ਵਿਸ਼ਵ ਕੈਂਸਰ ਦਿਵਸ  ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲੱਗਣ ਨਾਲ ਮਰੀਜ਼ ਦੇ ਸਿਹਤਯਾਬ ਹੋਣ ਦੀਆਂ ਸੰਭਾਵਨਾਵਾਂ ਵਧੇਰੇ : ਡਾ. ਰਾਜਨ ਸਾਹੂ

Dr. Rajan Sahu
ਵਿਸ਼ਵ ਕੈਂਸਰ ਦਿਵਸ  ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲੱਗਣ ਨਾਲ ਮਰੀਜ਼ ਦੇ ਸਿਹਤਯਾਬ ਹੋਣ ਦੀਆਂ ਸੰਭਾਵਨਾਵਾਂ ਵਧੇਰੇ : ਡਾ. ਰਾਜਨ ਸਾਹੂ
ਅਗਿਆਨਤਾ, ਇਲਾਜ ਦਾ ਡਰ ਅਤੇ ਗਰੀਬੀ ਛਾਤੀ ਦੇ ਕੈਂਸਰ ਦਾ ਪਤਾ ਲਾਉਣ ’ਚ ਦੇਰੀ ਦਾ ਮੁੱਖ ਕਾਰਨ
ਛਾਤੀ ਪੁਨਰ ਸਿਰਜਣ ਸਰਜਰੀ ਸਾਧਾਰਣ ਅਤੇ ਮਰੀਜ਼ ਨੂੰ ਹੌਂਸਲਾ ਦੇਣ ਵਾਲੀ : ਡਾ. ਰਾਜਨ ਸਾਹੂ

ਪੰਚਕੂਲਾ, 4 ਫਰਵਰੀ 2022

ਵਿਸ਼ਵ ਕੈਂਸਰ ਦਿਵਸ ’ਤੇ ਆਯੋਜਿਤ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪਾਰਸ ਹਸਪਤਾਲ ਪੰਚਕੂਲਾ ਦੇ ਸਰਜੀਕਲ ਆਨਕੋਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਰਾਜਨ ਸਾਹੂ ਨੇ ਕਿਹਾ ਕਿ ਛਾਤੀ ਦਾ ਕੈਂਸਰ ਇਕ ਇਲਾਜਯੋਗ ਬੀਮਾਰੀ ਹੈ ਅਤੇ ਜੇਕਰ ਇਸ ਬੀਮਾਰੀ ਦਾ ਛੇਤੀ ਪਤਾ ਲੱਗ ਜਾਵੇ ਤਾਂ ਆਸਾਨੀ ਨਾਲ ਮਰੀਜ਼ ਨੂੰ ਇਸ ਬੀਮਾਰੀ ਤੋਂ ਬਚਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਸਿਹਤਮੰਤ ਜੀਵਨ ਜਾਚ ਅਤੇ ਪਰਿਵਾਰ ਮੈਡੀਕਲ ਪਿਛੋਕੜ ਪ੍ਰਤੀ ਸੁਚੇਤ ਰਹਿਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

READ MORE :-Consult a doctor: Look out for these complications in Breast cancer

ਛਾਤੀ ਦੀ ਸੰਭਾਲ ਅਤੇ ਛਾਤੀ ਦੇ ਕੈਂਸਰ ਦੇ ਇਲਾਜ ਦੌਰਾਨ ਛਾਤੀ ਇੰਪਲਾਂਟ ਸਬੰਧੀ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਸਾਹੂ ਨੇ ਕਿਹਾ ਕਿ 14 ਫੀਸਦੀ ਭਾਰਤੀ ਔਰਤਾਂ ਛਾਤੀ ਦੇ ਕੈਂਸਰ ਤੋਂ ਪੀੜਤ ਹਨ, ਜਿਸ ਨੂੰ ਆਮ ਤੌਰ ’ਤੇ ਸਾਧਾਰਣ ਕੈਂਸਰ ਸਮਝਿਆ ਜਾਂਦਾ ਹੈ।

ਉਨਾਂ ਦੱਸਿਆ ਕਿ ਰਿਪੋਰਟ ਮੁਤਾਬਿਕ ਹਰ ਚੌਥੇ ਮਿੰਟ ਛਾਤੀ ਦੇ ਕੈਂਸਰ ਦੇ ਨਵੇਂ ਮਰੀਜ਼ ਦਾ ਪਤਾ ਲਗਦਾ ਹੈ। ਸੰਨ 2018 ਦੀ ਰਿਪੋਰਟ ਅਨੁਸਾਰ 162468 ਛਾਤੀ ਦੇ ਕੈਂਸਰ ਦੇ ਨਵੇਂ ਮਰੀਜ਼ ਸਾਹਮਣੇ ਆਏ ਸਨ, ਜਦਕਿ 87090 ਮੌਤਾਂ ਦਰਜ਼ ਕੀਤੀਆਂ ਗਈਆਂ।ਡਾ. ਸਾਹੂ ਨੇ ਦੱਸਿਆ ਕਿ ਔਰਤਾਂ ਖੁਦ ਵੀ ਛਾਤੀ ਦੇ ਕੈਂਸਰ ਦੇ ਮੁੱਢਲੇ ਲੱਛਣਾ ਦਾ ਪਤਾ ਲੱਗਾ ਸਕਦੀਆਂ ਹਨ। ਇਸ ਸਬੰਧੀ ਜਾਗਰੂਕਤਾ ਦੀ ਲੋੜ ਹੈ। ਛਾਤੀ ਵਿਚ ਕਿਸੇ ਕਿਸਮ ਦੀ ਗਿਲਟੀ ਜਾਂ ਮਾਸ ਪੇਸ਼ੀਆਂ ਵਿਚ ਵਾਧੇ ਤੋਂ ਵੀ ਇਸ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਅਸਲ ਵਿਚ ਭਾਰਤ ਵਿਚ ਛਾਤੀ ਦੇ ਕੈਂਸਰ ਦਾ ਦੇਰੀ ਨਾਲ ਪਤਾ ਲਗਦਾ ਹੈ, ਜਿਸ ਕਾਰਨ ਮੌਤ ਦਰ ਵਿਚ ਵਾਧਾ ਹੁੰਦਾ ਹੈ। ਡਾ. ਸਾਹੂ ਨੇ ਦੱਸਿਆ ਕਿ ਅਗਿਆਨਤਾ, ਇਲਾਜ ਦਾ ਡਰ ਅਤੇ ਗਰੀਬੀ ਕੈਂਸਰ ਦਾ ਪਤਾ ਲੱਗਣ ’ਚ ਦੇਰੀ ਦਾ ਮੁੱਖ ਕਾਰਨ ਹੈ।

ਡਾ. ਸਾਹੂ ਨੇ ਦੱਸਿਆ ਕਿ ਹੁਣ ਛਾਤੀ ਦੇ ਕੈਂਸਰ ਦੀ ਸਰਜਰੀ ਸਮੇਂ ਛਾਤੀ ਨੂੰ ਬਚਾਇਆ ਜਾ ਸਕਦਾ ਹੈ। ਜੇਕਰ ਕੈਂਸਰ ਕਾਰਨ ਛਾਤੀ ਕੱਢਣ ਦੀ ਨੌਬਤ ਵੀ ਆਉਂਦੀ ਹੈ, ਤਾਂ ਵੀ ਆਪਰੇਸ਼ਨ ਦੌਰਾਨ ਛਾਤੀ ਦੀ ਪੁਨਰ ਸਿਰਜਣਾ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਛੇਤੀ ਹੀ ਮਰੀਜ਼ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਜਾਂਦਾ ਹੈ।

Spread the love