ਸ੍ਰੀ ਗੁਰਮੀਤ ਸਿੰਘ ਹੇਅਰ ਮੰਤਰੀ ਪੰਜਾਬ ਨੇ ਕੀਤਾ ਕੋਚਿੰਗ ਸੈਂਟਰਾਂ ਦਾ ਦੌਰਾ

ਸ੍ਰੀ ਗੁਰਮੀਤ ਸਿੰਘ ਹੇਅਰ ਮੰਤਰੀ ਪੰਜਾਬ ਨੇ ਕੀਤਾ ਕੋਚਿੰਗ ਸੈਂਟਰਾਂ ਦਾ ਦੌਰਾ
ਸ੍ਰੀ ਗੁਰਮੀਤ ਸਿੰਘ ਹੇਅਰ ਮੰਤਰੀ ਪੰਜਾਬ ਨੇ ਕੀਤਾ ਕੋਚਿੰਗ ਸੈਂਟਰਾਂ ਦਾ ਦੌਰਾ

Sorry, this news is not available in your requested language. Please see here.

ਅੰਮ੍ਰਿਤਸਰ 16 ਅਪ੍ਰੈਲ 2022

ਪੰਜਾਬ ਦੇ ਖੇਡ ਖੇਤਰ ਨੂੰ ਪਹਿਲਾ ਨਾਲੋ ਹੋਰ ਵੀ ਬੇਹਤਰ ਹੋਰ ਵੀ ਚੁਸਤ ਫੁਰਤ ਬਣਾਉਣ ਦੇ ਮੰਤਵ ਨਾਲ ਸ੍ਰੀ ਗੁਰਮੀਤ ਸਿੰਘ ਹੇਅਰਖੇਡਾਂ ਅਤੇ ਸਕੂਲ ਸਿਖਿਆ ਮੰਤਰੀ ਪੰਜਾਬ ਨੇ ਪੰਜਾਬ ਖੇਡ ਵਿਭਾਗ ਵੱਲੋ ਜਿਲ੍ਹਾ ਖੇਡ ਪ੍ਰਬੰਧਕਾ ਤੇ ਕੋਚਾ ਦੇ ਨਾਲ ਵਿਸੇਸ਼ ਮੁਲਾਕਾਤ ਕੀਤੀ। ਇਸ ਮੌਕੇ ਤੇ ਡਾਇਰੈਕਟਰ ਖੇਡ ਵਿਭਾਗ ਪੰਜਾਬ ਪ੍ਰਮਿੰਦਰ ਪਾਲ ਸਿੰੰਘ ਇਸ ਵੀ ਹਾਜ਼ਰ ਸਨ। ਸ਼੍ਰੀ ਗੁਰਮੀਤ ਸਿੰਘ ਹੇਅਰਖੇਡਾਂ ਅਤੇ ਸਕੂਲੀ ਸਿਖਿਆ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਨੂੰ ਗੁਰਿੰਦਰ ਸਿੰਘ ਹੁੰਦਲ ਸੁਪਰੀਟੈਂਡੇਟ ਗ੍ਰੇਡ-1 ਐਸ.ਏ.ਐਸ. ਮੋਹਾਲੀ -ਕਮ-ਡੀ.ਡੀ.ਓ ਅ੍ਰੰਮਤਸਰ ਅਤੇ ਇੰਦਰਵੀਰ ਸਿੰਘ ਆਫੀਸ਼ੀਏਟਿੰਗ ਜਿਲ੍ਹਾ ਖੇਡ ਅਫਸਰ ਨੇ ਫੁੱਲਾ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਖੇਡਾਂ ਅਤੇ ਸਕੂਲ ਸਿਖਿਆ ਮੰਤਰੀ  ਪੰਜਾਬ ਵੱਲੋਂ ਅੰਮ੍ਰਿਤਸਰ ਦੇ ਖਾਲਸਾ ਸਕੂਲਅੰਮ੍ਰਿਤਸਰ ਵਿਖੇ ਚੱਲ ਰਹੇ ਵੱਖ-ਵੱਖ ਕੋਚਿੰਗ ਸੈਂਟਰ ਗੇਮ-ਹੈਂਡਬਾਲਫੁੱਟਬਾਲਜੂਡੋਐਥਲੈਟਿਕਸ ਆਦਿ ਦੀਆਂ ਗਰਾਊਂਡਾ ਦਾ ਦੌਰਾ ਕੀਤਾ।

ਹੋਰ ਪੜ੍ਹੋ :-ਰੈਸਕਿਊ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੇ ਪੰਛੀ (ਬਾਜ਼) ਰਿਸਕਿਊ ਕਰਕੇ ਅਸਮਾਨ ਦੀਆਂ ਲਗਾਵੇਗਾ ਉਡਾਰੀਆਂ

 ਇਸ ਉਪਰੰਤ ਉਨ੍ਹਾਂ ਨੇ ਜੀ.ਐਨ.ਡੀ.ਯੂ.ਅੰਮ੍ਰਿਤਸਰ ਵਿਖੇ ਚੱਲ ਰਹੇ ਖੇਡ ਵਿਭਾਗ ਪੰਜਾਬ ਦੇ ਕੋਚਿੰਗ ਸੈਂਟਰ ਸਾਈਕਲਿੰਗਜਿਮਨਾਸਟਿਕ,ਕੁਸ਼ਤੀ ਆਦਿ ਦਾ ਵੀ ਦੌਰਾ ਕੀਤਾ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਇਸ ਮੋਕੇ  ਖੇਡਾਂ ਅਤੇ ਸਕੂਲ ਸਿਖਿਆ ਮੰਤਰੀ ਪੰਜਾਬ ਵੱਲੋਂ ਜਿਲ੍ਹਾ ਖੇਡ ਪ੍ਰਬੰਧਕਾ ਤੇ ਕੋਚਾ ਦੇ ਕੋਲੋ ਬੀਤੇ ਖੇਡ ਸੈਸ਼ਨ ਦੀਆਂ ਪ੍ਰਾਪਤੀਆ ਦੀ ਜਾਣਕਾਰੀ ਹਾਸਲ ਕੀਤੀ  ਅਤੇ ਖਿਡਾਰੀਆਂ ਨਾਲ ਨੂੰ ਇਸ ਮੌਕੇ ਉਨ੍ਹਾਂ ਨੇ  ਕਈ ਦਿਸ਼ਾ ਨਿਰਦੇਸ਼ ਦਿੱਤੇ ਤੇ ਪੰਜਾਬ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੁੱਝ ਹੋਰ ਨਵਾਂ ਤੇ ਵੱਖਰਾ ਕਰਨ ਬਾਬਤ ਵੀ ਸਲਾਹ ਦਿੱਤੀ। ਉਨ੍ਹਾਂ ਹੱਸਦਾ ਵੱਸਦਾ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਨੋਜਵਾਨ ਵਰਗ ਨੂੰ ਖੇਡ ਖੇਤਰ ਵਲ ਦਿਲਚਸਪੀ ਬਣਾਉਣ ਤੇ ਜੋਰ ਦਿੱਤਾ।

ਇਸ ਮੋਕੇ ਵਿਧਾਇਕ ਡਾਕਟਰ ਅਜੇ ਗੁਪਤਾ ਵਿਧਾਇਕ ਜੀਵਨ ਜੋਤ ਕੌਰ ਸ੍ਰੀਮਤੀ ਨੀਤੂ ਕਬੱਡੀ ਕੋਚਸ੍ਰੀ ਦਲਜੀਤ ਸਿੰਘ ਫੁੱਟਬਾਲ ਕੋਚ ਸਿਮਰਨਜੀਤ ਸਿੰਘ ਸਾਈਕਲਿੰਗ ਕੋਚਸ੍ਰੀ ਜਸਪ੍ਰੀਤ ਸਿੰਘ ਬਾਕਸਿੰਗ ਕੋਚਸ੍ਰੀ ਅਕਾਸ.ਦੀਪ ਸਿੰਘ ਜਿਮਨਾਸਟਿਕ ਕੋਚਸ੍ਰੀ ਹਰਜੀਤ ਸਿੰਘ ਟੇਬਲ ਟੈਨਿਸ ਕੋਚ ਸ਼ੀ੍ਰਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚਸ੍ਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ ਸ੍ਰੀ ਜਸਵੰਤ ਸਿੰਘ ਹੈਂਡਬਾਲ ਕੋਚਸ੍ਰੀ ਕਰਮਜੀਤ ਸਿੰਘ ਜੂਡੋ ਕੋਚ ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚਸ੍ਰੀ ਬਲਬੀਰ ਸਿੰਘ ਜਿਮਨਾਸਟਿਕ ਕੋਚਸ੍ਰੀ ਸਾਹਿਲ ਹੰਸ ਕੁਸ਼ਤੀ ਕੋਚ ਸ੍ਰੀ ਬਸੰਤ ਸਿੰਘ ਕੁਸ਼ਤੀ ਕੋਚ ਸ੍ਰੀ ਜਤਿੰਦਰ ਸਿੰਘ ਬਾਕਸੰਗ ਕੋਚ ਆਦਿ ਹਾਜਰ ਸਨ। 

ਖੇਡਾਂ ਅਤੇ ਸਕੂਲ ਸਿਖਿਆ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਹੇਅਰਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ।

Spread the love