ਖੇਤੀਬਾੜੀ ਵਿਭਾਗ ਵੱਲੋਂ ਆਨਲਾਈਨ ਪੋਰਟਲ ਰਾਹੀਂ ਅਰਜੀਆਂ ਦੀ ਮੰਗ
ਫਾਜ਼ਿਲਕਾ, 5 ਜਨਵਰੀ 2023
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ—ਵੱਖ ਖੇਤੀਬਾੜੀ ਸੰਦ ਸਬਸਿਡੀ *ਤੇ ਉਪਲਬਧ ਕਰਵਾਉਣ ਲਈ ਵਿਭਾਗ ਵੱਲੋਂ ਪੋਰਟਲ ਰਾਹੀਂ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਮੋਕਾ ਪ੍ਰਦਾਨ ਕਰਦੇ ਹੋਏ 12 ਜਨਵਰੀ 2023 ਤੱਕ ਅਰਜੀਆਂ ਪ੍ਰਾਪਤ ਕਰਨ ਦੀ ਮਿਤੀ *ਚ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦਿੱਤੀ।
ਹੋਰ ਪੜ੍ਹੋ – ਪ੍ਰੀਲਿਮਨਰੀ ਐਜੁਕੈਸਨ ਸਟੱਡੀ ਸੈਂਟਰ, ਮਾਨ ਕੌਰ ਸਿੰਘ ਬੱਚਿਆਂ ਦਾ ਬਹੁਪੱਖੀ ਵਿਕਾਸ ਕਰਨ ਵਿੱਚ ਕਰ ਰਿਹਾ ਸਫਲ ਯਤਨ
ਮੁੱਖ ਖੇਤੀਬਾੜੀ ਅਫਸਰ ਸ੍ਰੀ ਸਰਵਨ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮੈਨੁਅਲ/ਬੈਟਰੀ: ਨੈਪ ਸੈਕ ਸਪ੍ਰੇਅਰ, ਪਾਵਰਡ ਨੈਪ ਸੈਕ ਸਪ੍ਰੇਅਰ, ਟੈ੍ਰਕਟਰ ਚਾਲਕ ਸਪ੍ਰੇਅਰ, ਫਾਰੇਜ਼ ਬੇਲਰ, ਮਿਲੈਟ ਮਿੱਲ, ਨੂਮੈਟਿਕ ਪਲਾਂਟਰ, ਮਲਟੀ ਕਰਾਪ ਪਲਾਂਟਰ (20 ਐਚ.ਪੀ. ਤੋਂ ਘੱਟ ਸਮਰੱਥਾ ਵਾਲੇ ਟੈ੍ਰਕਟਰ ਲਈ) ਸਬਸਿਡੀ *ਤੇ ਉਪਲਬਧ ਕਰਵਾਉਣ ਲਈ ਆਨਲਾਈਨ ਪੋਰਟਲ agrimachinerypb.com *ਤੇ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਐਸ.ਸੀ./ਮਹਿਲਾਵਾਂ/ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਬਸਿਡੀ ਦੀ ਦਰ 50 ਫੀਸਦੀ ਅਤੇ ਹੋਰ ਕਿਸਾਨਾਂ ਲਈ ਸਬਸਿਡੀ ਦੀ ਦਰ 40 ਫੀਸਦੀ ਹੋਵੇਗੀ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਸਬਸਿਡੀ ਤੇ ਖੇਤੀਬਾੜੀ ਸੰਦਾਂ ਦੀ ਅਰਜੀਆਂ ਲਈ ਅਪਲਾਈ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲੇ੍ਹ ਦੇ ਖੇਤੀਬਾੜੀ ਅਫਸਰ 9815495802 ਜਾਂ ਦਫਤਰ ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800 180 1551 ਨਾਲ ਰਾਬਤਾ ਕਰਕੇ ਸਲਾਹ ਲੈ ਸਕਦੇ ਹਨ।