ਪਸ਼ੂ ਪਾਲਕਾਂ ਨੂੰ ਅਪੀਲ ਕਿ ਪਸ਼ੂ ਦੇ ਬਿਮਾਰ ਹੋਣ ਤੇ ਸਰਕਾਰੀ ਹਸਪਤਾਲ ਨਾਲ ਰਾਬਤਾ ਕੀਤਾ ਜਾਵੇ
ਫਾਜ਼ਿਲਕਾ, 5 ਅਗਸਤ 2022
ਦੁਧਾਰੂ ਜਾਨਵਰਾਂ ਵਿਚ ਲੰਪੀ ਸਕਿਨ ਬਿਮਾਰੀ ਦੇ ਮਾਮਲੇ ਪ੍ਰਗਟ ਹੋਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਲਗਾਤਾਰ ਹਰਕਤ ਵਿਚ ਹੈ। ਵਿਭਾਗ ਦੀਆਂ ਟੀਮਾਂ ਪਿੰਡ ਪਿੰਡ ਜਾ ਕੇ ਪਸੂ ਪਾਲਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਰਾਜੀਵ ਛਾਬੜਾ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜਿ਼ਲ੍ਹੇ ਵਿਚ 28 ਜਾਨਵਰਾਂ ਦੀ ਮੌਤ ਦੀ ਪੁ਼਼ਸ਼ਟੀ ਹੋਈ ਹੈ।
ਐਨ.ਸੀ.ਸੀ. ਤਿੰਨ ਪੰਜਾਬ ਏਅਰ ਸਕੁਐਡਰਨ ਦੇ ਕੈਡਿਟਾਂ ਦੇ ਕਰਵਾਏ ਫਾਇਰਿੰਗ ਮੁਕਾਬਲੇ
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿ਼ਲ੍ਹੇ ਵਿਚ ਦਵਾਈਆਂ ਆਦਿ ਦੀ ਖਰੀਦ ਲਈ 5 ਲੱਖ ਰੁਪਏ ਭੇਜ਼ੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਵਿਚ 11 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਸਾਰੇ ਵੈਟਰਨਰੀ ਡਾਕਟਰ ਪਿੰਡਾਂ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਇਸ ਬਿਮਾਰੀ ਤੋਂ ਬਚਾਓ ਸਬੰਧੀ ਜਾਣਕਾਰੀ ਦੇ ਰਹੇ ਹਨ, ਇਸ ਤੋਂ ਬਿਨ੍ਹਾਂ ਬਿਮਾਰ ਪਸ਼ੂਆਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।
ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਰਾਜੀਵ ਛਾਬੜਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਘਬਰਾਹਟ ਵਿਚ ਨਾ ਆਉਣ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਦੇ ਪਸੂਆਂ ਵਿਚ ਇਹ ਬਿਮਾਰੀ ਆ ਗਈ ਹੈ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਰਾਬਤਾ ਕੀਤਾ ਜਾਵੇ।ਉਨ੍ਹਾਂ ਨੇ ਇਸ ਬਿਮਾਰੀ ਦੇ ਲੱਛਣ ਦੱਸਦਿਆਂ ਕਿਹਾ ਕਿ ਇਸ ਬਿਮਾਰੀ ਨਾਲ ਤੇਜ਼ ਬੁਖਾਰ, ਮੂੰਹ ਤੇ ਚਮੜੀ ਤੇ ਛਾਲੇ ਹੋ ਜਾਂਦੇ ਹਨ।
ਡਾ: ਰਜੀਵ ਛਾਬੜਾ ਨੇ ਇਹ ਵੀ ਕਿਹਾ ਕਿ ਜ਼ੇਕਰ ਪਸੂਆਂ ਵਿਚ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਜਿਸ ਵਿਚ ਜਾਨਵਰ ਦੇ ਸ਼ਰੀਰ ਤੇ ਧੱਫੜ ਪੈ ਜਾਂਦੇ ਹਨ ਤਾਂ ਅਜਿਹੇ ਜਾਨਵਰ ਨੂੰ ਸਿਹਤਮੰਦ ਜਾਨਵਰਾਂ ਤੋਂ ਅੱਡ ਕਰ ਦਿਓ ਅਤੇ ਉਸਨੂੰ ਚੰਗੀ ਖੁਰਾਕ ਦਿਓ। ਉਨ੍ਹਾਂ ਨੇ ਕਿਹਾ ਕਿ ਪਸੂ ਪਾਲਕ ਵੀਰ ਆਪਣੇ ਜਾਨਵਰਾਂ ਅਤੇ ਢਾਰਿਆਂ ਵਿਚ ਚਿੱਚੜਾਂ ਅਤੇ ਮੱਛਰਾਂ ਦੀ ਰੋਕਥਾਮ ਵੀ ਕਰਨ ਕਿਉਂਕਿ ਇਹ ਬਿਮਾਰੀ ਚਿੱਚੜਾਂ ਅਤੇ ਮੱਛਰਾਂ ਰਾਹੀਂ ਵੀ ਇੱਕ ਜਾਨਵਰ ਤੋਂ ਦੂਜ਼ੇ ਜਾਨਵਰ ਤੱਕ ਫੈਲਦੀ ਹੈ।ਇਸ ਲਈ ਪਸੂਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਨਾ ਲਿਜਾਇਆ ਜਾਵੇ।