ਬੁਪਰੇਨੋਰਫਾਈਨ ਇੰਜੈਕਸ਼ਨ ਓਮਜੀਏਸਿਕ ਦੇ 45 ਨਸ਼ੀਲੇ ਟੀਕੇ (ਹਰੇਕ 02 ਐਮ.ਐਲ.), ਏਵਿਲ ਫੇਨੀਰਾਮਾਈਨ ਮਾਲਿਏਟ ਇੰਜੈਕਸ਼ਨ ਆਈ.ਪੀ. ਮਾਰਕਾ ਦੇ 45 ਨਸ਼ੀਲੇ ਟੀਕੇ (ਹਰੇਕ 10 ਐਮ.ਐਲ.) ਅਤੇ 06 ਗ੍ਰਾਮ ਹੈਰੋਇਨ ਬਰਾਮਦ

ਐਸ.ਏ.ਐਸ.ਨਗਰ, 12 ਜੁਲਾਈ 2021
ਸ੍ਰੀ ਸਤਿੰਦਰ ਸਿੰਘ ਐਸ ਐਸ ਪੀ ਨੇ ਪ੍ਰੈਸ ਨੋਟ ਰਾਹੀਂ ਖੁਲਾਸਾ ਕੀਤਾ ਹੈ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਥਾਣਾ ਢਕੋਲੀ ਨੇ ਸਫ਼ਲਤਾ ਹਾਸਲ ਕੀਤੀ ਹੈ।
10-07-2021 ਨੂੰ ਮੁਬਾਰਕਪੁਰ ਨੇੜੇ ਗਸ਼ਤ ਦੌਰਾਨ ਪੁਲਿਸ ਥਾਣਾ ਢਕੋਲੀ ਦੀ ਪੁਲਿਸ ਪਾਰਟੀ ਨੇ 03 ਨੌਜਵਾਨਾਂ ਨੂੰ ਪੈਦਲ ਆਉਂਦੇ ਵੇਖਿਆ। ਪੁਲਿਸ ਪਾਰਟੀ ਨੂੰ ਉਹਨਾਂ ‘ਤੇ ਸ਼ੱਕ ਹੋਇਆ ਅਤੇ ਇਸ ਉਪਰੰਤ ਉਨ੍ਹਾਂ ਨੇ ਨੌਜਵਾਨਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਦੇ ਨਾਮ ਅਤੇ ਪਤੇ ਬਾਰੇ ਜਾਣਕਾਰੀ ਹਾਸਲ ਕੀਤੀ।
ਇਕ ਨੌਜਵਾਨ ਨੇ ਆਪਣਾ ਨਾਮ ਗੁਰਮਿੰਦਰ ਸਿੰਘ ਉਰਫ਼ ਦੀਪ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਸੇਜੋ ਮਾਜਰਾ ਥਾਣਾ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਜੋ ਹੁਣ ਮਕਾਨ ਨੰ.24 ਪਿੰਡ ਕੁੰਡੀ, ਥਾਣਾ ਸੈਕਟਰ 20, ਪੰਚਕੁਲਾ ਵਿੱਚ ਰਹਿ ਰਿਹਾ ਹੈ। ਦੂਜੇ ਨੌਜਵਾਨ ਨੇ ਦੱਸਿਆ ਕਿ ਉਹ ਰਮਨ ਕੁਮਾਰ ਪੁੱਤਰ ਸੁਨੀਲ ਦੱਤ ਵਾਸੀ ਮਕਾਨ ਨੰ. 9 ਭਾਰਤੀ ਐਨਕਲੇਵ ਬਾਲਟਾਣਾ ਥਾਣਾ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਅਤੇ ਤੀਜਾ ਨੌਜਵਾਨ ਸੰਨੀ ਕੁਮਾਰ ਪੁੱਤਰ ਸਵਰਗਵਾਸੀ ਰਾਜ ਕੁਮਾਰ ਜੋ ਚੱਕੀਵਾਲਾ ਪਿੰਡ ਬਲਟਾਣਾ ਥਾਣਾ ਜ਼ੀਰਕਪੁਰ ਵਿਖੇ ਕਿਰਾਏ ‘ਤੇ ਰਹਿੰਦਾ ਹੈ।
ਉਨ੍ਹਾਂ ਦੀ ਚੈਕਿੰਗ ਕਰਨ ‘ਤੇ ਪੁਲਿਸ ਪਾਰਟੀ ਵੱਲੋਂ ਬੁਪਰੇਨੋਰਫਾਈਨ ਇੰਜੈਕਸ਼ਨ ਓਮਜੀਏਸਿਕ ਦੇ 45 ਨਸ਼ੀਲੇ ਟੀਕੇ (ਹਰੇਕ 02 ਐਮ.ਐਲ.), ਏਵਿਲ ਫੇਨੀਰਾਮਾਈਨ ਮਾਲਿਏਟ ਇੰਜੈਕਸ਼ਨ ਆਈ.ਪੀ. ਮਾਰਕਾ ਦੇ 45 ਨਸ਼ੀਲੇ ਟੀਕੇ (ਹਰੇਕ 10 ਐਮ.ਐਲ.) ਅਤੇ 06 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਸ ਸਬੰਧੀ ਕੇਸ ਨੰ. 73 ਮਿਤੀ 10-21-2021 ਐਨਡੀਪੀਐੱਸ ਐਕਟ ਦੀ ਧਾਰਾ 22-61-85 ਤਹਿਤ ਥਾਣਾ ਢਕੋਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਉਪਰੋਕਤ ਮੁਲਜ਼ਮਾਂ ਦਾ 13-07-2021 ਤੱਕ ਪੁਲਿਸ ਰਿਮਾਂਡ ਲਿਆ ਗਿਆ। ਪੁਲਿਸ ਰਿਮਾਂਡ ਦੌਰਾਨ ਉਪਰੋਕਤ ਮੁਲਜ਼ਮਾਂ ਤੋਂ ਹੋਰ ਰਿਕਵਰੀ ਅਤੇ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ।
ਐਸਐਸਪੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ ਅਤੇ ਤਸਕਰਾਂ ਨੂੰ ਕਿਸੇ ਵੀ ਸ਼ਰਤ ‘ਤੇ ਬਖਸ਼ਿਆ ਨਹੀਂ ਜਾਵੇਗਾ।

Spread the love