ਲੋਕ ਸਭਾ ਉਪ ਚੋਣ: ਵੋਟਾਂ ਦੀ ਗਿਣਤੀ 26  ਨੂੰ 

Sorry, this news is not available in your requested language. Please see here.

ਬਰਨਾਲਾ ਹਲਕੇ ’ਚ 41.43, ਭਦੌੜ ’ਚ 44.54 ਤੇ ਮਹਿਲ ਕਲਾਂ ’ਚ 43.80 ਫੀਸਦੀ ਵੋਟਿੰਗ
 
ਬਰਨਾਲਾ, 24 ਜੂਨ :-  


ਲੋਕ ਸਭਾ ਹਲਕਾ ਸੰਗਰੂਰ ਲਈ ਚੋਣ ਅਮਲ ਸ਼ਾਂਤੀਪੂਰਵਕ ਮੁਕੰਮਲ ਹੋਇਆ ਤੇ ਵੋਟਾਂ ਗਿਣਤੀ 26 ਜੂਨ ਨੂੰ ਹੋਵੇਗੀ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਦੇ ਵਿਧਾਨ ਸਭਾ ਹਲਕਿਆਂ 102 ਭਦੌੜ ’ਚ 44.54 ਫੀਸਦੀ, 103 ਬਰਨਾਲਾ ’ਚ 41.43 ਫੀਸਦੀ ਤੇ 104 ਮਹਿਲ ਕਲਾਂ ’ਚ 43.80 ਫੀਸਦੀ ਵੋਟਾਂ ਪਈਆਂ।
ਉਨਾਂ ਦੱਸਿਆ ਕਿ ਵੋਟਾਂ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸੀ ਅਤੇ ਜ਼ਿਲੇ ਭਰ ਵਿੱਚ ਸ਼ਾਂਤੀਪੂਰਵਕ ਵੋਟਾਂ ਪਈਆਂ। ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਜ਼ਿਲਾ ਬਰਨਾਲਾ ਵਿਚ 502127 ਵੋਟਰ ਰਜਿਸਟਰਡ ਹਨ, ਇਨਾਂ ਵਿਚੋਂ ਪੁਰਸ਼ ਵੋਟਰ 265340, ਮਹਿਲਾ ਵੋਟਰ 236772 ਤੇ ਹੋਰ ਵੋਟਰ 15 ਹਨ। ਇਸ ਤੋਂ ਇਲਾਵਾ ਸਰਵਿਸ ਵੋਟਰ 2456 ਹਨ। ਵਿਧਾਨ ਸਭਾ ਹਲਕਾ ਭਦੌੜ ’ਚ ਵੋਟਰ 157930 ਹਨ। ਵਿਧਾਨ ਸਭਾ ਹਲਕਾ ਬਰਨਾਲਾ ’ਚ ਵੋਟਰ 183736 ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ 160461 ਵੋਟਰ ਹਨ।  


ਹੋਰ ਪੜ੍ਹੋ :-  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਦੇ ਕਲੱਸਟਰ ਬਣਾ ਕੇ ਖੇਡਾਂ ਵੱਲ ਕੀਤਾ ਜਾਵੇਗਾ ਪ੍ਰੇਰਿਤ -ਡਿਪਟੀ ਕਮਿਸ਼ਨਰ

Spread the love