25 ਜਨਵਰੀ ਨੂੰ ‘ਰਾਸ਼ਟਰੀ ਵੋਟਰ ਦਿਵਸ’ ਵਰਚੁਅਲ ਤਰੀਕੇ ਨਾਲ ਮਨਾਇਆ ਜਾਵੇਗਾ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਦਿੱਤੇ ਦਿਸ਼ਾ-ਨਿਰਦੇਸ਼

Sorry, this news is not available in your requested language. Please see here.

ਗੁਰਦਾਸਪੁਰ, 24 ਜਨਵਰੀ 2022

ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ‘ਰਾਸ਼ਟਰੀ ਵੋਟਰ ਦਿਵਸ’ 25 ਜਨਵਰੀ ਨੂੰ ਆਨਲਾਈਨ ਵਰਚੁਅਲ ਤਰੀਕੇ ਰਾਹੀਂ ਮਨਾਇਆ ਜਾਵੇਗਾ।

ਹੋਰ ਪੜ੍ਹੋ :-73ਵੇਂ ਗਣਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਹਿਰਾਉਣਗੇ ਤਿਰੰਗਾ

ਉਨਾਂ ਅੱਗੇ ਕਿਹਾ ਕਿ ਇਸ ਸਮਾਰੋਹ ਵਿਚ ਲੋਕਾਂ/ ਵੋਟਰਾਂ ਨੂੰ ਚੋਣਾਂ ਵਿਚ ਵੋਟਾਂ ਪਾਉਣ ਦੇ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ ਜਾਗਰੂਕ ਕੀਤਾ ਜਾਵੇਗਾ। ਜ਼ਿਲੇ ਦੇ ਸਮਾਰਟ ਸਕੂਲਾਂ ਰਾਹੀਂ ਸਮੂਹ ਬੂਥ ਲੈਵਲ ਅਫਸਰ, ਸਕੂਲ ਦੇ ਪਿ੍ਰੰਸੀਪਲਾਂ/ਮੁਖੀ ਬੂਥ ਲੈਵਲ ’ਤੇ ਵਰਚੁਅਲ ਸਮਾਗਮ ਹੋਣਗੇ।

ਜ਼ਿਲਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਅਤੇ ਸ਼ੋਸਲ ਮੀਡੀਆ ਟੀਮ ਵਲੋਂ ਜਿਲਾ ਪੱਧਰ ਦੇ ਆਨਲਾਈਨ ਸਮਾਗਮ ਲਈ ਲੋੜੀਦੇ ਪ੍ਰਬੰਧ ਕੀਤੇ ਜਾਣਗੇ। ਬੂਥ ਲੈਵਲ ਸਮਾਗਮ ਨੂੰ ਜਿਲਾ ਪੱਧਰ ’ਤੇ ਮਨਾਏ ਜਾਣ ਵਾਲੇ ਸਮਾਗਮ ਨਾਲ ਵਰਚੁਅਲ ਜੋੜਿਆ ਜਾਵੇਗਾ।ਚੋਣਕਾਰ ਰਜਿਸ਼ਟੇਰਸ਼ਨ ਅਫਸਰ ਚੋਣ ਹਲਕਾ4-ਗੁਰਦਾਸਪੁਰ, ਜ਼ਿਲ੍ਹਾ ਪੱਧਰ ’ਤੇ ਕਰਵਾਏ ਜਾਣ ਵਾਲੇ ਆਨਲਾਈਨ ਸਮਾਗਮ ਵਿਚ 5 ਨਵੇਂ ਬਣੇ ਨੋਜਵਾਨ ਵੋਟਰਾਂ (18-19) ਨੂੰ ਐਪਿਕ ਕਿੱਟ ਪ੍ਰਦਾਨ ਕਰਨ ਲਈ ਕਾਰਵਾਈ ਕਰਨਗੇ। ਇਸ ਤੋਂ ਇਲਾਵਾ ਯੋਗਤਾ ਮਿਤੀ 1-1-2022  ਦੇ ਆਧਾਰ ’ਤੇ ਸਮਰੀ ਰਵੀਜ਼ਨ ਦੌਰਾਨ ਸ਼ਲਾਘਾਯੋਗ ਸੇਵਾਵਾਂ ਲਈ ਬੈਸਟ ਈ.ਆਰ.ਓ, ਨੋਡਲ ਅਫਸਰ ਸਵੀਪ, ਬੀ.ਐਲ.ਓ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ।

Spread the love