ਸੰਭਾਵਿਤ ਤੀਸਰੀ ਲਹਿਰ ਨਾਲ ਨਜਿੱਠਣ ਲਈ, ਡੀ.ਸੀ. ਵੱਲੋਂ 25 ਹਸਪਤਾਲਾਂ ਨੂੰ ਆਪਣੇ ਪੀ.ਐਸ.ਏ. ਆਕਸੀਜਨ ਪਲਾਂਟ ਸਥਾਪਤ ਕਰਨ ਦੇ ਨਿਰਦੇਸ਼

VARINDER KUMAR SHARMA
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੀ ਪਾਰਕਿੰਗ ਦਾ ਠੇਕਾ ਰੱਦ

ਲੁਧਿਆਣਾ, 28 ਜੂਨ 2021 ਕੋਵਿਡ-19 ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਵਿੱਚ ਆਕਸੀਜਨ ਦੀ ਘਾਟ ਕਾਰਨ ਪੈਦਾ ਹੋਣ ਵਾਲੇ ਸੰਕਟ ਦਾ ਮੁਕਾਬਲਾ ਕਰਨ ਦੀ ਅਗਾਉੂ ਤਿਆਰੀ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੁਧਿਆਣਾ ਦੇ 25 ਹਸਪਤਾਲਾਂ ਜਿਸ ਵਿੱਚ 24 ਨਿੱਜੀ ਸਿਹਤ ਸੰਸਥਾਵਾਂ ਸ਼ਾਮਲ ਹਨ, ਨੂੰ ਜਲਦ ਆਪਣੇ ਆਕਸੀਜਨ ਪ੍ਰੈਸ਼ਰ ਸਵਿੰਗ ਐਡਰਸੋਪਸ਼ਨ (ਪੀ.ਐਸ.ਏ.) ਪਲਾਂਟ ਸਥਾਪਤ ਕਰਨ ਲਈ ਕਿਹਾ ਹੈ ਤਾਂ ਜੋ ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ।
ਇਨ੍ਹਾਂ 25 ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ ਨੂੰ ਲਿਖੇ ਪੱਤਰ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਪਲਾਂਟ ਤੀਜੀ ਲਹਿਰ ਦੌਰਾਨ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨਗੇ ਅਤੇ ਇਹ ਹਸਪਤਾਲ ਸੁਤੰਤਰ ਤੌਰ ‘ਤੇ ਆਕਸੀਜਨ ਪੈਦਾ ਕਰਨਗੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋੜ ਪੈਣ ‘ਤੇ ਹਸਪਤਾਲਾਂ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ।
ਦੂਜੀ ਲਹਿਰ ਦੇ ਤਜ਼ਰਬੇ ਦੇ ਮੱਦੇਨਜ਼ਰ, ਸਾਨੂੰ ਵਾਇਰਸ ਨਾਲ ਨਜਿੱਠਣ ਲਈ ਬਿਹਤਰ ਤਿਆਰੀ ਕਰਨੀ ਪਵੇਗੀ ਤਾਂ ਜੋ ਇਨ੍ਹਾਂ ਹਸਪਤਾਲਾਂ ਵੱਲੋਂ ਸੰਭਾਵਿਤ ਤੀਜੀ ਲਹਿਰ ਦੇ ਆਉਣ ਤੋਂ ਤੁਰੰਤ ਪਹਿਲਾਂ ਆਕਸੀਜਨ ਪਲਾਂਟ ਸਥਾਪਤ ਕਰ ਲਏ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀ.ਐਸ.ਏ. ਆਕਸੀਜਨ ਪੈਦਾ ਕਰਨ ਵਾਲੇ ਪਲਾਂਟ ਲਗਾਉਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕਰਨ ਵਾਲੇ ਵਿਕਰੇਤਾਵਾਂ ‘ਤੇ ਦਬਾਅ ਘੱਟ ਹੋ ਜਾਵੇਗਾ ਅਤੇ ਛੋਟੇ ਹਸਪਤਾਲਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਜੀਵਨ ਬਚਾਉਣ ਵਾਲੀ ਗੈਸ ਸਪਲਾਈ ਕੀਤੀ ਜਾ ਸਕੇਗੀ।
ਉਨ੍ਹਾਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, ਫੋਰਟਿਸ ਹਸਪਤਾਲ, ਦੀਪ ਹਸਪਤਾਲ, ਮੋਹਨ ਦੇਈ ਓਸਵਾਲ ਹਸਪਤਾਲ, ਆਸਥਾ ਕਿਡਨੀ ਹਸਪਤਾਲ, ਏ.ਆਈ.ਐਮ.ਸੀ. ਬੱਸੀ, ਅਰੋੜਾ ਨਿਊਰੋ ਹਸਪਤਾਲ, ਅਕਾਈ ਹਸਪਤਾਲ, ਸਿਵਲ ਹਸਪਤਾਲ, ਦੀਪਕ ਹਸਪਤਾਲ, ਗੁਰੂ ਤੇਗ ਬਹਾਦੁਰ ਹਸਪਤਾਲ, ਗੁਰੂ ਨਾਨਕ ਹਸਪਤਾਲ, ਖੰਨਾ ਦਾ ਜੈਨ ਹਸਪਤਾਲ, ਲੁਧਿਆਣਾ ਮੈਡੀਵੇਜ਼, ਮਾਹਲ ਹਸਪਤਾਲ, ਓਰੀਸਨ/ਕੰਜੁਆਇੰਟ ਹਸਪਤਾਲ, ਪੰਚਮ ਹਸਪਤਾਲ, ਪ੍ਰੋਲਾਈਫ ਹਸਪਤਾਲ, ਰਘੁਨਾਥ ਹਸਪਤਾਲ, ਸ੍ਰੀ ਕ੍ਰਿਸ਼ਨਾ ਹਸਪਤਾਲ, ਸਿੱਧੂ ਹਸਪਤਾਲ ਦੋਰਾਹਾ ਅਤੇ ਵਰਮਾ ਮਲਟੀਸਪੈਸ਼ਲਿਟੀ ਹਸਪਤਾਲ ਨੂੰ ਨਿਰਦੇਸ਼ ਦਿੱਤੇ ਕਿ ਜਿੰਨਾਂ ਜਲਦ ਹੋ ਸਕੇ ਪਲਾਂਟ ਸਥਾਪਤ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ।

Spread the love