ਮਿਸ਼ਨ ਇੰਦਰਧਨੁਸ਼ ਤਹਿਤ 2358 ਬੱਚਿਆਂ  ਦਾ ਟੀਟਕਾਕਰਣ ਕਰਕੇ 105 ਫੀਸਦੀ ਟੀਚਾ ਪ੍ਰਾਪਤ ਕੀਤਾ

Mission Inderdhunsh
ਮਿਸ਼ਨ ਇੰਦਰਧਨੁਸ਼ ਤਹਿਤ 2358 ਬੱਚਿਆਂ  ਦਾ ਟੀਟਕਾਕਰਣ ਕਰਕੇ 105 ਫੀਸਦੀ ਟੀਚਾ ਪ੍ਰਾਪਤ ਕੀਤਾ

Sorry, this news is not available in your requested language. Please see here.

ਗੁਰਦਾਸਪੁਰ, 14  ਮਾਰਚ 2022

ਸਿਵਲ ਸਰਜਨ ਡਾ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਸ਼ਨ ਇੰਦਰਧਨੁਸ਼ ਜੋ ਕਿ  7 ਮਾਰਚ ਤੋ 13 ਮਾਰਚ ਤਕ ਮਨਾਇਆ ਗਿਆ । ਉਸ ਤਹਿਤ ਰਿਵਿਊ ਮੀਟਿੰਗ ਕੀਤੀ ਗਈ ਜਿਸ ਵਿੱਚ ਦਸਿਆ ਗਿਆ ਕਿ ਜਿਲੇ ਵਿੱਚ 0 ਤੋ 2 ਸਾਲ ਦੇ  2244 ਬੱਚਿਆ  ਦਾ ਟੀਚਾ ਸੀ ਪਰ  2358 ਬੱਚਿਆਂ  ਦਾ ਟੀਟਕਾਕਰਣ ਕਰਕੇ 105 % ਟੀਚਾ ਪ੍ਰਾਪਤ ਕੀਤਾ ਗਿਆ।

ਹੋਰ ਪੜ੍ਹੋ :-ਪੰਜਾਬ ਦੀ ਖੁਸ਼ਹਾਲੀ ਲਈ ਗੁਰੂ ਕੀ ਨਗਰੀ ‘ਚ ਨੱਤਮਸਤਕ ਹੋਈ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ

ਵਰਨਣਯੋਗ ਹੈ ਕਿ ਜਿਨ੍ਹਾਂ ਬੱਚਿਆਂ ਦਾ ਟੀਕਾਕਰਣ ਪਹਿਲਾ  ਬਿਲਕੁਲ ਨਹੀ ਹੋਇਆ ਸੀ ਜਾਂ ਅਧੂਰਾ ਰਹਿ ਗਿਆ  ਸੀ, ਟੀਕਾਕਰਨ ਕੀਤਾ ਗਿਆ।ਇਸ ਤੋ ਇਲਾਵਾ ਗਰਵਭਤੀ ਔਰਤਾਂ ਦਾ ਟੀਚਾ 503 ਸੀ ਪਰ 545 ਗਰਵਭਤੀ ਔਰਤਾ ਦਾ ਟੀਕਾਕਰਨ ਕਰਕੇ 108 ਪ੍ਰਤੀਸ਼ਤ ਕਵਰੇਜ ਕੀਤੀ ਗਈ।

ਜਿਲ੍ਹਾ ਟੀਕਾਕਰਣ ਅਫਸਰ ਡਾ ਆਰਵਿੰਦ ਕੁਮਾਰ  ਨੇ ਦੱਸਿਆ ਕਿ ਮਿਤੀ 4 ਐਪ੍ਰਲ ਤੋ ਲੈ ਕੇ 10 ਅਪਰੈਲ  ਤੱਕ ਮਿਸ਼ਨ ਇੰਦਰਧਨੁਸ਼- 4 ਦਾ ਦੂਸਰਾ ਰਾਊਡ ਕਰਵਾਇਆ ਜਾਣਾ ਹੈ।  ਇਸ ਤੋ ਇਲਾਵਾ  ਆਜਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ 16 ਮਾਰਚ ਨੂੰ ਜਿਲੇ ਦੇ ਹਰੇਕ ਬਲਾਕ ਤੇ ਨੈਸ਼ਨਲ ਵੈਕਸੀਨੇਸ਼ਨ ਡੇ ਮਨਾਇਆ ਜਾਵੇਗਾ। ਜਿਸ ਵਿੱਚ ਇਸ ਇਕ ਐਚ ਐਨ.ਐਮ. ਅਤੇ ਦੋ ਆਸ਼ਾ ਵਰਕਰ  ਜਿਹਨਾ ਨੇ ਪਲਸ ਪੋਲੀਓ ਰਾਊਡ ਵਿੱਚ ਸੱਭ ਤੋ ਉਤੱਮ ਕੰਮ ਕੀਤਾ ਗਿਆ ਸੀ ਉਹਨਾ ਨੂੰ  ਬਲਾਕ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਮੋਕੇ ਡਾ ਕਮਲਦੀਪ ਕੋਰ ਬੱਚਿਆਂ ਦੇ ਮਾਹਿਰ , ਡਾ ਭਾਸਕ ਸ਼ਰਮਾ. ਐਲ.ਐਚ.ਵੀ ਹਰਜੀਤ ਕੌਰ ਅਤੇ ਐਨ.ਐਚ.ਵੀ ਕਵਲਜੀਤ ਕੌਰ ਅਤੇ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਸ਼ਾਮਿਲ ਸਨ ।

Spread the love