ਐਨ.ਜੀ.ਓਜ਼ ਦੇ ਮੈਂਬਰ, ਅਧਿਆਪਕ, ਵਿਦਿਆਰਥੀ, ਡਾਕਟਰ ਨਹਿਰੂ ਪਾਰਕ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਸਬੰਧੀ ਤਿਆਰੀਆਂ ਸ਼ੁਰੂ

Sorry, this news is not available in your requested language. Please see here.

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਆਯੂਸ਼ ਵਿਭਾਗ ਨੇ ਲੋਕਾਂ ਨੂੰ ਯੋਗ ਸਮਾਗਮਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕੀਤਾ ਉਤਸ਼ਾਹਿਤ

ਫਾਜ਼ਿਲਕਾ 19 ਜੂਨ :-

ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਨਹਿਰੂ ਪਾਰਕ ਅਬੋਹਰ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਆਯੂਸ਼ ਦੇ ਤਾਲਮੇਲ ਨਾਲ ਨਿਰਵਿਘਨ ਅਤੇ ਇਕਸਾਰ ਢੰਗ ਨਾਲ ਕਰਵਾਇਆ ਜਾਣਾ ਹੈ।

ਸ਼੍ਰੀ ਬੀ ਐਲ ਸਿੱਕਾ ਨੇ ਕਿਹਾ ਕਿ ਵਿਸ਼ਵ ਯੋਗਾ ਦਿਵਸ 21 ਜੂਨ ਨੂੰ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾ ਦੱਸਿਆ ਕਿ ਅਬੋਹਰ ਦੇ ਨਹਿਰੂ ਪਾਰਕ ਵਿਖੇ ਸਵੇਰੇ 5 ਤੋਂ 7 ਵਜੇ ਤੱਕ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਜਿਥੇ ਯੋਗ ਸਾਡੀ ਸਿਹਤ ਨੂੰ ਤੰਦਰੁਸਤ ਰੱਖਦਾ ਹੈ ਉਥੇ ਸਾਡੀ ਮਾਨਸਿਕ ਸੰਤੁਲਨ ਵੀ ਬਣਾਈ ਰੱਖਦਾ ਹੈ। ਉਨ੍ਹਾ ਕਿਹਾ ਹਰੇਕ ਛੋਟੇ ਵੱਡੇ ਬਜ਼ੁਰਗ ਨੂੰ ਹਰ ਰੋਜ ਯੋਗਾ ਕਰਨਾ ਚਾਹੀਦਾ ਹੈ।

ਉਨ੍ਹਾ ਦੱਸਿਆ ਕਿ ਅੰਤਰਾਸ਼ਟਰੀ ਯੋਗਾ ਦਿਵਸ ਤੇ ਅਬੋਹਰ ਸ਼ਹਿਰ ਦੇ ਸਮੂਹ ਐਨ.ਜੀ.ਓਜ਼ ਕਸ਼ਤ ਨਿਵਾਰਨ ਯੋਗ ਆਸ਼ਰਮ, ਅੱਲਾ ਡਾਂਸ ਐਰੋਬਿਕਸ ਜੰਬਾ ਸੋਸਾਇਟੀ, ਮਾਰਨਿੰਗ ਕਲੱਬ, ਬਾਰ ਐਸੋਸੀਏਸ਼ਨ ਅਬੋਹਰ, ਬੰਬੇ ਇੰਸਟੀਚਿਊਟ ਦੇ ਮੈਂਬਰ, ਵਿਦਿਆਰਥੀ ਅਤੇ ਅਧਿਆਪਕ, ਡਾਕਟਰ, ਸਰਕਾਰੀ ਅਤੇ ਗੈਰ ਸਰਕਾਰੀ ਕਰਮਚਾਰੀ ਯੋਗ ਦਿਵਸ ਸਮਾਗਮ ਵਿੱਚ ਹਿੱਸਾ ਲੈਣਗੇ।

ਸ਼੍ਰੀ ਬੀ ਐਲ ਸਿੱਕਾ. ਮੈਂਬਰ ਲੋਕ ਅਦਾਲਤ, ਐਡਵੋਕੇਟ ਦੇਸ ਰਾਜ ਕੰਬੋਜ, ਬੀਪੀਈਓ ਅਜੈ ਕੁਮਾਰ, ਨਰੇਸ਼ ਕੰਬੋਜ (ਪੀ.ਐਲ.ਵੀ., ਡੀ.ਐਲ.ਐਸ.ਏ.), ਯੋਗ ਗੁਰੂ ਕਰਨ ਦੇਵ, ਯੋਗਾ ਇੰਸਟ੍ਰਕਟਰ ਮਾਨਿਕ ਡੇਮਲਾ, ਅਮਨਦੀਪ ਸਿੰਘ ਧਾਲੀਵਾਲ (ਪ੍ਰਧਾਨ ਬਾਰ ਐਸੋਸੀਏਸ਼ਨ ਅਬੋਹਰ), ਐਸ.ਈ. ਸੰਦੀਪ ਗੁਪਤਾ (ਨਗਰ ਨਿਗਮ), ਵੇਦ ਪ੍ਰਕਾਸ਼ ਅੱਲ੍ਹਾ (ਡਾਂਸ ਡਾਇਰੈਕਟਰ), ਅਨਿਲ ਸੇਠੀ ਕਿੱਟੂ, ਡਾ: ਅਮਿਤ ਮਿਗਲਾਨੀ, ਡਾ: ਵਿਨੋਦ, ਡਾ: ਰਾਜੇਸ਼ ਨੇ ਲੋਕਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸ.ਡੀ.ਐੱਮ ਅਬੋਹਰ ਰਵਿੰਦਰ ਸਿੰਘ ਅਰੋੜਾ ਦਾ ਧੰਨਵਾਦ ਕੀਤਾ।

ਇਸ ਤੋਂ ਬਿਨ੍ਹਾ ਫਾਜ਼ਿਲਕਾ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਅਤੇ ਜਲਾਲਾਬਾਦ ਵਿਖੇ ਸ਼ਿਵ ਭਵਨ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ।

 

ਹੋਰ ਪੜ੍ਹੋ :- ਪੰਜਾਬ ’ਚ ਵਪਾਰੀਆਂ ਤੇ ਉਦਯੋਗਪਤੀਆਂ ਲਈ ਈ- ਗਵਰਨਮੈਂਟ ਤਹਿਤ ਸਿੰਗਲ ਵਿੰਡੋ ਵਿਵਸਥਾ ਲਾਗੂ ਕੀਤੀ ਜਾਵੇਗੀ: ਭਗਵੰਤ ਮਾਨ 

Spread the love