ਨਵਾਂਸ਼ਹਿਰ, 12 ਅਕਤੂਬਰ 2021
ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅਤੇ ਵਿਧਾਇਕ ਅੰਗਦ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਰਾਹਤ ਦੇਣ ਦੀ ਸਹੂਲਤ ਤਹਿਤ ਹਲਕਾ ਨਵਾਂਸ਼ਹਿਰ ਦੀ ਭਾਰਟਾ ਕਲਾਂ ਸੁਸਾਇਟੀ ਦੇ 448 ਲਾਭਪਾਤਰੀਆਂ ਨੂੰ 7990179 ਰੁਪਏ ਦੇ ਚੈੱਕ ਤਕਸੀਮ ਕੀਤੇ।
ਇਨਾਂ ਵਿਚ ਸੁਸਾਇਟੀ ਨਾਲ ਸਬੰਧਤ 6 ਪਿੰਡਾਂ ਦੇ ਲਾਭਪਾਤਰੀ ਸ਼ਾਮਲ ਸਨ, ਜਿਸ ਤਹਿਤ ਪਿੰਡ ਗੜੀ ਭਾਰਟੀ ਦੇ 61 ਲਾਭਪਾਤਰੀਆਂ ਨੂੰ 1003929, ਭਾਰਟਾ ਕਲਾਂ ਦੇ 176 ਲਾਭਪਾਤਰੀਆਂ ਨੂੰ 3182046, ਦਰੀਆਪੁਰ ਦੇ 88 ਲਾਭਪਾਤਰੀਆਂ ਨੂੰ 1450193, ਮਿਰਜ਼ਾਪੁਰ ਦੇ 17 ਲਾਭਪਾਤਰੀਆਂ ਨੂੰ 384751, ਇਬਰਾਹੀਮਪੁਰ ਦੇ 10 ਲਾਭਪਾਤਰੀਆਂ ਨੂੰ 159681 ਅਤੇ ਕਾਹਲੋਂ ਦੇ 96 ਲਾਭਪਾਤਰੀਆਂ ਨੂੰ 1809579 ਰੁਪਏ ਦੇ ਚੈੱਕ ਪ੍ਰਾਪਤ ਹੋਏ। ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ ਰਾਹਤ ਦੇਣ ਨਾਲ-ਨਾਲ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ, ਜਿਸ ਨਾਲ ਇਸ ਵਰਗ ਦੀ ਜ਼ਿੰਦਗੀ ਬਿਹਤਰ ਬਣੇਗੀ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨਾਂ ਦੇ ਹਰੇਕ ਦੁੱਖ-ਸੁੱਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਸਕੱਤਰ ਸੁਰਿੰਦਰ ਸਿੰਘ ਤੇ ਕਰਮਵੀਰ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ, ਸਰਪੰਚ ਮਹਿੰਦਰ ਪਾਲ, ਸਰਪੰਚ ਜੋਤੀ ਰਾਣੀ, ਸਰਪੰਚ ਭਜਨਾ ਰਾਮ, ਸਰਪੰਚ ਬਲਕਰਨ ਸਿੰਘ, ਸਾਬਕਾ ਸਰਪੰਚ ਪਵਨ ਕੁਮਾਰ, ਹੁਸਨ ਲਾਲ ਤੇ ਬਿੰਦਰ ਪਾਲ,ਪੰਚ ਬਿੱਕਰ ਸਿੰਘ, ਬਲਜੀਤ ਕੌਰ, ਮਹਿੰਦਰ ਕੌਰ, ਮਨਦੀਪ ਕੌਰ, ਰਾਮ ਲੁਭਾਇਆ, ਪਵਨ ਕੁਮਾਰ, ਜਸਵੰਤ ਸਿੰਘ, ਵਿੱਦਿਆ, ਮਨਜੀਤ ਸਿੰਘ, ਰਾਮ ਪਰਵੇਸ਼, ਕੇਵਲ ਸਿੰਘ, ਭਜਨ ਕੌਰ, ਕਰਨੈਲ ਸਿੰਘ, ਸੰਤੋਖ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਸੋਮ ਨਾਥ, ਸੋਮ ਰਾਮ, ਪ੍ਰੇਮ ਸਿੰਘ, ਹਰੀ ਪ੍ਰਕਾਸ਼, ਰਾਮ ਜੀ ਦਾਸ, ਬਲਵੰਤ ਰਾਮ, ਮਹਿੰਦਰ ਰਾਮ, ਸੋਨੂੰ, ਸਾਬਕਾ ਸੰਮਤੀ ਮੈਂਬਰ ਬਾਲਿਸ਼ਨ, ਚਰਨਜੀਤ ਸਿੰਘ, ਨਰਿੰਦਰ ਪਾਲ ਸਿੰਘ, ਸਾਬਕਾ ਸਰਪੰਚ ਤਰਸੇਮ ਲਾਲ, ਸੁਸਾਇਟੀ ਮੈਂਬਰ ਕੁੰਦਨ ਸਿੰਘ, ਕੁਲਵੰਤ ਸਿੰਘ, ਸੁੱਖਾ ਰਾਮ, ਸੂਸਾਇਟੀ ਮੈਂਬਰ ਰਾਮ ਪਾਲ, ਮਹਿੰਦਰ ਸਿੰਘ, ਰਛਪਾਲ ਸਿੰਘ, ਅਰਵਿੰਦਰ ਕੌਰ, ਸਤਨਾਮ ਸਿੰਘ ਤੇ ਚਰਨ ਕੌਰ, ਨੰਬਰਦਾਰ ਬੁੱਧ ਰਾਮ, ਨੰਬਰਦਾਰ ਬਲਵੀਰ ਸਿੰਘ, ਜਸਕਰਨ ਸਿੰਘ ਕਾਹਲੋਂ, ਬਾਵਾ ਸਿੰਘ ਤੇ ਹੋਰ ਹਾਜ਼ਰ ਸਨ।