ਅਬਜ਼ਰਵਰਾਂ ਅਤੇ ਜਿਲ੍ਹਾ ਚੋਣ ਅਧਿਕਾਰੀ ਦੀ ਹਾਜ਼ਰੀ ‘ਚ ਪੋਲਿੰਗ ਸਟਾਫ ਦੀ ਰੈਂਡੇਮਾਈਜ਼ੇਸ਼ਨ

ਅਬਜ਼ਰਵਰਾਂ ਅਤੇ ਜਿਲ੍ਹਾ ਚੋਣ ਅਧਿਕਾਰੀ ਦੀ ਹਾਜ਼ਰੀ ‘ਚ ਪੋਲਿੰਗ ਸਟਾਫ ਦੀ ਰੈਂਡੇਮਾਈਜ਼ੇਸ਼ਨ
ਅਬਜ਼ਰਵਰਾਂ ਅਤੇ ਜਿਲ੍ਹਾ ਚੋਣ ਅਧਿਕਾਰੀ ਦੀ ਹਾਜ਼ਰੀ ‘ਚ ਪੋਲਿੰਗ ਸਟਾਫ ਦੀ ਰੈਂਡੇਮਾਈਜ਼ੇਸ਼ਨ

Sorry, this news is not available in your requested language. Please see here.

ਵਿਧਾਨ ਸਭਾ ਚੋਣਾਂ-2022
7 ਅਤੇ 17 ਫਰਵਰੀ ਨੂੰ ਕਰਵਾਇਆ ਜਾਵੇਗਾ ਅਭਿਆਸ

ਅੰਮ੍ਰਿਤਸਰ 4 ਫਰਵਰੀ 2022

ਜ਼ਿਲ੍ਹਾ ਅੰਮ੍ਰਿਤਸਰ ਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੋਲਿੰਗ  ਸਟਾਫ ਦੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾਜਨਰਲ ਅਬਜ਼ਰਵਰ ਸ੍ਰੀ ਸੰਤੋਸ਼ ਕੁਮਾਰ ਯਾਦਵਸ੍ਰੀ ਅਰੁਣ ਕਿਸ਼ੋਰ ਡੋਂਗਰੀਸ੍ਰੀ ਵਿਨੋਦ ਸਿੰਘ ਗੁੰਜਿਆਲਸ੍ਰੀਮਤੀ ਪ੍ਰੀਤੀ ਜੈਨਸ੍ਰੀ ਸ਼ੰਭੂ ਕੁਮਾਰਡਾ. ਵਿਨੋਦ ਗੋਇਲਡਾ. ਰੂਹੀ ਦੁੱਗ ਵਧੀਕ ਚੋਣ ਅਧਿਕਾਰੀ ਦੀ ਹਾਜ਼ਰੀ ਵਿੱਚ ਚੋਣ ਡਿਊਟੀ ਵਿੱਚ ਲੱਗਣ ਵਾਲੇ ਕਰੀਬ 10600 ਤੋਂ ਵੱਧ ਕਰਮਚਾਰੀਆਂ ਦੀ ਰੈਂਡੇਮਾਈਜ਼ੇਸ਼ਨ ਕੀਤੀ ਗਈ।

ਹੋਰ ਪੜ੍ਹੋ :-ਜ਼ਿਲੇ ਅੰਦਰ ਸੱਤ ਵਿਧਾਨ ਸਭਾ ਸੀਟਾਂ ਲਈ 70 ਉਮੀਦਵਾਰ ਚੋਣ ਮੈਦਾਨ ਵਿਚ-ਜ਼ਿਲਾ ਚੋਣ ਅਫਸਰ

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 2218 ਚੋਣ ਬੂਥ ਬਣਾਏ ਗਏ ਹਨਜਿਨ੍ਹਾਂ ਤੇ  ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀਵੀਪੈਟ ਵੀ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਰੈਂਡੇਮਾਈਜ਼ੇਸ਼ਨ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਹਿਸਾਬ ਨਾਲ 10664 ਚੋਣ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਹੁਣ ਇਸ ਸਟਾਫ ਦਾ ਅਭਿਆਸ 7 ਅਤੇ 17 ਫਰਵਰੀ ਨੂੰ ਰਿਟਰਨਿੰਗ ਅਧਿਕਾਰੀਆਂ ਵਲੋਂ ਕਰਵਾਇਆ ਜਾਵੇਗਾ। ਇਸ ਉਪਰੰਤ 19 ਫਰਵਰੀ ਨੂੰ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ। ਉਨਾਂ ਦੱਸÇਆ ਕਿ ਅਜਨਾਲਾ ਹਲਕੇ ਲਈ 904ਰਾਜਾਸਾਂਸੀ ਲਈ 1068ਮਜੀਠਾ ਲਈ 1012ਜੰਡਿਆਲਾ ਲਈ 1040ਅੰਮ੍ਰਿਤਸਰ ਉੱਤਰੀ ਲਈ 1052ਅੰਮ੍ਰਿਤਸਰ ਪੱਛਮੀ ਲਈ 1024ਅੰਮ੍ਰਿਤਸਰ ਕੇਂਦਰੀ ਲਈ 788ਅੰਮ੍ਰਿਤਸਰ ਪੂਰਬੀ ਲਈ 840ਅੰਮ੍ਰਿਤਸਰ ਦੱਖਣੀ ਲਈ 840ਅਟਾਰੀ ਲਈ 972 ਅਤੇ ਬਾਬਾ ਬਕਾਲਾ ਲਈ 1124 ਕਰਮਚਾਰੀਆਂ ਨੂੰ ਬਤੌਰ ਪੀ.ਆਰ.ਓ.ਏ.ਪੀ.ਆਰ.ਓ ਅਤੇ ਪੋਲਿੰਗ  ਸਟਾਫ ਵਜੋਂ ਤਾਇਨਾਤ ਕੀਤਾ ਜਾਵੇਗਾ।

ਇਸ ਮੌਕੇ ਜਿਲ੍ਹਾ ਸੂਚਨਾ ਅਧਿਕਾਰੀ ਸ: ਰਣਜੀਤ ਸਿੰਘ ਅਤੇ ਚੋਣ ਤਹਿਸੀਲਦਾਰ ਸ੍ਰੀ ਰਜਿੰਦਰ ਸਿੰਘ ਵੀ ਹਾਜ਼ਰ ਸਨ।

Spread the love