ਰੂਪਨਗਰ 04 ਮਾਰਚ 2022
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋ ਜਾਰੀ ਕੀਤੇ ਹੁਕਮਾਂ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲ ਸਾਰੇ ਵਿਦਿਆਰਥੀਆਂ (15 ਸਾਲ ਤੋਂ 18 ਸਾਲ ਦੀ ਉਮਰ ਦੇ) ਨੂੰ ਕੋਵਿਡ ਟੀਕਾਕਰਨ ਕੀਤਾ ਜਾਵੇ ।
ਹੋਰ ਪੜ੍ਹੋ :-ਹੋਰ ਪੜ੍ਹੋ :-ਪ੍ਰਸਾਸ਼ਨ ਵਲੋਂ ਡੇਰਾ ਮੁਖੀ/ਪ੍ਰਬੰਧਕਾਂ ਨੂੰ ਹੋਲਾ ਮਹੱਲਾ ਦੌਰਾਨ ਸਹਿਯੋਗ ਦੀ ਅਪੀਲ
ਭਾਵੇ ਭਾਰਤ ਸਰਕਾਰ ਵੱਲੋ ਇਹ ਮੁਹਿਮ 4 ਜਨਵਰੀ ਤੋਂ ਚਾਲੂ ਹੈ ।ਇਸ ਸਬੰਧੀ ਪੰਜਾਬ ਦੀ ਵੈਬਸਾਈਟ ਅਨੁਸਾਰ ਜ਼ਿਲ੍ਹਾ ਰੂਪਨਗਰ ਵਿਚ 402 ਸਕੂਲਾਂ ‘ਚ 31587 ਵਿਦਿਆਰਥੀ ਹਨ ਹੋ ਕਿ 15 ਸਾਲ ਤੋਂ 18 ਸਾਲ ਦੀ ਉਮਰ ਦੇ ਹਨ ਅਤੇ ਇਨ੍ਹਾਂ ਵਿਚ ਅੱਜ ਦੇ ਆਕੜੀਆਂ ਅਨੁਸਾਰ 22242 ਵਿਦਿਆਰਥੀਆਂ ਨੇ ਟੀਕੇ ਲਗਵਾਏ ਹਨ।ਜੋ ਕਿ ਸਿਰਫ 70.4% ਹੈ।ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਅਨੁਸਾਰ ਉਨ੍ਹਾਂ ਵੱਲੋ ਸਾਰੇ ਸਕੂਲਾਂ ਨੂੰ ਕਾਫੀ ਲੰਮੇ ਸਮੇਂ ਪਹਿਲਾ ਹੀ ਹਿਦਾਇਆ ਜਾਰੀ ਕੀਤੀਆ ਗਈ ਸਨ।
ਸਿਹਤ ਵਿਭਾਗ ਵੱਲੋ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ‘ਚ ਵਿਦਿਆਰਥਣ ਨੂੰ ਟੀਕੇ ਲਗਾਉਦੇ ਹੋਏ।
ਬਲਾਕ ਕੁਲ ਵਿਦਿਆਰਥੀ ਵੈਕਸੀਨੇਟਡ ਵਿਦਿਆਰਥੀ
ਅਨੰਦਪੁਰ ਸਾਹਿਬ 5002 4150
ਚਮਕੌਰ ਸਾਹਿਬ 3120 2013
ਝੱਜ 2465 2025
ਕੀਰਤਪੁਰ ਸਾਹਿਬ 1777 1707
ਮੀਆਂਪੁਰ 1144 808
ਮੋਰਿੰਡਾ 3066 1701
ਨੰਗਲ 4313 3903
ਰੋਪੜ-2 6730 2872
ਸਲੌਰਾ 1754 1119
ਤਖਤਗੜ੍ਹ 2216 1944
ਕੁੱਲ 31587 22242