ਫਾਜਿ਼ਲਕਾ, 3 ਜਨਵਰੀ 2023
ਜਵਾਹਰ ਨਵੋਦਿਆ ਵਿਦਿਆਲਿਆ, ਕਿੱਕਰ ਵਾਲਾ ਰੂਪਾ, ਜਿ਼ਲ੍ਹਾ ਫਾਜਿ਼ਲਕਾ ਵਿਚ ਸਾਲ 2023—24 ਲਈ ਦਾਖਲੇ ਹਿੱਤ ਦਾਖਲਾ ਪ੍ਰੀਖਿਆ 29 ਅਪ੍ਰੈਲ 2023 ਨੂੰ ਹੋਣੀ ਹੈ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਸੋ਼ਕ ਵਰਮਾ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦਾਖਲਾ ਪ੍ਰੀਖਿਆ ਨਾਲ ਸਕੂਲ ਵਿਚ 6ਵੀਂ ਜਮਾਤ ਵਿਚ ਦਾਖਲਾ ਲਿਆ ਜਾ ਸਕੇਗਾ। ਦਾਖਲਾ ਪ੍ਰੀਖਿਆ ਲਈ ਰਜਿਸ਼ਟੇ੍ਰਸ਼ਨ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਰਾਜਿਸਟੇ੍ਰਸ਼ਨ ਦੀ ਆਖਰੀ ਮਿਤੀ 31 ਜਨਵਰੀ 2023 ਹੈ। ਇਹ ਪ੍ਰੀਖਿਆ 5ਵੀਂ ਜਮਾਤ ਵਿਚ ਪੜ੍ਹ ਰਹੇ ਬੱਚੇ ਦੇ ਸਕਣਗੇ। ਇਸ ਲਈ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਇਹ ਪ੍ਰੀਖਿਆ ਦੇਣ ਦੇ ਚਾਹਵਾਨ ਆਪਣੀ ਰਜਿਸਟੇ੍ਰਸ਼ਨ www.navodaya.gov.in ਤੇ ਕਰਵਾ ਲੈਣ। ਇਹ ਰਜਿਸਟੇ੍ਰਸ਼ਨ ਬਿਲਕੁਲ ਮੁਫ਼ਤ ਹੈ। ਇਸ ਸਕੂਲ ਵਿਚ ਬਿਨ੍ਹਾਂ ਫੀਸ ਦੇ ਉਚ ਦਰਜੇ ਦੀ ਪੜਾਈ ਹੁੰਦੀ ਹੈ।