ਹੰਡਿਆਇਆ ਦੇ 26 ਪਰਿਵਾਰਾਂ ਨੂੰ ਬਸੇਰਾ ਸਕੀਮ ਤਹਿਤ ਦਿੱਤੇ ਜਾਣਗੇ ਮਾਲਕਾਨਾ ਹੱਕ: ਡਿਪਟੀ ਕਮਿਸ਼ਨਰ

Handiaya
ਹੰਡਿਆਇਆ ਦੇ 26 ਪਰਿਵਾਰਾਂ ਨੂੰ ਬਸੇਰਾ ਸਕੀਮ ਤਹਿਤ ਦਿੱਤੇ ਜਾਣਗੇ ਮਾਲਕਾਨਾ ਹੱਕ: ਡਿਪਟੀ ਕਮਿਸ਼ਨਰ
ਪਰਿਵਾਰਾਂ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਦਿੱਤੇ ਜਾਣਗੇ ਸਰਟੀਫਿਕੇਟ

ਹੰਡਿਆਇਆ/ਬਰਨਾਲਾ, 29 ਅਕਤੂਬਰ 2021

ਪੰਜਾਬ ਸਰਕਾਰ ਵੱਲੋਂ ਬਸੇਰਾ ਵਿਕਾਸ ਪ੍ਰੋਗਰਾਮ ਤਹਿਤ ਨਗਰ ਕੌਂਸਲ ਹੰਡਿਆਇਆ ਖੇਤਰ ਅਧੀਨ 26 ਗਰੀਬ ਪਰਿਵਾਰਾਂ ਨੂੰ ਉਨਾਂ ਦੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ।ਇਸ ਸਬੰਧੀ ਜ਼ਿਲਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਝੁੱਗੀ-ਝੌਪੜੀ ਵਿਕਾਸ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ 60 ਵਰਗ ਮੀਟਰ ਜਾਂ ਇਸ ਤੋਂ ਘੱਟ ਜ਼ਮੀਨ ਵਾਲੇ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਮਾਲਕਾਨਾ ਹੱਕ ਦਿੱਤੇ ਜਾ ਰਹੇ ਹਨ। ਇਸ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਗ਼ਰੀਬਾਂ ਅਤੇ ਪਛੜੇ ਲੋਕਾਂ ਨੂੰ ਘਰਾਂ ਦਾ ਹੱਕ ਮਿਲੇ, ਜਿਸ ਨਾਲ ਉਹ ਬਿਹਤਰ ਤੇ ਸਥਿਰ ਜ਼ਿੰਦਗੀ ਬਸਰ ਕਰ ਸਕਣ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਜੀ.ਓ.ਜੀਜ਼ ਵੱਲੋਂ ਦਿੱਤੇ ਫੀਡਬੈਕ ‘ਤੇ ਕੀਤੀ ਜਾਵੇ ਸਮੇਂ ਸਿਰ ਕਾਰਵਾਈ

ਝੁੱਗੀ-ਝੌਪੜੀ ਵਾਲਿਆਂ ਤੋਂ ਪ੍ਰਾਪਤ ਸਾਰੀਆਂ ਅਰਜ਼ੀਆਂ ਦੀ ਇੱਕ ਸਬ-ਕਮੇਟੀ ਦੁਆਰਾ ਤਸਦੀਕ ਕੀਤੀ ਗਈ ਸੀ। ਭੌਤਿਕ ਤਸਦੀਕ ਦੌਰਾਨ ਸਹੀ ਪਾਈ ਗਈ ਅਰਜ਼ੀ ਨੂੰ ਮਲਕੀਅਤ ਦੇ ਅਧਿਕਾਰ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਮੀਟਿੰਗ ਦੌਰਾਨ ਏਡੀਸੀ (ਜ) ਅਤੇ ਸ਼ਹਿਰੀ ਵਿਕਾਸ ਸ੍ਰੀ ਅਮਿਤ ਬੈਂਬੀ, ਐਸ.ਡੀ.ਐਮ ਸ੍ਰੀ ਵਰਜੀਤ ਵਾਲੀਆ, ਕਾਰਜਸਾਧਕ ਅਫਸਰ ਨਗਰ ਕੌਂਸਲ ਹੰਡਿਆਇਆ ਸ੍ਰੀ ਮਨਪ੍ਰੀਤ  ਸਿੰਘ ਸਿੱਧੂ, ਤਹਿਸੀਲਦਾਰ ਬਰਨਾਲਾ ਸ੍ਰੀਮਤੀ ਵੀਨਾ ਰਾਣੀ ਅਤੇ ਸਬ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Spread the love