ਮੋਬਾਇਲ ਵੈਂਡਿੰਗ ਈ-ਕਾਰਟ ਫਲ/ਸਬਜੀਆਂ ਖੇਤ ਤੋਂ ਖਪਤਕਾਰ ਤੱਕ ਪਹੁੰਚਾਉਣ ਲਈ ਹੋਵੇਗਾ ਕਾਰਗਰ: ਡੀ.ਸੀ. ਕੁਲਵੰਤ ਸਿੰਘ

T
ਮੋਬਾਇਲ ਵੈਂਡਿੰਗ ਈ-ਕਾਰਟ ਫਲ/ਸਬਜੀਆਂ ਖੇਤ ਤੋਂ ਖਪਤਕਾਰ ਤੱਕ ਪਹੁੰਚਾਉਣ ਲਈ ਹੋਵੇਗਾ ਕਾਰਗਰ: ਡੀ.ਸੀ. ਕੁਲਵੰਤ ਸਿੰਘ

Sorry, this news is not available in your requested language. Please see here.

ਤਰਨਤਾਰਨ, 22 2021 

ਸਤੰਬਰ ਬਾਗਬਾਨੀ ਵਿਭਾਗ ਵੱਲੋਂ ਖੇਤ ਤੋਂ ਖਪਤਕਾਰ ਤੱਕ ਫਲ/ਸਬਜੀਆਂ ਪਹੁੰਚਾਉਣ ਲਈ ਮੋਬਾਇਲ ਵੈਂਡਿੰਗ ਈ-ਕਾਰਟ ਦੀ ਸ਼ੁਰੂਆਤ ਕੀਤੀ ਗਈ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਆਜੀਵਿਕਾ ਮਿਸ਼ਨ ਤਹਿਤ ਉਦਮੀ ਕਿਸਾਨ ਬੀਬੀ ਰਾਜਵਿੰਦਰ ਕੌਰ ਨੂੰ ਮੋਬਾਇਲ ਵੈਂਡਿੰਗ ਕਾਰਟ ਦੀਆਂ ਚਾਬੀਆਂ ਸੌਂਪੀਆਂ ਗਈਆਂ।

ਇਸ ਮੌਕੇ ਉਹਨਾਂ ਕਿਹਾ ਕਿ ਸਵੈ-ਰੋਜਗਾਰ ਦੇ ਮੌਕੇ ਪੈਦਾ ਕਰਨ ਅਤੇ ਖੁਦ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਹਿੱਤ ਇਹ ਵੈਂਡਿੰਗ ਕਾਰਟ ਸਬਸਿਡੀ ਤਹਿਤ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਹ ਕਾਰਟ ਫਲ/ਸਬਜੀਆਂ ਨੂੰ ਸਿੱਧਾ ਕਿਸਾਨ ਦੇ ਖੇਤ ਤੋਂ ਖਪਤਕਾਰ ਤੱਕ ਪਹੁੰਚਾਉਣ ਲਈ ਕਾਰਗਰ ਸਿੱਧ ਹੋਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਗਬਾਨੀ ਫਸਲਾਂ ਨੂੰ ਖੁਦ ਵੇਚਣ ਲਈ ਪੰਜਾਬ ਰਾਜ ਆਜੀਵਿਕਾ ਮਿਸ਼ਨ ਅਤੇ ਬਾਗਬਾਨੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਵੈਂਡਿੰਗ ਈ-ਕਾਰਟ  1 ਲੱਖ ਰੁਪੈ ਤੱਕ ਦੀ ਵਿੱਤੀ ਸਹਾਇਤਾ ਤੇ ਮੁਹੱਈਆ ਕਰਵਾਏ ਜਾ ਰਹੇ ਹਨ।ਇਸ ਮੌਕੇ ਹਰਭਜਨ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਤਜਿੰਦਰ ਸਿੰਘ ਸੰਧੂ, ਸਹਾਇਕ ਡਾਇਰੈਕਟਰ ਬਾਗਬਾਨੀ, ਬਿਕਰਮਜੀਤ ਸਿੰਘ, , ਜਿਲ੍ਹਾ ਪ੍ਰੋਗਰਾਮ ਮੈਨੇਜਰ ਗੁਰਪ੍ਰੀਤ ਕੌਰ, ਤੇ ਹੋਰ ਸਟਾਫ ਹਾਜਰ ਸੀ।

ਹੋਰ ਪੜ੍ਹੋ :-ਤਰਨ ਤਾਰਨ ਪੁਲਿਸ ਨੇ ਅਨੂਪ ਸਿੰਘ ਦੇ ਫਰਜ਼ੀ ਕਤਲ ਤੋਂ ਉਠਾਇਆ ਪਰਦਾ

Spread the love