ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਰੋਬੋਟਿਕ ਮਸ਼ੀਨ ਦੀ ਮਦਦ ਨਾਲ ਗਦੂਦਾਂ ਦੇ ਕੈਂਸਰ ਦਾ ਸਫਲ ਅਪਰੇਸ਼ਨ ਕੀਤਾ

ਰੋਬੋਟਿਕ ਮਸ਼ੀਨ ‘ਦਾ ਵਿੰਚੀ’ ਦੇ ਇਸਤੇਮਾਲ ਨਾਲ ਗਦੂਦਾਂ ਦੇ ਕੈਂਸਰ ਦਾ ਸਫਲ ਆਪਰੇਸ਼ਨ
ਬਠਿੰਡਾ, 19 ਅਗਸਤ ( )- ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਨੇ ਹਾਲ ਹੀ ਵਿਚ 63 ਸਾਲਾ ਮਰੀਜ਼ ਦਾ ਗਦੂਦਾਂ ਦੇ ਕੈਂਸਰ ਦਾ ਸਫਲ ਅਪਰੇਸ਼ਨ ਕੀਤਾ ਹੈ। ਯੁਰੋਲੋਜੀ ਰੋਬੋਟਿਕ ਐਂਡ ਲੈਪਰੌਸਕੋਪਿਕ ਸਰਜਰੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਮਨੀਸ਼ ਆਹੂਜਾ ਦੀ ਅਗਵਾਈ ਵਾਲੀ ਟੀਮ ਨੇ ਰੋਬੋਟਿਕ ਮਸ਼ੀਨ-‘ਦਾ ਵਿੰਚੀ’ ਦੀ ਮਦਦ ਨਾਲ ਇਹ ਅਪਰੇਸ਼ਨ ਕੀਤਾ।
ਡਾ. ਮਨੀਸ਼ ਆਹੂਜਾ ਨੇ ਦੱਸਿਆ ਕਿ ਗਦੂਦਾਂ ਦੇ ਕੈਂਸਰ ਕਾਰਨ 63 ਸਾਲਾ  ਭੂਪਿੰਦਰ ਸਿੰਘ ਨੂੰ ਪਿਸ਼ਾਬ ਰੋਕਣ ’ਚ ਬਹੁਤ ਮੁਸ਼ਕਲ ਹੋ ਰਹੀ ਸੀ ਤੇ ਵਾਰ ਵਾਰ ਪਿਸ਼ਾਬ ਦੀ ਹਾਜਤ ਹੋ ਰਹੀ ਸੀ। ਉਨਾਂ ਦੱਸਿਆ ਕਿ ਜਾਂਚ ਤੋਂ ਪੱਤਾ ਲੱਗਾ ਕਿ ਮਰੀਜ਼ ਗਦੂਦਾਂ ਦੇ ਕੈਂਸਰ ਤੋਂ ਪੀੜਤ ਹੈ ਅਤੇ ਇਸ ਦੇ ਇਲਾਜ ਲਈ ਸਰਜਰੀ ਰਾਹੀਂ ਕੈਂਸਰ ਦੀਆਂ ਗਿਲਟੀਆਂ ਕਚੱਣੀਆਂ ਪੈਣੀਆਂ ਹਨ। ਉਨਾਂ ਦੱਸਿਆ ਕਿ ਉਨਾਂ ਦੀ ਟੀਮ ਨੇ ਰੋਬੋਟਿਕ ਤਕਨੀਕ ਰਾਹੀਂ ਕਾਮਯਾਬੀ ਨਾਲ ਇਹ ਅਪਰੇਸ਼ਨ ਕੀਤਾ।
ਡਾ. ਆਹੂਜਾ ਨੇ ਦੱਸਿਆ ਕਿ ਮਰਦਾਂ ਦੇ ਗਦੂਦ ਕਈ ਵਾਰ ਹਾਰਮੋਨਜ਼ ਦੀ ਤਬਦੀਲੀ ਕਾਰਨ 50 ਸਾਲ ਦੀ ਉਮਰ ਮਗਰੋਂ ਵਧਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਇਨਾਂ ’ਚ ਕੈਂਸਰ ਦੇ ਸੈਲ ਵੀ ਪੈਦਾ ਹੋ ਜਾਂਦੇ ਹਨ, ਪਰ ਜੇ ਸਮੇਂ ਸਿਰ ਪਤਾ ਚੱਲ ਜਾਵੇ ਤਾਂ ਇਹ ਗਦੂਦ ਕੱਢੇ ਜਾ ਸਕਦੇ ਹਨ, ਪਰ ਜ਼ਿਆਦਾ ਫੈਲਣ ਨਾਲ ਮਾਮਲਾ ਗੁੰਝਲਦਾਰ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਰੋਬੋਟਿਕ ਤਕਨੀਕ ਨਾਲ ਆਪਰੇਸ਼ਨ ਦੌਰਾਨ ਖੂਨ ਘੱਟ ਵਹਿੰਦਾ ਹੈ ਅਤੇ ਮਰੀਜ਼ ਛੇਤੀ ਤੰਦਰੂਸਤ ਹੋ ਜਾਂਦਾ ਹੈ। ਇਸ ਮਰੀਜ਼ ਨੂੰ ਵੀ ਅਪਰੇਸ਼ਨ ਤੋਂ ਪੰਜ ਦਿਨ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਅਤੇ ਉਹ ਬਿਲਕੁਲ ਠੀਕ ਠਾਕ ਹੈ।
ਮਰੀਜ਼ ਭੁਪਿੰਦਰ ਸਿੰਘ ਨੇ ਫੋਰਟਿਸ ਹਸਪਤਾਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਨੂੰ ਪਹਿਲਾਂ ਬਹੁਤ ਜ਼ਿਆਦਾ ਤਕਲੀਫ ਸੀ, ਪਰ ਹੁਣ ਅਪਰੇਸ਼ਨ ਮਗਰੋਂ ਬਿਲਕੁਲ ਠੀਕ ਹੈ। ਉਨਾਂ ਕਿਹਾ ਕਿ ਉਹ ਅਜਿਹੀ ਸਥਿੱਤੀ ਵਿਚ ਮਰੀਜ਼ਾਂ ਨੂੰ ਰੋਬੋਟਿਕ ਸਰਜਰੀ ਕਰਾਉਣ ਦੀ ਸਲਾਹ ਦਿੰਦੇ ਹਨ।

Spread the love