ 24 ਘੰਟੇ ਰੱਖਿਆ ਜਾਵੇ ਖੁਲ੍ਹਾ : ਜਿਲ੍ਹਾ ਮੈਜਿਸਟ੍ਰੇਟ

ISHA KALIA
ਕਾਊਂਟਿੰਗ ਸੈਂਟਰਾਂ ਦੇ 100 ਮੀਟਰ ਘੇਰੇ 'ਚ ਦੁਕਾਨਾਂ ਬੰਦ ਕਰਨ,ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਚਲਾਉਂਣ 'ਤੇ ਪਾਬੰਦੀ

Sorry, this news is not available in your requested language. Please see here.

ਐਸ.ਏ.ਐਸ ਨਗਰ 8 ਜਨਵਰੀ 2022
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਨੇ ਹੁਕਮ ਜਾਰੀ ਕਰਦਿਆ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਚੋਣਾਂ ਮਿਤੀ 14 ਫਰਵਰੀ ਨੂੰ ਹੋਣੀਆਂ ਨੀਯਤ ਹੋਈਆਂ ਹਨ।

ਹੋਰ ਪੜ੍ਹੋ :-ਰਾਘਵ ਚੱਢਾ ਨੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਤੇ ਮੱਥਾ ਟੇਕਿਆ

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਕਈ ਵਾਰ ਵੋਟਰਾਂ ਨੂੰ ਭਰਮਾਉਣ ਲਈ ਕਰੰਸੀ ਨੂੰ ਵੀ ਇਧਰ ਉਧਰ ਕੀਤਾ ਜਾਂਦਾ ਹੈ। ਮੁੱਖ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਇਸ ਦੀ ਚੈਕਿੰਗ ਕਰਨ ਲਈ ਟੀਮਾਂ ਨੂੰ ਲਗਾਇਆ ਜਾਣਗੀਆ ਅਤੇ ਇਨ੍ਹਾਂ ਟੀਮਾਂ ਵੱਲੋਂ 24 ਘੰਟੇ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਚੈਕਿੰਗ ਦੌਰਾਨ ਕੋਈ ਕਰੰਸੀ ਜ਼ਬਤ ਕੀਤੀ ਜਾਂਦੀ ਹੈ ਤਾਂ ਉਸ ਕਰੰਸੀ ਨੂੰ ਤੁਰੰਤ ਖਜਾਨੇ ਵਿੱਚ ਜਮਾਂ ਕਰਵਾਉਣਾ ਹੁੰਦਾ ਹੈ।
ਜਿਸ ਦੇ ਮੱਦੇਨਜ਼ਰ ਉਨ੍ਹਾਂ ਜਿਲ੍ਹਾ ਖਜ਼ਾਨਾ ਦਫਤਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਖਜ਼ਾਨਾ ਅਤੇ ਸਬ ਖਜ਼ਾਨਿਆਂ ਨੂੰ 24 ਘੰਟੇ ਖੁਲ੍ਹਾ ਰੱਖਿਆ ਜਾਵੇ ਅਤੇ ਲੋੜ ਅਨੁਸਾਰ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ  ਜ਼ਬਤ ਕੀਤੀ ਗਈ ਕਰੰਸੀ ਨੂੰ ਖਜ਼ਾਨੇ ਵਿੱਚ ਸੁਰਖਿਅਤ ਰੱਖਿਆ ਜਾ ਸਕੇ ।
Spread the love