ਮੋਹਾਲੀ, 15 ਨਵੰਬਰ 2021
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਵਲੋਂ ਸੇਵਾ 24×7 ਟਰੱਸਟ ਦਿੱਲੀ ਦੇ ਸਹਿਯੋਗ ਨਾਲ ਗੁਰਦੁਆਰਾ ਅੰਬ ਸਾਹਿਬ ਵਿਖੇ ਐਕੂਪਰੈਸ਼ਰ ( ਨੇਚਰਪੈਥੀ ) ਕੈਂਪ ਆਯੋਜਿਤ ਕੀਤਾ ਗਿਆ। ਇਸ ਦੋ ਦਿਨਾਂ ਕੈਂਪ ਦੌਰਾਨ ਵੱਖ ਵੱਖ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦਾ ਮੁਫ਼ਤ ਇਲਾਜ਼ ਕੀਤਾ ਗਿਆ।
ਹੋਰ ਪੜ੍ਹੋ :-ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਅੱਜ ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ) ਦੀਆਂ ਵਿਦਿਆਰਥਣਾਂ ਨਾਲ ਕੀਤੀ ਗੱਲਬਾਤ
ਇਸ ਕੈਂਪ ਦਾ ਉਦਘਾਟਨ ਕਲੱਬ ਦੇ ਚਾਰਟਰ ਪ੍ਰਧਾਨ ਸ. ਅਮਰੀਕ ਸਿੰਘ ਮੋਹਾਲੀ ਅਤੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਸ. ਰਾਜਿੰਦਰ ਸਿੰਘ ਟੌਹੜਾ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋਂ 768 ਮਰੀਜ਼ਾਂ ਦਾ ਐਕੂਪ੍ਰੈਸ਼ਰ ਨਾਲ ਇਲਾਜ ਕੀਤਾ ਗਿਆ। ਇਸ ਤੋਂ ਇਲਾਵਾ 210 ਸ਼ੂਗਰ ਮਰੀਜ਼ਾਂ ਦਾ ਸ਼ੈਲਬੀ ਹਸਪਤਾਲ ਦੇ ਡਾਕਟਰਾਂ ਵੱਲੋਂ ਅਤੇ 160 ਕੰਨਾ ਦੀ ਸੁਣਾਈ ਦੇ ਮਰੀਜ਼ਾਂ ਦਾ ਇਲਾਜ ਹੀਅਰ ਐਂਡ ਕਲੀਅਰ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਚੈਕਅਪ ਕੀਤਾ ਗਿਆ ।
ਕੈਂਪ ਵਿਚ ਮੋਹਾਲੀ ਨਗਰ ਨਿਗਮ ਦੇ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਹਨਾਂ ਵੱਲੋਂ ਕਲੱਬ ਦੇ ਪ੍ਰਧਾਨ ਸ. ਹਰਿੰਦਰ ਪਾਲ ਸਿੰਘ ਹੈਰੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਸ ਸਮਾਜ ਭਲਾਈ ਕਾਰਜ ਲਈ ਵਧਾਈ ਦਿੱਤੀ । ਕਲੱਬ ਦੇ ਜ਼ੋਨ ਚੇਅਰਪਰਸਨ ਲਾਇਨ ਜਸਵਿੰਦਰ ਸਿੰਘ ਵਲੋਂ ਉਹਨਾਂ ਗੱਲਬਾਤ ਕਰਦਿਆਂ ਦਸਿਆ ਕਿ ਇਹ ਕਲੱਬ ਬੀਤੇ 26 ਸਾਲਾਂ ਤੋਂ ਮੋਹਾਲੀ ਨਿਵਾਸੀਆਂ ਦੀ ਨਿਰੰਤਰ ਸੇਵਾ ਕਰਦਾ ਆ ਰਿਹਾ ਹੈ। ਮੇਅਰ ਅਮਰਜੀਤ ਸਿੰਘ ਸਿੱਧੂ ਨੇ ਆਪਣੇ ਅਤੇ ਨਿਗਮ ਵਲੋਂ ਪੂਰਨ ਸਹਿਯੋਗ ਦੇਣ ਦੀ ਗੱਲ ਵੀ ਆਖੀ ਗਈ।
ਇਸ ਦੌਰਾਨ ਸੇਵਾ 24×7 ਟਰੱਸਟ ਦੇ ਚੇਅਰਮੈਨ ਕਨਵਲਜੀਤ ਅਤੇ ਡਾ ਜਸਕੀਰਤ ਸਿੰਘ ਬਜਾਜ ਵਲੋਂ ਡਿਪਲੋਮਾ ਪਾਸ ਕਰਨ ਵਾਲੇ ਮੈਂਬਰਾਂ ਨੂੰ ਮੇਅਰ ਜੀਤੀ ਸਿੱਧੂ ਦੁਆਰਾ ਸਰਟੀਫਿਕੇਟ ਦਿਵਾਏ ਗਏ। ਦੱਸਣਯੋਗ ਹੈ ਕਿ ਇਸ ਕੈਂਪ ਨੂੰ ਇੰਦਰਬੀਰ ਸਿੰਘ ਸੋਬਤੀ ਦੇ ਪਰਿਵਾਰ ਵਲੋਂ ਸਪਾਂਸਰ ਕੀਤਾ ਗਿਆ ਸੀ।
ਇਸ ਮੌਕੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਵਲੋਂ ਲਾਇਨ ਹਰਪ੍ਰੀਤ ਸਿੰਘ ਅੱਟਵਾਲ, ਜੋਨ ਚੇਅਰਪਰਸਨ ਲਾਇਨ ਜਸਵਿੰਦਰ ਸਿੰਘ, ਕਲੱਬ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ, ਸਕੱਤਰ ਲਾਇਨ ਤਰਨਜੋਤ ਸਿੰਘ ਪਾਹਵਾ, ਖਜਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਜੇ ਐਸ ਰਾਹੀ, ਲਾਇਨ ਗੁਰਚਰਨ ਸਿੰਘ, ਲਾਇਨ ਅਮਰਜੀਤ ਸਿੰਘ ਬਜਾਜ, ਲਾਇਨ ਜੇ.ਪੀ. ਸਿੰਘ ਸਹਿਦੇਵ, ਲਾਇਨ ਇੰਦਰਬੀਰ ਸਿੰਘ ਸੋਬਤੀ, ਲਾਇਨ ਅਮਿਤ ਨਰੂਲਾ ਅਤੇ ਗੋਬਿੰਦ ਚਾਹਲ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਸੇ ਤਰ੍ਹਾਂ ਡਾ ਜਸਕੀਰਤ ਸਿੰਘ ਬਜਾਜ ਦੀ ਸਮੁੱਚੀ ਟੀਮ ਵਲੋਂ ਵੀ ਉਪਰੋਕਤ ਕਲੱਬ ਦੇ ਮੈਂਬਰਾਂ ਦਾ ਇਸ ਨੇਕ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ। ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ ਕੈਂਪ ਵਿਚ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਕਲੱਬ ਵਲੋਂ ਮਨੁੱਖਤਾ ਦੀ ਸੇਵਾ ਲਈ ਅਜਿਹੇ ਕੈਂਪ ਲਗਾਉਣ ਦਾ ਅਹਿਦ ਕੀਤਾ।