ਸੇਵਾ ਕੇਂਦਰਾਂ ਦੀਆਂ ਸੇਵਾਵਾਂ ਆਮ ਲੋਕਾਂ ਨੂੰ ਮਿਲਣਗੀਆਂ ਘਰਾਂ ਤੱਕ
ਜਲਾਲਾਬਾਦ, 29 ਮਾਰਚ 2022
ਆਮ ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਹੁਣ ਘਰ-ਘਰ ਪਹੁੰਚ ਕਰਕੇ ਦਿੱਤੀਆਂ ਜਾਣਗੀਆਂ। ਇਸ ਸਬੰਧੀ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਮਾਰਕੀਟ ਕਮੇਟੀ ਜਲਾਲਾਬਾਦ ਵਿਖੇ ਸੇਵਾ ਕੇਂਦਰ ਤੇ ਡੋਰ ਸਰਵਿਸ ਡਿਲੀਵਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਹੋਰ ਪੜ੍ਹੋ :-ਕਿਸੇ ਵੀ ਪੀੜਤ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ: ਪੂਨਮ ਕਾਂਗੜਾ
ਇਸ ਮੌਕੇ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ. ਗਗਨਦੀਪ ਸਿੰਘ ਨੇ ਇਨ੍ਹਾਂ ਸੇਵਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੇਵਾ ਕੇਂਦਰਾਂ ਨਾਲ ਸਬੰਧਤ ਕੁਝ ਸੇਵਾਵਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਸੇਵਾਵਾਂ ਦੀ ਫੀਸ 05 ਕਿਲੋਮੀਟਰ ਤੱਕ 50 ਰੁਪਏ ਅਤੇ 10 ਕਿਲੋਮੀਟਰ ਤੱਕ 100 ਰੁਪਏ ਹੈ। ਇਸ ਦੌਰਾਨ ਵਿਧਾਇਕ ਜਲਾਲਾਬਾਦ ਨੇ ਸੇਵਾ ਕੇਂਦਰ ਤੇ ਆਏ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਤਹਿਸੀਲ ਹੈੱਡ ਜੀਓਜੀ ਜਲਾਲਾਬਾਦ ਕੈਪਟਨ ਅੰਮ੍ਰਿਤ ਲਾਲ, ਸੁਪਰਵਾਈਜ਼ਰ ਕੈਪਟਨ ਸੁਰਿੰਦਰ ਸਿੰਘ ਗਿੱਲ, ਹਵਲਦਾਰ ਬੱਗੂ ਸਿੰਘ, ਸੇਵਾ ਕੇਂਦਰ ਏ ਡੀ ਐੱਮ ਅਨਮੋਲ, ਮਾਸਟਰ ਟ੍ਰੇਨਰ ਕੂਨਾਲ, ਮੈਨਪਾਲ, ਅਤੇ ਸਮੂਹ ਜੀਓਜੀ ਹਾਜ਼ਰ ਸਨ।