ਭਾਜਪਾ ਦੇ ਰੋਡ ਸ਼ੋਅ ਨੇ ਬਦਲਿਆ ਫਗਵਾੜਾ ਦਾ ਸਿਆਸੀ ਰੁਖ

ਭਾਜਪਾ ਦੇ ਰੋਡ ਸ਼ੋਅ ਨੇ ਬਦਲਿਆ ਫਗਵਾੜਾ ਦਾ ਸਿਆਸੀ ਰੁਖ
ਵਿਜੈ ਸਾਂਪਲਾ ਦੇ ਹੱਕ ’ਚ ਅਪੀਲ ਕਰਨ ਪੁੱਜੇ ਅਦਾਕਾਰ ਅਰਜੁਨ ਰਾਜਪਾਲ

ਫਗਵਾੜਾ, 18 ਫਰਵਰੀ 2022

ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੇ ਗਏ ਰੋਡ ਸ਼ੋਅ ਨੇ ਸਿਆਸੀ ਰੁੱਖ ਬਦਲਦਿਆਂ ਵਿਰੋਧੀ ਉਮੀਦਵਾਰਾਂ ਦੇ ਫਿਕਰ ਵਧਾ ਦਿੱਤੇ ਹਨ। ਇਸ ਕਾਫਿਲੇ ਵਿਚ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਲੋਕ ਭਾਰੀ ਗਿਣਤੀ ’ਚ ਸ਼ਾਮਲ ਹੋਏ। ਹੱਥਾਂ ’ਚ ਭਾਜਪਾ ਦੇ ਝੰਡੇ ਫੜ ਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਨਵਾਂ ਪੰਜਾਬ ਸਿਰਜਨ ਦੀ ਆਵਾਜ਼ ਬੁਲੰਦ ਕਰ ਰਹੇ ਸਨ। ਕਾਫਿਲੇ ਦੀ ਅਗਵਾਈ ਕਰਨ ਬਾਲੀਵੁੱਡ ਅਦਾਕਾਰ ਅਰਜਨ ਰਾਮਪਾਲ ਵਿਸ਼ੇਸ਼ ਤੌਰ ’ਤੇ ਪੁੱਜੇ।

ਹੋਰ ਪੜ੍ਹੋ :- ਸਾਰੀਆਂ ਵਿਰੋਧੀ ਪਾਰਟੀਆਂ ‘ਆਪ’ ਨੂੰ ਹਰਾਉਣ ਲਈ ਇਕੱਠੀਆਂ ਹੋ ਗਈਆਂ, ਉਨ੍ਹਾਂ ਨੂੰ ਹਰਾਉਣ ਲਈ ਹੁਣ ਇਕੱਠਾ ਹੋਣਾ ਪੈਣਾ: ਅਰਵਿੰਦ ਕੇਜਰੀਵਾਲ

ਉਹਨਾਂ ਆਪਣੇ ਸੰਬੋਧਨ ’ਚ ਕਿਹਾ ਕਿ ਦੇਸ਼ ਦੇ ਮਜ਼ਬੂਤ ਨਿਰਮਾਣ ’ਚ ਭਾਜਪਾ ਵੱਲੋਂ ਪਾਏ ਯੋਗਦਾਨ ਨੂੰ ਦੁਨੀਆ ਭਰ ’ਚ ਸਲਾਹਿਆ ਜਾ ਰਿਹਾ ਹੈ। ਇਵੇਂ ਪੰਜਾਬ ਨੂੰ ਵੀ ਵਿਕਾਸ ਦੀਆਂ ਨਵੀਆਂ ਲੀਹਾਂ ’ਤੇ ਤੋਰਨ ਲਈ ਭਾਜਪਾ ਵਰਗੀ ਮਜ਼ਬੂਤ ਧਿਰ ਦੀ ਲੋੜ ਹੈ। ਇਸ ਮੌਕੇ ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਨੇ ਕਿਹਾ ਕਿ ਉਹਨਾ ਨੇ ਕੇਂਦਰੀ ਮੰਤਰੀ ਰਹਿੰਦਿਆਂ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਫਗਵਾੜਾ ਨਾਲ ਨੇੜਲਾ ਨਾਤਾ ਰਿਹਾ ਹੈ ਅਤੇ ਬਤੌਰ ਵਿਧਾਇਕ ਵੀ ਉਹ ਫਗਵਾੜਾ ਦਾ ਬਹੁਪੱਖੀ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ।