ਜਿਲ੍ਹਾ ਪ੍ਰਸਾਸ਼ਨ ਨੇ ਕਰੋਨਾ ਦੀ ਰੋਕਥਾਮ ਲਈ ਚਲਾਈ ਵੈਕਸੀਨ ਟੂ ਯੂ ਮੁਹਿੰਮ-ਡਿਪਟੀ ਕਮਿਸ਼ਨਰ

ਸ਼ਹਿਰ ਵਾਸੀ ਤੇ ਸਮਾਜਿਕ ਸੰਸਥਾਵਾਂ ਇਸ ਮੁਹਿੰਮ ਨਾਲ ਜੁੜ ਕੇ ਸਹਿਯੋਗ ਕਰਨ
ਅੰਮ੍ਰਿਤਸਰ, 28 ਜੂਨ 2021
ਜਿਲ੍ਹਾ ਪ੍ਰਸਾਸਨ ਵੱਲੋ ਕਰੋਨਾ ਦੀ ਰੋਕਥਾਮ ਲਈ ਵੈਕਸੀਨ ਟੂ ਯੂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਦਾ ਸੰਪੂਰਨ ਟੀਕਾਕਰਨ ਕਰਨ ਦੇ ਨਾਲ ਨਾਲ ਕਰੋਨਾ ਤੇ ਜਿੱਤ ਪ੍ਰਾਪਤ ਕਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਨੇ ਆਪਣੀ ਵੈਬਸਾਈਟ amritsar.nic.in ਸ਼ਹਿਰ ਵਾਸੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਲਈ ਇਕ ਫਾਰਮ ਅਪਲੋਡ ਕੀਤਾ ਹੈ ਜਿਥੇ ਉਹ ਆਪਣਾ ਫਾਰਮ ਭਰ ਕੇ ਆਪਣੇ ਇਲਾਕਿਆਂ ਵਿੱਚ 18 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਲਈ ਕਰੋਨਾ ਟੀਕਾਕਰਨ ਦਾ ਕੈਂਪ ਲਗਵਾ ਸਕਦੇ ਹਨ ਤਾਂ ਜੋ ਹਰ ਸ਼ਹਿਰ ਵਾਸੀਆਂ ਨੂੰ ਆਪਣੇ ਆਪਣੇ ਇਲਾਕੇ ਵਿੱਚ ਇਹ ਸੁਵਿਧਾ ਘਰ ਬੈਠੇ ਹੀ ਮਿਲ ਸਕੇ।
ਸ੍ਰ ਖਹਿਰਾ ਨੇ ਦੱਸਿਆ ਕਿ ਇਸ ਫਾਰਮ ਦੇ ਭਰਤ ਉਪਰੰਤ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਬੰਧਤ ਸੰਸਥਾ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਤਾਂ ਜੋ ਟੀਕਾਕਰਨ ਕੈਂਪ ਆਯੋਜਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਸੁਵਿਧਾ, ਸਮੇਂ ਅਤੇ ਦਿਨ ਅਨੁਸਾਰ ਕੈਪ ਦਾ ਆਯੋਜਨ ਕੀਤਾ ਜਾ ਸਕੇ। ਸ੍ਰ ਖਹਿਰਾ ਨੇ ਇਸ ਵੀ:ਟੂ:ਯੂ ਮੁਹਿੰਮ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣਾ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਮੁਹਿੰਮ ਵਿੱਚ ਯੋਗਦਾਨ ਦੇਣ ਤਾਂ ਜੋ ਅਸੀਂ ਸ਼ਹਿਰ ਨੂੰ ਕਰੋਨਾ ਮੁਕਤ ਰੱਖ ਸਕੀਏ।

 

Spread the love