ਪ੍ਰੀਲਿਮਨਰੀ ਐਜੁਕੈਸਨ ਸਟੱਡੀ ਸੈਂਟਰ, ਮਾਨ ਕੌਰ ਸਿੰਘ ਬੱਚਿਆਂ ਦਾ ਬਹੁਪੱਖੀ ਵਿਕਾਸ ਕਰਨ ਵਿੱਚ ਕਰ ਰਿਹਾ ਸਫਲ ਯਤਨ

ਗੁਰਦਾਸਪੁਰ 4 ਜਨਵਰੀ ( ) – ਪ੍ਰੀਲਿਮਨਰੀ ਐਜੁਕੈਸਨ ਸਟੱਡੀ ਸੈਂਟਰ ਮਾਨ ਕੌਰ ਵਿਖੇ ਸਿੱਖਿਆ ਪ੍ਰਾਪਤ ਕਰ ਰਹੇ ਬੇਸਹਾਰਾ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ । ਜਿੱਥੇ ਡੀਬੇਟ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਵਿਚਕਾਰ ਨਸ਼ਿਆਂ ਦੇ ਦੁਸ਼-ਪ੍ਰਭਾਵ ਵਿਰੁੱਧ ਡੀਬੇਟ ਕਰਵਾਈ ਗਈ। ਵਿਦਿਆਰਥਣਾਂ ਮਿਸ ਨੇਹਾ, ਮਿਸ ਪੁਨਮ, ਮਿਸ ਅਨੂ ਅਤੇ ਮਿਸ ਆਰਤੀ ਨੇ ਪਹਿਲਾ, ਦੂਜਾ, ਤੀਜੇ ਅਤੇ ਹੋਰ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੂੰ ਹਾਰ ਪਾ ਕੇ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਸ੍ਰੀ ਨਦੀਮ ਸੁਲਤਾਨ ਸਟੇਟ ਕੋਆਰਡੀਨੇਟਰ, ਮਿਨਸਟਰੀ ਐਫ ਸੋਸਲ ਜਸਟਿਸ ਭਾਰਤ ਸਰਕਾਰ ਨਵੀਂ ਦਿੱਲੀ, ਜੋ ਕਿ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ ਦਾ ਨਿਰੀਖਣ ਕਰਨ ਲਈ ਆਏ ਹੋਏ ਸਨ, ਵਲੋਂ ਮੁੱਖ ਮਹਿਮਾਨ ਵਜੋਂ ਇਸ ਸਕੂਲ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਜਿਲ੍ਹਾ ਭਾਲ ਭਲਾਈ ਗੁਰਦਾਸਪੁਰ ਵਲੋ ਚਲਾਏ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ ਇਸ ਦਾ ਸਾਰਾ ਖਰਚਾ ਪ੍ਰੋਜੈਕਟ ਡਾਇਰੈਕਟਰ ਰੋਮੋਸ਼ ਮਹਾਜਨ ਵੱਲੋਂ ਨਿੱਜੀ ਤੌਰ ‘ਤੇ ਦਿੱਤਾ ਜਾ ਰਿਹਾ ਹੈ ।

ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਪੜ੍ਹਾਈ ਅਤੇ ਖੇਡਾਂ ਲਈ ਵੱਧ ਤੋਂ ਵੱਧ ਸਮਾਂ ਲਗਾਉਣ ਤਾਂ ਜੋ ਉਹ ਆਪਣਾ ਭਵਿੱਖ ਉਜਵਲ ਬਣਾ ਸਕਣ।

ਇਸ ਮੈਕੇ ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਨੇ ਕਿਹਾ ਕਿ ਅਸੀਂ ਇਨ੍ਹਾਂ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਦੇਣ ਲਈ ਵਚਨਬੱਧ ਹਾਂ, ਤਾਂ ਜੋ ਇਹ ਬੱਚੇ ਕਾਬਲ ਬਣਕੇ ਸਮਾਜ ਵਿੱਚ ਚੰਗੀ ਤਰ੍ਹਾਂ ਵਿਚਰ ਸਕਣ।

 

ਹੋਰ ਪੜ੍ਹੋ :- ਬ੍ਰਮ ਸ਼ੰਕਰ ਜਿੰਪਾ “ਵਾਟਰ ਵਿਜ਼ਨ 2047” ਸਬੰਧੀ ਦੋ ਰੋਜ਼ਾ ਕੌਮੀ ਕਾਨਫਰੰਸ ‘ਚ ਲੈਣਗੇ ਹਿੱਸਾ

Spread the love