ਅੰਮ੍ਰਿਤਸਰ, 4 ਜਨਵਰੀ 2023
ਪੰਜਾਬ ਦੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡਾਂ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਤੋਰਦੇ ਹੋਏ ਅੱਜ ਇੱਥੇ ਪਿੰਡ ਬੁੱਟਰ ਕਲਾਂ ਵਿਖੇ ਨਵੇਂ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਹੋਰ ਪੜ੍ਹੋ – ਪ੍ਰੀਲਿਮਨਰੀ ਐਜੁਕੈਸਨ ਸਟੱਡੀ ਸੈਂਟਰ, ਮਾਨ ਕੌਰ ਸਿੰਘ ਬੱਚਿਆਂ ਦਾ ਬਹੁਪੱਖੀ ਵਿਕਾਸ ਕਰਨ ਵਿੱਚ ਕਰ ਰਿਹਾ ਸਫਲ ਯਤਨ
ਕੈਬਨਿਟ ਮੰਤਰੀ ਈ.ਟੀ.ਓ. ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਹੋਰ ਮਿਆਰੀ ਸਿਹਤ ਸੇਵਾਵਾਂ ਨਵੇਂ ਸਾਲ ਦੇ ਤੋਹਫੇ ਵਜੋਂ ਦਿੰਦੇ ਹੋਏ ਇੱਥੇ ਬਣੇ ਮੁੱਢਲੇ ਸਿਹਤ ਕੇਂਦਰ ਦਾ ਨਵੀਨੀਕਰਨ ਕਰਦੇ ਹੋਏ ਆਮ ਆਦਮੀ ਕਲੀਨਿਕ ਬਣਾਏ ਜਾਣ ਦਾ ਨੀਂਹ ਪੱਥਰ ਰੱਖਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਬਹਾਰਵਾਰ ਰਹਿੰਦੇ ਲੋਕਾਂ ਨੂੰ ਗੰਦੇ ਪਾਣੀ ਦੇ ਨਿਕਾਸ ‘ਚ ਆ ਰਹੀ ਵੱਡੀ ਮੁਸ਼ਕਿਲ ਨੁੰ ਦੇਖਦੇ ਹੋਏ ਪੀ.ਡਬਲ-ਯੂ.ਡੀ. ਮਹਿਕਮੇ ਵੱਲੋਂ ਸੜਕ ਦੇ ਨਾਲ ਨਾਲ ਤਕਰੀਬਨ 1.5 ਕਿਲੋਮੀਟਰ ਦਾ ਵੱਡਾ ਨਾਲਾ ਬਣਾਉਣ ਤੇ ਐਲੀਮੈਂਟਰੀ ਸਕੂਲ ਦੀ ਖਸਤਾ ਹਾਲਤ ਹੋ ਚੁੱਕੀ ਇਮਾਰਤ ਨੂੰ ਐਜ਼ੂਕੇਸ਼ਨ ਮਹਿਕਮੇ ਵੱਲੋਂ ਮੁੜ ਉਸਾਰੇ ਜਾਣ ਦੇ ਕਾਰਜ ਨੂੰ ਵੀ ਹਰੀ ਝੰਡੀ ਦਿੱਤੀ ।ਇੰਨ੍ਹਾਂ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਉਨ੍ਹਾਂ ਨੇ ਆਪਣੇ ਸੰਬੌਧਨ ‘ਚ ਕਿਹਾ ਕਿ ਜੰਡਿਆਲਾ ਗੁਰੁ ਉਨ੍ਹਾਂ ਦਾ ਆਪਣਾ ਹਲਕਾ ਹੈ ਤੇ ਉਹ ਇੱਥੋਂ ਦੇ ਵਿਕਾਸ ਕਾਰਜ ਬਿੰਨ੍ਹਾਂ ਕਿਸੇ ਭੇਦਭਾਵ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹਿਲ ਦੇ ਆਧਾਰ ‘ਤੇ ਪੂਰੇ ਕਰਨਗੇ, ਜਿਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ੳੇੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਨ੍ਹਾਂ ਦੀ ਸਰਕਾਰ ਸਿਹਤ ਸੇਵਾਵਾਂ ਦਾ ਮਿਆਰ ੳੇੁੱਚਾ ਚੁੱਕਣ ਲਈ ਪੂਰੀ ਤਰ੍ਹਾਂ ਪਾਬੰਧ ਹੈ ਤੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੇ ਸਤਾਏ ਲੋਕਾਂ ਦੀ ਭਲਾਈ ਲਈ ਵੱਧ ਚੜ੍ਹ ਕੇ ਕੰਮ ਕਰਦੇ ਹੋਏ ਆਪਣੇ ਕੀਤੇ ਹਰ ਵਾਅਦੇ ਨੂੰ ਇੰਨ-ਬਿੰਨ੍ਹ ਪੂਰਾ ਕਰੇਗੀ।
ਇਸ ਮੌਕੇ ਸੀਨੀਅਰ ਆਗੂ ਡਾ.ਗੁਰਵਿੰਦਰ ਸਿੰਘ ਖੱਬੇਰਾਜਪੂਤਾਂ,ਹਲਕਾ ਵਪਾਰ ਮੰਡਲ ਪ੍ਰਧਾਨ ਅਜੈ ਗਾਂਧੀ,ਆੜ੍ਹਤੀ ਐਸ਼ੋਸ਼ੀਏਸ਼ਨ ਦਾਣਾ ਮੰਡੀ ਦੇ ਪ੍ਰਧਾਨ ਤੇ ਸੀਨੀਅਰ ਯੂਥ ਆਗੂ ਸੁਖਦੇਵ ਸਿੰਘ ਬੁੱਟਰ ਪ੍ਰਧਾਨ,ਐਕਸੀਅਨ ਇੰਦਰਜੀਤ ਸਿੰਘ ਤੇ ਅੱੈਸ.ਡੀ.ਓ.ਦਵਿੰਦਰਪਾਲ ਸਿੰਘ (ਪੀ.ਡਬਲ-ਯੂ.ਡੀ),ਡਾ.ਤ੍ਰਿਸ਼ੀ ਸ਼ਰਮਾਂ,ਸਰਬਜੀਤ ਸਿੰਘ ਪੇਰੋਸ਼ਾਹ,ਜਸਕਰਨ ਸਿੰਘ ਸੰਧੂ ਤੋਂ ਇਲਾਵਾਹਰਪ੍ਰੀਤ ਸਿੰਘ ਬੁੱਟਰ,ਪ੍ਰਗਟ ਸਿੰਘ ਬੱਲ, ਦਲਜੀਤ ਸਿੰਘ ਬਾਬਾ, ਅਮਰਜੀਤ ਸਿੰਘ,ਬਲਜੀਤ ਸਿੰਘ, ਤਰਸੇਮ ਸਿੰਘ,ਹਿੰਮਤ ਪਰਮਵੀਰ ਸਿੰਘ,ਗੁਰਮੀਤ ਸਿੰਘ,ਦਲਜੀਤ ਸਿੰਘ ਮੈਂਬਰ,ਸੱਜਣ ਸਿੰਘ, ਜਸਪਾਲ ਸਿੰਘ,ਗੁਰਨਾਮ ਸਿੰਘ,ਦਰਸਨ ਸਿੰਘ,ਜਗਤਾਰ ਸਿੰਘ, ਡਾ.ਅਵਤਾਰ ਸਿੰਘ,ਸ਼ੀਤਲ ਸਿੰਘ, ਮੱਖਣ ਸਿੰਘ,ਸੁਲੱਖਣ ਸਿੰਘ,ਸੁਵਿੰਦਰ ਸਿੰਘ,ਕੁਲਦੀਪ ਸਿੰਘ ਜਤਿੰਦਰਪਾਲ ਸਿੰਘ, ਦਇਆ ਸਿੰਘ, ਦਵਿੰਦਰ ਸਿੰਘ ਆਦਿ ਵੀ ਮੌਜੂਦ ਸਨ।