ਅੰਮ੍ਰਿਤਸਰ, 29 ਨਵੰਬਰ, 2021
ਲੈਫ ਕਰਨਲ ਪਰਮਿੰਦਰ ਸਿੰਘ ਬਾਜਵਾ (ਰਿਟਾ), ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ, 52 ਕੋਰਟ ਰੋਡ, ਨਜਦੀਕ ਨਿੱਜਰ ਸਕੈਨ ਸੈਂਟਰ,ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਫਤਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਵਿੱਚ ਕੰਪਿਊਟਰ ਕੋਰਸਾਂ ਦਾ ਸੈਸ਼ਨ 2021-22 ਸ਼ੁਰੂ ਹੈ ਜਿਸ ਵਿੱਚ 2sc(9“), Msc(9“) ਅਤੇ ਪੀ.ਜੀ.ਡੀ.ਸੀ.ਏ. ਦੇ ਕੋਰਸ ਜੋ ਕਿ ਬਹੁਤ ਹੀ ਘੱਟ ਫੀਸਾਂ ਤੇ ਚਲਾਏ ਜਾ ਰਹੇ ਹਨ। ਇਹ ਕੋਰਸ ਸੈਨਿਕਾਂ, ਸਾਬਕਾ ਸੈਨਿਕਾਂ, ਉਹਨਾਂ ਦੇ ਆਸ਼ਰਿਤਾਂ, ਐਸ.ਸੀ/ਐਸ.ਟੀ ਅਤੇ ਆਮ ਸਿਵਲੀਅਨ ਦੇ ਆਰਥਿਕ ਪੱਖੋ ਕੰਮਜੋਰ ਵਰਗ ਦੇ ਬੱਚਿਆਂ ਲਈੇ ਹਨ। ਇਹਨਾਂ ਕੋਰਸਾਂ ਵਿੱਚ ਦਾਖਲਿਆ ਦੀ ਆਖਰੀ ਮਿਤੀ ਵੱਧ ਕੇ 30 ਨਵੰਬਰ 2021 ਤੱਕ ਹੋ ਗਈ ਹੈ। Çਂੲਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰੀ ਫੋਨ ਨੰਬਰ 0183-2212103, 9888684259 ਤੇ ਸੰਪਰਕ ਕੀਤਾ ਜਾ ਸਕਦਾ ਹੈ।