ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਨੂੰ ਧੂਰੀ ਤੋਂ ਚੋਣ ਲੜਨ ਦੀ ਦਿੱਤੀ ਚੁਣੌਤੀ

BHAGWANT MANN
ਮੈਡੀਕਲ ਤੇ ਹੋਰ ਸਿੱਖਿਆ ਮਹਿੰਗੀ ਹੋਣ ਕਾਰਨ ਵਿਦਿਆਰਥੀ ਵਿਦੇਸ਼ਾਂ ’ਚ ਜਾਣ ਲਈ ਮਜ਼ਬੂਰ: ਭਗਵੰਤ ਮਾਨ
ਚਮਕੌਰ ਸਾਹਿਬ ਰਾਖਵੀਂ ਸੀਟ, ਮੈਂ ਉੱਥੋਂ ਚੋਣ ਨਹੀਂ ਲੜ ਸਕਦਾ, ਚੰਨੀ ਧੂਰੀ ਆਉਣ ਅਤੇ ਮੇਰੇ ਖ਼ਿਲਾਫ਼ ਲੜਨ, ਮੈਂ ਸਵਾਗਤ ਕਰਾਂਗਾ: ਭਗਵੰਤ ਮਾਨ
ਮੁੱਖ ਮੰਤਰੀ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਚਮਕੌਰ ਸਾਹਿਬ ਤੋਂ ਚੋਣ ਲੜਨ ਦੀ ਦਿੱਤੀ ਸੀ ਚੁਣੌਤੀ

ਚੰਡੀਗੜ੍ਹ, 22 ਜਨਵਰੀ 2022

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਲੜਨ ਦੀ ਚੁਣੌਤੀ ‘ਤੇ ਪਲਟ ਵਾਰ ਕੀਤਾ ਅਤੇ ਚੰਨੀ ਨੂੰ ਵਿਧਾਨ ਸਭਾ ਹਲਕਾ ਧੂਰੀ ਤੋਂ ਆਪਣੇ ਖ਼ਿਲਾਫ਼ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ।

ਹੋਰ ਪੜ੍ਹੋ :-ਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਕੀਤਾ ਜਾ ਰਿਹਾ ਬਹੁ ਸੈਂਕੜੇ ਕਰੋੜੀ ਗੈਰ ਕਾਨੁੰਨੀ ਰੇਤ ਮਾਇਨਿੰਗ ਘੁਟਾਲਾ ਕੀਤਾ ਬੇਨਕਾਬ

ਸ਼ਨੀਵਾਰ ਨੂੰ ਸ੍ਰੀ ਅੰਮ੍ਰਿਤਸਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਚੰਨੀ ਨੂੰ ਨਹੀਂ ਪਤਾ ਕਿ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਰਾਖਵਾਂ ਹੈ। ਨਾ ਉਹ (ਮਾਨ) ਅਤੇ ਨਾ ਹੀ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇੱਥੋਂ ਚੋਣ ਲੜ ਸਕਦੇ ਹਨ। ਜੇ ਮੁੱਖ ਮੰਤਰੀ ਚੰਨੀ ਨੂੰ ਖ਼ੁਦ ਅਤੇ ਪੰਜਾਬ ਦੇ ਲੋਕਾਂ ‘ਤੇ ਭਰੋਸਾ ਹੈ ਤਾਂ ਉਹ (ਚੰਨੀ) ਧੂਰੀ ਆਉਣ ਅਤੇ ਉਨ੍ਹਾਂ (ਮਾਨ) ਖ਼ਿਲਾਫ਼ ਚੋਣ ਲੜਨ। ਉਹ ਚੰਨੀ ਦਾ ਸਵਾਗਤ ਕਰਨਗੇ। ਧੂਰੀ ਦੇ ਲੋਕ ਉਚਿੱਤ ਫ਼ੈਸਲਾ ਕਰਨਗੇ।

Spread the love