ਜ਼ਿਲ੍ਹੇ ‘ਚ 21 ਜਨਵਰੀ ਨੂੰ ਸਰਕਾਰੀ ਸਕੂਲਾਂ ਵਿਚ ਕਰਵਾਇਆ ਜਾਵੇਗਾ ਗਣਿਤ ਓਲੰਪੀਆਡ

JASBIR SINGH
ਜ਼ਿਲ੍ਹੇ ‘ਚ 21 ਜਨਵਰੀ ਨੂੰ ਸਰਕਾਰੀ ਸਕੂਲਾਂ ਵਿਚ ਕਰਵਾਇਆ ਜਾਵੇਗਾ ਗਣਿਤ ਓਲੰਪੀਆਡ

Sorry, this news is not available in your requested language. Please see here.

ਪਹਿਲੇ 1000 ਮੈਰਿਟ ਸਥਾਨ ਦੇ ਅੱਪਰ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੂੰ 500 ਰੁਪਏ
ਅਤੇ ਸੈਕੰਡਰੀ ਵਰਗ ਨੂੰ 1000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੇ ਜਾਣਗੇ।

ਰੂਪਨਗਰ 17 ਜਨਵਰੀ 2022

ਸਕੂਲ ਸਿੱਖਿਆ ਵਿਭਾਗ ਵੱਲੋਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸੁਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਰੂਪਨਗਰ ਵਿਖੇ ਵਿਸ਼ੇਸ਼ ਪ੍ਰੋਗਰਾਮ ਤਹਿਤ ਗਣਿਤ ਵਿਸ਼ੇ ਨੂੰ ਹੋਰ ਵਧੇਰੇ ਰੋਚਕ ਅਤੇ ਬੱਚਿਆਂ ਦਾ ਹਰਮਨਪਿਆਰਾ ਬਣਾਉਣ ਲਈ ਸਰਕਾਰੀ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਲੜੀ ਤਹਿਤ 21 ਜਨਵਰੀ, 2022 ਨੂੰ ਆਨ-ਲਾਈਨ ਗਣਿਤ ਓਲੰਪੀਆਡ ਕਰਵਾਇਆ ਜਾ ਰਿਹਾ ਹੈ।ਜਿਸ ਦਾ ਪ੍ਰਗਟਾਵਾ ਜ਼ਿਲ੍ਹਾ ਡੀ.ਐਮ. ਗਣਿਤ ਜਸਵੀਰ ਸਿੰਘ ਨੇ ਕੀਤਾ।

ਹੋਰ ਪੜ੍ਹੋ :-ਭਾਰਤ ਚੋਣ ਕਮਿਸ਼ਨ ਵਲੋਂ ਸਿਆਸੀ ਰੈਲੀਆਂ ਤੇ ਰੋਡ ਸ਼ੋਅ ਆਦਿ ’ਤੇ ਪਾਬੰਦੀ 22 ਜਨਵਰੀ ਤਕ ਵਧਾਈ

ਊਨਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ 6ਵੀਂ ਤੋਂ 10ਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਭਾਗ ਲੈ ਸਕਦੇ ਹਨ। 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 30 ਪ੍ਰਸ਼ਨ ਅਤੇ 9ਵੀਂ, 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 35 ਪ੍ਰਸ਼ਨ ਆਨ-ਲਾਈਨ ਹੱਲ ਕਰਨ ਲਈ ਦਿੱਤੇ ਜਾਣਗੇ। ਵਿਭਾਗ ਵੱਲੋਂ ਹਰੇਕ ਜਮਾਤ ਵਿੱਚ ਪਹਿਲੇ ਇੱਕ ਹਜ਼ਾਰ ਮੈਰਿਟ ਸਥਾਨ ਤੱਕ ਰਹਿਣ ਵਾਲੇ ਅੱਪਰ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੂੰ 500 ਰੁਪਏ, ਸੈਕੰਡਰੀ ਵਰਗ ਦੇ ਵਿਦਿਆਰਥੀਆਂ ਨੂੰ 1000 ਰੁਪਏ ਦੀ ਰਾਸ਼ੀ ਅਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।

ਵਿਭਾਗ ਦੇ ਨਿਰਦੇਸ਼ਾਂ ਅਨੁਸਾਰ “ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ” ਰੂਪਨਗਰ ਟੀਮ ਦੀ ਅਗਵਾਈ ਵਿੱਚ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿ ਕੇ ਪੂਰੀ ਲਗਨ ਅਤੇ ਮਿਹਨਤ ਨਾਲ ਆਨ-ਲਾਈਨ ਜਮਾਤਾਂ ਲਗਾ ਕੇ ਤਿਆਰੀ ਕਰਵਾ ਰਹੇ ਹਨ।ਕੋਵਿਡ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਨ ਦੇ ਨਾਲ ਸਕੂਲਾਂ ਵਿੱਚ ਵਿਸ਼ੇਸ਼ ਸਮਾਂ-ਸਾਰਣੀ ਅਨੁਸਾਰ ਵਿਸ਼ਾ ਅਧਿਆਪਕ ਵਟਸ-ਐਪ ਗਰੁੱਪ, ਜ਼ੂਮ-ਐਪ ਅਤੇ ਯੂ-ਟਿਊਬ ਚੈਨਲ ਰਾਹੀਂ ਆਨ-ਲਾਈਨ ਜਮਾਤਾਂ ਲਗਾ ਕੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰ ਰਹੇ ਹਨ।

ਗਣਿਤ ਵਿਸ਼ੇ ਨੂੰ ਅਧਿਆਪਕਾਂ ਵੱਲੋਂ ਬਹੁਤ ਹੀ ਰੌਚਿਕ ਤਰੀਕਿਆਂ ਨਾਲ ਕਰਵਾਇਆ ਜਾ ਰਿਹਾ ਹੈ। ਸਪਲੀਮੈਂਟਰੀਮੈਟੀਰੀਅਲ, ਰੋਜ਼ਾਨਾ ਅਸਾਈਨਮੈਂਟ ਅਤੇ ਵੱਖ-ਵੱਖ ਆਨ-ਲਾਈਨ ਪਲੇਟਫਾਰਮ ਦੀ ਵਰਤੋਂ ਨਾਲ ਗਣਿਤ ਵਿਸ਼ੇ ਦੀ ਵਿਦਿਆਰਥੀਆਂ ਨੂੰ ਪ੍ਰੈਕਟਿਸ ਕਰਵਾਈ ਜਾ ਰਹੀ ਹੈ। ਵਿਦਿਆਰਥੀ ਮੋਬਾਈਲ ਐਪ ਦੀ ਸਹਾਇਤਾ ਨਾਲ ਗਣਿਤ ਵਿਸ਼ੇ ਦਾ ਪੂਰੇ ਉਤਸ਼ਾਹ ਨਾਲ ਅਭਿਆਸ ਕਰਦੇ ਹਨ।

ਫੋਟੋ : ਜ਼ਿਲ੍ਹਾ ਡੀ.ਐਮ. ਗਣਿਤ ਜਸਵੀਰ ਸਿੰਘ