ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ
ਬਰਨਾਲਾ, 29 ਅਕਤੂਬਰ 2021
ਗ੍ਰਹਿ ਮੰਤਰਾਲਾ ਭਾਰਤ ਸਰਕਾਰ ਨਾਲ ਸਬੰਧਤ ਸਿਵਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ਼ ਵਿਭਾਗ ਵੱਲੋਂ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਹਰੀ ਦੀਵਾਲੀ ਦਾ ਮਨਾਉਣ ਦਾ ਆਗਾਜ਼ ਕੀਤਾ ਗਿਆ ਹੈ। ਇਸ ਮੌਕੇ ਤੁਲਸੀ ਅਤੇ ਦੇਸੀ ਬੂਟੇ ਵੰਡਣ ਦੀ ਰਸਮ ਦੀ ਸ਼ੁਰੂਆਤ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ (ਸੰਗਰੂਰ-ਬਰਨਾਲਾ) ਦੇ ਕਮਾਂਡੈਂਟ ਰਛਪਾਲ ਸਿੰਘ ਧੂਰੀ ਨੇ ਕੀਤੀ, ਜਦੋਂਕਿ ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਤੇ ਡੀਐਸਪੀ ਸ੍ਰੀ ਰਾਮ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਹੋਰ ਪੜ੍ਹੋ :-ਹੰਡਿਆਇਆ ਦੇ 26 ਪਰਿਵਾਰਾਂ ਨੂੰ ਬਸੇਰਾ ਸਕੀਮ ਤਹਿਤ ਦਿੱਤੇ ਜਾਣਗੇ ਮਾਲਕਾਨਾ ਹੱਕ: ਡਿਪਟੀ ਕਮਿਸ਼ਨਰ
ਇਸ ਮੌਕੇ ਕਮਾਂਡੈਂਟ ਰਛਪਾਲ ਸਿੰਘ ਧੂਰੀ ਨੇ ਆਖਿਆ ਕਿ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਮਤਲਬ ਹੀ ਆਪਣੇ ਸੂਬੇ ਨੂੰ ਬਚਾਉੁਣਾ ਹੈ, ਜਿਸ ਕਰਕੇ ਆਲੇ ਦੁਆਲੇ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਵੀ ਨੈਤਿਕ ਜ਼ਿੰਮੇਵਾਰੀ ਹੈ। ਉਨਾਂ ਕਿਹਾ ਕਿ ਦੋਵੇਂ ਵਿਭਾਗ ਮਾਨਵਤਾ ਦੀ ਸੇਵਾ ਲਈ ਤਤਪਰ ਹੈ।
ਇਸ ਮੌਕੇ ਸਿਵਲ ਡੀਫੈਂਸ ਬਰਨਾਲਾ ਦੇ ਡਿਪਟੀ ਚੀਫ ਵਾਰਡਨ ਮਹਿੰਦਰ ਕੁਮਾਰ ਕਪਿਲ ਨੇ ਦੱਸਿਆ ਕਿ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਲੈ ਕੇ ਦੇਸ਼ ਭਰ ਵਿੱਚ ਅਜ਼ਾਦੀ ਦਾ ਅੰਮਿ੍ਰਤ ਮਹਾਂ-ਉਤਸਵ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਹਰੀ ਦੀਵਾਲੀ ਦਾ ਸੁਨੇਹਾ ਦਿੱਤਾ ਗਿਆ ਹੈ।
ਇਸ ਮੌਕੇ ਸੀਡੀਆਈ ਬਰਨਾਲਾ ਕੁਲਦੀਪ ਸਿੰਘ, ਕੰਪਨੀ ਇੰਚਾਰਜ ਮਨਮੀਤ ਸਿੰਘ, ਹੈਡ ਕਾਂਸਟੇਬਲ ਪਰਮਜੀਤ ਸਿੰਘ, ਸਿਵਲ ਡੀਫੈਂਸ ਬਰਨਾਲਾ ਦੇ ਡਿਪਟੀ ਚੀਫ ਵਾਰਡਨ ਮਹਿੰਦਰ ਕੁਮਾਰ ਕਪਿਲ, ਵਾਰਡਨ ਇੰਸਪੈਕਟਰ ਅਸ਼ੋਕ ਕੁਮਾਰ, ਪਿ੍ਰੰਸੀਪਲ ਚਰਨਜੀਤ ਕੁਮਾਰ ਮਿੱਤਲ, ਕਿਸ਼ੋਰ ਸ਼ਰਮਾ, ਅਖਿਲੇਸ਼ ਬਾਂਸਲ, ਸੈਕਟਰ ਵਾਰਡਨ ਰਾਜ ਕੁਮਾਰ ਜਿੰਦਲ ਤੇ ਦੀਪਕ ਸਿੰਗਲਾ ਆਦਿ ਹਾਜ਼ਰ ਸਨ।