ਗੰਭੀਰ ਅਤੇ ਦੁਬਾਰਾ ਵਿਕਸਿਤ ਹੁੰਦੇ ਹਰਨੀਆ ਦਾ ਸਫਲ ਇਲਾਜ ਹੁਣ ਪਾਰਸ ਹਸਪਤਾਲ ’ਚ

Dr Gaurav Maheshwari, Associate Director
ਹਰਨੀਆ ਦੇ ਇਲਾਜ ’ਚ ਆਏ ਕ੍ਰਾਂਤੀਕਾਰੀ ਬਦਲਾਅ : ਡਾ. ਗੌਰਵ ਮਹੇਸ਼ਵਰੀ
ਪੁਰਸ਼ਾਂ ’ਚ 25 ਅਤੇ ਔਰਤਾਂ ’ਚ 2 ਫੀਸਦੀ ਆਮ ਹੁੰਦਾ ਹੈ ਇਨਗੁਇਨਲ ਹਰਨੀਆ : ਡਾ. ਗੌਰਵ ਮਹੇਸ਼ਵਰੀ
ਪਾਰਸ ਹਸਪਤਾਲ ਪੰਚਕੂਲਾ ਅਪੈ੍ਰਲ ਦੇ ਆਖਰੀ ਹਫਤੇ ਮਨਾਏਗਾ ‘ਹਰਨੀਆ ਹਫਤਾ’: ਡਾ. ਗੌਰਵ ਮਹੇਸ਼ਵਰੀ
ਆਧੁਨਿਕ ਤਕਨੀਕਾਂ ਨਾਲ ਕੀਤੇ ਜਾਂਦੇ ਅਪਰੇਸ਼ਨ ਤੋਂ ਬਾਅਦ ਹਰਨੀਆ ਦੇ ਮੁੜ ਵਿਕਸਤ ਹੋਣ ਦੀ ਸੰਭਾਵਨਾ ਘੱਟ : ਡਾ. ਆਰ.ਕੇ. ਬੱਤਰਾ
ਪੰਚਕੂਲਾ, 25 ਮਾਰਚ ( )- ਪਾਰਸ ਹਸਪਤਾਲ ਪੰਚਕੂਲਾ ਦੇ ਜੀਆਈ ਸਰਜਰੀ ਵਿਭਾਗ ਦੇ ਐਸੋਸੀਏਟ ਡਾਇਰੈਕਟਰ  ਡਾ. ਗੌਰਵ ਮਹੇਸ਼ਵਰੀ ਨੇ ਕਿਹਾ ਕਿ ਹਰਨੀਆ ਇਕ ਆਮ ਜਿਹੀ ਬੀਮਾਰੀ ਹੈ, ਜਿਸ ਦਾ ਇਲਾਜ ਜਨਰਲ ਸਰਜਨਾਂ ਅਤੇ ਜੀ ਆਈ ਸਰਜਨਾ ਵੱਲੋਂ ਕੀਤਾ ਜਾਂਦਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗੌਰਵ ਮਹੇਸ਼ਵਰੀ ਨੇ ਕਿਹਾ ਕਿ ਪਰ ਮਹੱਤਵਪੂਰਨ ਗੱਲ ਇਹ ਹੈ ਕਿ 20-30 ਫੀਸਦੀ ਕੇਸਾਂ ਵਿਚ ਹਰਨੀਆ ਦੁਬਾਰਾ ਹੋ ਜਾਂਦਾ ਹੈ, ਜਿਸ ਨੂੰ ਰੋਕਣ ਦੀ ਜਰੂਰਤ ਹੈ। ਉਨਾਂ ਦੱਸਿਆ ਕਿ ਹੁਣ ਸਮੇਂ ਦੀ ਤਬਦੀਲੀ ਨਾਲ ਹਰਨੀਆ ਦੇ ਇਲਾਜ ਵਿਚ ਵੀ ਬਦਲਾਅ ਆਇਆ ਹੈ। ਸਟੀਲ ਵਾਇਰ ਤਕਨੋਲੋਜੀ ਤੋਂ ਲੈ ਕੇ ਲੈਪਰੋਸਕੋਪੀ (ਦੂਰਬੀਨ) ਰਾਹੀਂ ਇਲਾਜ ਤੱਕ ਕਾਫੀ ਕੁੱਝ ਬਦਲ ਗਿਆ ਹੈ।
Hernia
ਡਾ. ਗੌਰਵ ਮਹੇਸ਼ਵਰੀ ਅਤੇ ਲੈਪਰੋਸਕੋਪਿਕ ਸਰਜਰੀ ਦੇ ਕੰਸਲਟੈਂਟ ਡਾ. ਰਾਜਿੰਦਰ ਕੁਮਾਰ ਬੱਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਸ ਹਸਪਤਾਲ ਪੰਚਕੂਲਾ ਵੱਲੋਂ ਅਪ੍ਰੈਲ ਦੇ ਆਖਰੀ ਹਫਤੇ ‘ਹਰਨੀਆ ਹਫਤਾ’ ਮਨਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਆਮ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ ਆਧੁਨਿਕ ਤਕਨੀਕਾਂ ਨਾਲ ਕੀਤੇ ਅਪਰੇਸ਼ਨ ਤੋਂ ਬਾਅਦ ਹਰਨੀਆ ਦੇ ਮੁੜ ਵਿਕਸਤ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਉਨਾਂ ਦੱਸਿਆ ਕਿ 25 ਫੀਸਦੀ ਮਰਦਾਂ ਅਤੇ 2 ਫੀਸਦੀ ਔਰਤਾਂ ਵਿਚ ਇੰਗੁਏਨਲ ਹਰਨੀਆ ਹੁੰਦਾ ਹੈ, ਜੋ ਕਿ ਆਮ ਹਰਨੀਆ ਵੱਜੋਂ ਜਾਣਿਆ ਜਾਂਦਾ ਹੈ।
ਕਾਬਿਲ ਏ ਜ਼ਿਕਰ ਹੈ ਕਿ ਪਾਰਸ ਹਸਪਤਾਲ ਪੰਚਕੂਲਾ ਕੋਲ ਹਰਨੀਆ ਦੇ ਅਪਰੇਸ਼ਨ ਲਈ ਸਾਰੀਆ ਤਕਨੀਆਂ ਹਨ। ਉਨਾਂ ਦੱਸਿਆ ਕਿ ਗੁੰਝਲਦਾਰ ਅਤੇ ਮੁੜ ਵਿਕਸਤ ਹੋਏ ਹਰਨੀਆ ਦੇ ਇਲਾਜ ਲਈ ਪਾਰਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਸਫਲ ਇਲਾਜ ਕੀਤਾ ਜਾਂਦਾ ਹੈ।
ਇਸ ਮੌਕੇ ਡਾ. ਰਾਜਿੰਦਰ ਕੁਮਾਰ ਬੱਤਰਾ ਵੱਲੋਂ ਰੈਟਰੋ ਰੈਕਟਸ ਐਬਡੇਸੀਨਲ ਵਾਲ ਰੀਕੰਸਟਰਕਸ਼ਨ (ਪੀਆਰਏਡਬਲਊਆਰ) ਬਾਰੇ ਪ੍ਰੈਜੇਂਟੇਸ਼ਨ ਵੀ ਦਿੱਤੀ ਗਈ। ਉਨਾਂ ਦੱਸਿਆ ਕਿ ਮਾਮੂਲੀ ਬੀਮਾਰੀ ਦੀ ਹਾਲਤ ਵਿਚ ਪੇਟ ਦੇ ਤੰਤੂਆਂ ਨੂੰ ਠੀਕ ਕਰ ਦਿੱਤਾ ਜਾਂਦਾ ਹੈ।
Spread the love