ਪੀ.ਐੱਸ.ਐੱਮ.ਐਸ. ਯੂ. ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਜੋ ਅੱਜ 26 ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕੀ ਹੈ

P.S.M.S. U.S.
ਪੀ.ਐੱਸ.ਐੱਮ.ਐਸ. ਯੂ. ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਜੋ ਅੱਜ 26 ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕੀ ਹੈ

Sorry, this news is not available in your requested language. Please see here.

ਲੁਧਿਆਣਾ 02 ਨਵੰਬਰ 2021

ਪੀ.ਐੱਸ.ਐੱਮ.ਐਸ. ਯੂ. ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਜੋ ਅੱਜ 26 ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕੀ ਹੈ । ਇਨ੍ਹਾਂ ਮੰਗਾਂ ਨੂੰ ਲੈ ਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ 01.11.2021 ਨੂੰ ਪ੍ਰੈੱਸ ਕਾਨਫਰੰਸ ਕਰ ਕੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਸਬੰਧੀ ਐਲਾਨ ਕੀਤਾ ਹੈ ਜਿਸ ਵਿੱਚ ਦੋ ਮੁੱਖ ਮੰਗਾਂ 11 ਪ੍ਰਤੀਸ਼ਤ ਮਹਿੰਗਾਈ ਭੱਤਾ ਅਤੇ 01.01.2016 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਤਨਖਾਹ ਵਿੱਚ ਘੱਟੋ ਘੱਟ 15 ਪ੍ਰਤੀਸ਼ਤ ਵਾਧੇ ਵਾਲਾ ਫਾਰਮੂਲਾ ਪੁਰਾਣੇ ਮੁਲਾਜ਼ਮਾਂ ਦੀ ਤਰਜ ਤੇ ਲਾਗੂ ਕਰਨ ਦਾ ਜਿਕਰ ਕੀਤਾ ਗਿਆ ਹੈ ।

ਹੋਰ ਪੜ੍ਹੋ :-ਡੀ.ਸੀ. ਤੇ ਸੀ.ਪੀ. ਵੱਲੋਂ ਕਾਦੀਆਂ ਮਾਈਨਿੰਗ ਸਾਈਟ ਦੀ ਅਚਨਚੇਤ ਚੈਕਿੰਗ

ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਭਾਰਗਵ ਨੇ ਦੱਸਿਆ ਕਿ ਇਸ ਸਬੰਧ ਵਿੱਚ ਸੂਬਾ ਇਕਾਈ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਰਹੇ ਹਨ ਪਰ ਬਾਅਦ ਵਿੱਚ ਕੋਈ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ । ਜਿਸ ਕਾਰਨ ਮੁਲਾਜ਼ਮਾਂ ਵਿੱਚ ਬੇਭਰੋਸਗੀ ਪਾਈ ਜਾ ਰਹੀ ਹੈ । ਇਸ ਲਈ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਦ ਤੱਕ ਸਰਕਾਰ ਇਹਨਾਂ ਐਲਾਨਾਂ ਸਬੰਧੀ ਕੋਈ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਉਦੋਂ ਤੱਕ ਮੁਲਾਜ਼ਮਾਂ ਦੀ ਹੜਤਾਲ ਪਹਿਲਾਂ ਲਏ ਗਏ ਫੈਸਲੇ ਅਨੁਸਾਰ ਜਾਰੀ ਰਹੇਗੀ । ਇਸ ਫੈਸਲੇ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪੀ.ਐੱਸ.ਐੱਮ.ਐੱਸ.ਯੂ. ਲੁਧਿਆਣਾ ਵੱਲੋਂ ਸਾਰੇ ਦਫਤਰਾਂ ਦੀ ਸਮੂਹਿਕ ਛੁੱਟੀ ਭਰਨ ਉਪਰੰਤ ਜ਼ਿਲ੍ਹਾ ਡੀ.ਸੀ. ਦਫਤਰ ਕੰਪਲੈਕਸ ਨੂੰ ਹੈੱਡ ਕੁਆਰਟਰ ਬਣਾਉਂਦੇ ਹੋਏ ਰੋਸ ਮੁਜ਼ਾਹਰਾ ਕੀਤਾ ਗਿਆ ।

ਇਸ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਸਰਪ੍ਰਸਤ ਰਣਜੀਤ ਸਿੰਘ ਜੱਸਲ, ਚੇਅਰਮੈਨ ਵਿਕਾਸ ਜੁਨੇਜਾ, ਵਾਈਸ ਚੇਅਰਮੈਨ ਏ.ਪੀ. ਮੌਰੀਆ, ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ, ਜ਼ਿਲ੍ਹਾ ਜਨਰਲ ਸਕੱਤਰ ਅਮਿਤ ਅਰੋੜਾ ਅਤੇ ਲਖਵੀਰ ਸਿੰਘ ਗਰੇਵਾਲ, ਵਧੀਕ ਜਨਰਲ ਸਕੱਤਰ ਸੰਦੀਪ ਭਾਂਬਕ ਅਤੇ ਗੁਰਬਾਜ਼ ਸਿੰਘ ਮੱਲ੍ਹੀ  ਵਿੱਤ  ਸਕੱਤਰ ਸੁਨੀਲ ਕੁਮਾਰ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ  ਦੀ  ਪੂਰਤੀ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ

ਇਸ ਮੌਕੇ ਜਗਦੇਵ ਸਿੰਘ, ਆਕਾਸ਼ਦੀਪ ਸਿੰਘ, ਤਿਲਕ ਰਾਜ, ਧਰਮ ਸਿੰਘ, ਰਕੇਸ਼ ਕੁਮਾਰ, ਨਵਦੀਪ ਸਿੰਘ, ਤਜਿੰਦਰ ਸਿੰਘ ਢਿੱਲੋਂ, ਰਾਣਾ, ਗੁਰਪ੍ਰੀਤ ਸਿੰਘ, ਧਰਮ ਪਾਲ ਪਾਲੀ, ਹਰਵਿੰਦਰ ਸਿੰਘ, ਸਤਪਾਲ, ਤਲਵਿੰਦਰ ਸਿੰਘ, ਨੀਲਮ ਹਾਂਡਾ, ਵੀਨਾ ਰਾਣੀ, ਨੀਨਾ ਜੈਨ, ਕਿਰਨਪਾਲ ਕੌਰ, ਵਿਮਲਜੀਤ ਕੌਰ, ਦਲਵੀਰ ਕੌਰ, ਵਿਕਾਸ ਖੋਸਲਾ ਆਦਿ ਨੇ ਵੀ ਸੰਬੋਧਿਤ ਕੀਤਾ ।

Spread the love