ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਆਮ ਜਨਤਾ ਦੀਆਂ ਦਰਖਾਸਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਰਾਹਤ ਕੈਂਪ ਆਯੋਜਿਤ

ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਆਮ ਜਨਤਾ ਦੀਆਂ ਦਰਖਾਸਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਰਾਹਤ ਕੈਂਪ ਆਯੋਜਿਤ
ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਆਮ ਜਨਤਾ ਦੀਆਂ ਦਰਖਾਸਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਰਾਹਤ ਕੈਂਪ ਆਯੋਜਿਤ

Sorry, this news is not available in your requested language. Please see here.

ਵੱਖ-ਵੱਖ ਕੇਸਾਂ ਦੀਆਂ ਕਰੀਬ 250 ਦਰਖਾਸਤਾਂ ਦਾ ਮੌਕੇ ‘ਤੇ ਨਿਪਟਾਰਾ
ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ, ਅਜਿਹੇ ਹੋਰ ਕੈਂਪ ਵੀ ਲਗਾਏ ਜਾਣਗੇ – ਰੁਪਿੰਦਰ ਕੌਰ ਸਰਾਂ ਐਸ.ਪੀ. ਸਪੈਸ਼ਲ ਬ੍ਰਾਂਚ

ਜਗਰਾਉਂ/ਲੁਧਿਆਣਾ, 21 ਅਪ੍ਰੈਲ 2022

ਪੰਜਾਬ ਸਰਕਾਰ ਵੱਲੋ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪੈਡਿੰਗ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਨਿਪਟਾਉਣ ਲਈ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ, ਚੰਡੀਗੜ ਦੇ ਦਿਸਾਂ-ਨਿਰਦੇਸਾਂ ਤਹਿਤ ਸ੍ਰੀ ਦੀਪਕ ਹਿਲੋਰੀ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੀ ਸੁਚੱਜੀ ਰਹਿਣਨੁਮਾਈ ਹੇਠ ਜਿਲਾ ਲੁਧਿਆਣਾ (ਦਿਹਾਤੀ) ਵਿਖੇ ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ., ਐਸ.ਪੀ. ਸ਼ਪੈਸ਼ਲ ਬ੍ਰਾਂਚ, ਲੁਧਿਆਣਾ (ਦਿਹਾਤੀ) ਨੇ ਆਪਣੀ ਟੀਮ ਸਮੇਤ ਜਿਲਾ ਲੁਧਿਆਣਾ (ਦਿਹਾਤੀ) ਵਿਖੇ ਦਰਖਾਸਤਾਂ ਦੇ ਨਿਪਟਾਰੇ ਸਬੰਧੀ ਅੱਜ ਵਿਸ਼ੇਸ ‘ਰਾਹਤ ਕੈਪ’ ਦਾ ਆਯੋਜਨ ਕੀਤਾ ਗਿਆ।

ਹੋਰ ਪੜ੍ਹੋ :-ਕਮਿਸ਼ਨਰ ਜਲੰਧਰ ਮੰਡਲ ਦੇ ਦਫ਼ਤਰ ਵਿਖੇ ਪੁਰਾਣੀਆਂ ਫਾਈਲਾਂ ਦੇ ਕਾਗਜ਼ਾਂ ਦੀ ਬੋਲੀ 28 ਨੂੰ

ਸਬ-ਡਵੀਜਨ ਜਗਰਾਉਂ ਦੀ ਪੁਲਿਸ ਲਾਈਨ, ਲੁਧਿਆਣਾ (ਦਿਹਾਤੀ) ਵਿਖੇ, ਸਬ-ਡਵੀਜਨ ਦਾਖਾ ਦੇ ਡਾ. ਬੀ.ਆਰ.ਅੰਬੇਦਕਰ ਭਵਨ ਦਾਖਾ ਵਿਖੇ, ਸਬ-ਡਵੀਜਨ ਰਾਏਕੋਟ ਦੇ ਦਫਤਰ ਡੀ.ਐਸ.ਪੀ. ਰਾਏਕੋਟ ਵਿਖੇ ਲੋਕਾਂ ਦੀ ਸਹੂਲਤ ਦੇ ਮੱਦੇਨਜਰ ਲੋਕਾਂ ਦੇ ਬੈਠਣ ਲਈ ਚੰਗੇ ਪ੍ਰਬੰਧ ਕੀਤੇ ਗਏ ਅਤੇ ਚਾਹ-ਪਾਣੀ ਦੀ ਵਿਵਸਥਾ ਵੀ ਕੀਤੀ ਗਈ।

ਇਸ ਵਿਸ਼ੇਸ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵੱਲੋ ਵਿਸ਼ੇਸ ਧਿਆਨ ਨਾਲ ਸੁਣਕੇ ਮੌਕੇ ‘ਤੇ ਸੁਲਝਾਉਂਦੇ ਹੋਏ ਯੋਗ ਹੱਲ ਕੱਢੇ ਗਏ। ਇਸ ਵਿਸ਼ੇਸ ਕੈਂਪ ਦੌਰਾਨ ਮੈਟਰੀਮੋਨੀਅਲ ਨਾਲ ਸਬੰਧਿਤ ਦਰਖਾਸਤਾਂ, ਜਮੀਨੀ ਜਾਇਦਾਦ, ਪੈਸੇ ਦੇ ਲੈਣ ਦੇਣ ਸਬੰਧੀ ਅਤੇ ਹੋਰ ਲੜਾਈ ਝਗੜੇ ਨਾਲ ਸਬੰਧਤ ਕਰੀਬ 250 ਦਰਖਾਸਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਪੁਲਿਸ ਵਿਭਾਗ ਦੇ ਇਸ ਉਪਰਾਲੇ ਦੀ ਲੋਕਾਂ ਵੱਲੋ ਸ਼ਲਾਘਾ ਕੀਤੀ ਜਾ ਰਹੀ ਹੈ।

ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ, ਐਸ.ਪੀ. ਸ਼ਪੈਸ਼ਲ ਬ੍ਰਾਂਚ, ਲੁਧਿਆਣਾ (ਦਿਹਾਤੀ) ਵੱਲੋ ਦੱਸਿਆ ਗਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ ਆਉਣ ਵਾਲੇ ਸਮੇਂ ਦੌਰਾਨ ਵੀ ਅਜਿਹੇ ਕੈਂਪ ਲਗਾਏ ਜਾਣਗੇ।

Spread the love