ਐਡਵਾਂਸਡ ਫੋਮ ਸਕਲੈਰੋਥੈਰੇਪੀ ਅਤੇ ਲੇਜਰ ਨਾਲ ਗੰਭੀਰ ਵੈਰੀਕੋਜ ਨਸਾਂ ਦੇ ਮਰੀਜ਼ਾਂ ਦਾ ਇਲਾਜ ਸੰਭਵ : ਡਾ. ਰਾਵੁਲ ਜਿੰਦਲ

ਇਹ ਪ੍ਰਕਿਰਿਆ ਘੱਟ ਦਰਦਨਾਕ ਅਤੇ ਕਰੀਬ 30 ਮਿੰਟ ਵਿਚ ਹੀ ਪੂਰੀ ਹੋ ਜਾਂਦੀ ਹੈ, ਇਕ ਹੀ ਦਿਨ ਵਿਚ ਡਿਸਚਾਰਜ ਹੋਏ ਮਰੀਜ਼
ਹੁਸ਼ਿਆਰਪੁਰ, 18 ਜੂਨ ( )-
 ਹੁਸ਼ਿਆਰਪੁਰ ਦੇ ਰਹਿਣ ਵਾਲੇ 45 ਸਾਲਾ ਦਿਨੇਸ਼ ਕੁਮਾਰ ਨੂੰ ਇਕ ਚੁਣੌਤੀਪੂਰਣ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਉਹ ਪੈਰ ਵਿਚ ਦਰਦ, ਭਾਰੀਪਣ ਅਤੇ ਸੋਜਿਸ਼ ਦੇ ਨਾਲ ਨਾਲ ਖੱਬੇ ਪੈਰ ਦੀ ਵੈਰੀਕੋਜ ਨਸਾਂ (ਸੂਜੀ ਅਤੇ ਟੇਡੀ ਨਸਾਂ) ਨਾਲ ਪੀੜਤ ਸਨ। ਉਨਾਂ ਨੂੰ ਆਪਣੀ ਇਸ ਸਮਸਿਆ ਦੇ ਕਾਰਨ ਨਾ ਸਿਰਫ਼ ਪੈਰਾਂ ਵਿਚ ਤੇਜ਼ ਜਕੜਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਬਲਕਿ ਚੱਲਣਾ ਫਿਰਣਾ ਵੀ ਮੁਸ਼ਕਲ ਹੋ ਕੇ ਰਹਿ ਗਿਆ ਸੀ। ਉਹ ਕਾਫੀ ਘੱਟ ਮੁਵਮੈਂਟ ਕਰ ਪਾ ਰਹੇ ਸੀ।
ਦਰਦ ਅਤੇ ਪਰੇਸ਼ਾਨੀ ਤੋਂ ਪਰੇਸ਼ਾਨ ਰੋਗੀ ਨੇ ਇਸ ਸਾਲ 9 ਮਈ ਨੂੰ ਫੋਰਟਿਸ ਹਸਪਤਾਲ ਦੇ ਵਸਕੂਲਰ ਸਰਜ਼ਰੀ ਦੇ ਡਾਇਰੈਕਟਰ ਮੋਹਾਲੀ ਡਾ. ਰਾਵੁਲ ਜਿੰਦਲ ਨਾਲ ਸੰਪਰਕ ਕੀਤਾ।
ਇਕ ਡਾਪਲਰ ਅਲਟਰਾਸਾਊਂਡ ਸਕੈਨ ਰਾਹੀਂ ਖੱਬੇ ਪਾਸੇ ਦੇ ਪੈਰ ਵਿਚ ਨੁਕਸਾਨੇ ਵਾਲਵਸ ਦੇ ਬਾਰੇ ਪੱਤਾ ਚੱਲਿਆ ਅਤੇ ਉਥੇ ਸਕੀਨ ਦਾ ਰੰਗ ਵੀ ਕਾਫੀ ਗਹਿਰਾ ਹੋ ਚੁਕਿਆ ਸੀ। ਇਸ ਬੀਮਾਰੀ ਦੇ ਸਟੇਜ ਸੀ2-ਸੀ3 ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਜੋ ਪੈਰਾਂ ਵਿਚ ਤੇਜ ਸੂਜਨ (ਐਡਿਮਾ) ਨੂੰ ਦਰਸ਼ਾਉਂਦਾ ਹੈ। ਇਲਾਜ ਵਿਚ ਦੇਰੀ ਨਾਲ ਮਰੀਜ਼ ਦੇ ਪੈਰ ਵਿਚ ਕਾਫੀ ਵੱਧ ਅਲਸਰ ਹੋ ਸਕਦੇ ਸੀ।
ਜਿੰਦਲ ਦੀ ਅਗੁਵਾਈ ਵਿਚ ਡਾਕਟਰਾਂ ਦੀ ਟੀਮ ਨੇ ਫੋਮ ਸਕਲੈਰੋਥੈਰੇਪੀ ਅਤੇ ਖਰਾਬ ਹੋਈ ਨਸਾਂ ਦਾ ਲੇਜਰ ਨਾਲ ਇਲਾਜ ਕੀਤਾ। ਫੋਮ ਸਕਲੇਰੋਥੈਰੇਪੀ ਦਾ ਇਸਤੇਮਾਲ ਉਭਰੀ ਹੋਈ ਵੈਰੀਕੋਜ ਨਸਾਂ ਅਤੇ ਸਪਾਈਡਰ ਨਸਾਂ ਦੇ ਇਲਾਜ ਦੇ ਲਈ ਕੀਤਾ ਜਾਂਦਾ ਹੈ। ਇਲਾਜ ਤੋਂ ਦੋ ਦਿਨਾਂ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਉਹ ਬਿਨਾਂ ਕਿਸੇ ਸਹਾਰੇ ਦੇ ਚੱਲਣ ਵਿਚ ਸੱਖਮ ਸੀ। ਉਹ ਪੂਰੀ ਤਰਾਂ ਨਾਲ ਠੀਕ ਹੋ ਗਿਆ ਅਤੇ ਅੱਜ ਆਮ ਜੀਵਨ ਜੀ ਰਿਹਾ ਹੈ।
ਇਸ ਮਾਮਲੇ ’ਤੇ ਚਰਚਾ ਕਰਦੇ ਹੋਏ ਡਾ. ਜਿੰਦਲ ਨੇ ਕਿਹਾ ਕਿ ਵੈਰੀਕੋਜ ਨਸਾਂ ਪੈਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦੀ ਹੈ, ਲੇਕਿਨ ਜਿਆਦਾਤਰ ਜਾਂਘ ਅਤੇ ਕਾਲਵਸ ’ਤੇ ਲਗਾਤਾਰ ਖੜੇ ਰਹਿਣ ਅਤੇ ਲੰਬੇ ਸਮੇਂ ਤੱਕ ਖੜੇ ਰਹਿਣ ਦੇ ਕਾਰਨ ਪਾਈ ਜਾਂਦੀ ਹੈ। ਰੋਗ ਵੇਨਸ ਸਿਸਟਮ ਦੀ ਖਰਾਬੀ ਦਾ ਸੰਕੇਤ ਦਿੰਦਾ ਹੈ ਅਤੇ ਸਹੀ ਜਾਂਚ ਦੇ ਲਈ ਇਸਦਾ ਇਲਾਜ ਇਕ ਵਸਕੂਲਰ ਸਰਜਰੀ ਮਾਹਿਰ ਵੱਲੋਂ ਹੀ ਕੀਤਾ ਜਾਣਾ ਚਾਹੀਦਾ ਹੈ।
ਇਹ ਕਹਿੰਦੇ ਹੋਏ ਕਿ ਨਵੀਂ ਤਕਨੀਕਾਂ ਰਾਹੀਂ ਵੈਰੀਕੋਜ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸਕਦਾ ਹੈ, ਡਾ. ਜਿੰਦਲ ਨੇ ਕਿਹਾ ਕਿ ਵੈਰੀਕੋਜ ਨਸਾਂ ਦੇ ਲਈ ਐਡਵਾਂਸਡ ਇਲਾਜ ਵਿਚ ਬਹੁਤ ਸਾਰੇ ਵਿਕਲਪ ਮੌਜੂਦ ਹਨ। ਪ੍ਰਕਿਰਿਆ ਘੱਟ ਦਰਦਨਾਕ ਹੈ ਅਤੇ ਇਸ ਵਿਚ ਲੱਗਭੱਗ 30 ਮਿੰਟ ਲੱਗਦੇ ਹਨ। ਇਕ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ ਅਤੇ ਮਰੀਜ਼ ਪ੍ਰਕਿਰਿਆ ਦੇ ਇਕ ਘੰਟੇ ਦੇ ਅੰਦਰ ਆਪਣੇ ਘਰ ਜਾ ਸਕਦਾ ਹੈ। ਇਸ ਤੋਂ ਇਲਾਵਾ ਮਰੀਜ਼ ਨੂੰ ਕਾਫੀ ਘੱਟ ਦਵਾਇਆਂ ਲੈਣੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਕਾਫੀ ਘੱਟ ਦੇਖਭਾਲ ਦੀ ਜਰੂਰਤ ਰਹਿ ਜਾਂਦੀ ਹੈ।

 

ਹੋਰ ਪੜ੍ਹੋ :-  ਬਲਾਕ ਡੇਰਾਬਸੀ ਅਧੀਨ ਪੈਂਦੇ ਪਿੰਡ ਭੁਖੜੀ ਵਿਖੇ ਕਰਵਾਇਆ ਗਿਆ ਗ੍ਰਾਮ ਸਭਾ ਦਾ ਇਜਲਾਸ