ਪਾਰਸ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਲਈ ਸਮਰਪਿਤ ਸਿਹਤ ਸੰਭਾਲ ਗਰੁੱਪ ‘ਹੌਂਸਲਾ’ ਦੀ ਸ਼ੁਰੂਆਤ


ਚੰਡੀਗੜ, 9 ਅਕਤੂਬਰ
( )- ਭਾਰਤ ਵਿਚ ਕੈਂਸਰ ਕਾਰਨ ਹਰ ਸਾਲ ਕਰੀਬ 5 ਲੱਖ ਮੌਤਾਂ ਹੋ ਜਾਂਦੀਆਂ ਹਨ। ਕੈਂਸਰ ਦੀ ਬੀਮਾਰੀ ਦਾ ਪਤਾ ਲਗਣਾ (ਡਾਇਗਨੋਸਿਸ) ਸਿਰਫ ਮਰੀਜ਼ ਲਈ ਹੀ ਨਹੀਂ ਸਗੋਂ ਉਸ ਦੇ ਪਰਿਵਾਰ ਅਤੇ ਮਿੱਤਰਾਂ ਲਈ ਬਹੁਤ ਡਰਾਉਣੀ (ਭਿਆਨਕ) ਗੱਲ ਹੋ ਸਕਦੀ ਹੈ। ਕੈਂਸਰ ਮਰੀਜ਼ ਦੀ ਜਿਸਮਾਨੀ ਸਿਹਤ ਉਪਰ ਬੁਰਾ ਅਸਰ ਤਾਂ ਪਾਉਂਦਾ ਹੀ ਹੈ, ਇਸ ਦੇ ਨਾਲ ਹੀ ਇਹ ਮਰੀਜ਼ ਅੰਦਰ ਅਜਿਹੀਆਂ ਭਾਵਨਾਵਾਂ ਪੈਦਾ ਕਰਦਾ ਹੈ, ਜਿਨਾਂ ਦਾ ਮਰੀਜ਼ ਆਦੀ ਨਹੀਂ ਹੁੰਦਾ। ਇਹ ਪਤਾ ਲੱਗਣ ਨਾਲ ਕਿ ਮਰੀਜ਼ ਨੂੰ ਕੈਂਸਰ ਹੈ, ਉਹ ਮਾਨਸਿਕ ਪਰੇਸ਼ਾਨੀ, ਦਬਾਅ ਅਤੇ ਕਿਸੇ ਅਣਹੋਣੀ ਦੇ ਡਰ ਦਾ ਸ਼ਿਕਾਰ ਹੋ ਜਾਂਦਾ ਹੈ। ਮਰੀਜ਼ ਦਾ ਧੀਰਜ ਬੰਨਣ ਅਤੇ ਉਸ ਦੇ ਹੌਂਸਲੇ ਬੁਲੰਦ ਰੱਖਣ ਲਈ, ਪਾਰਸ ਹਸਪਤਾਲ ਨੇ 9 ਅਕਤੂਬਰ 2021 ਨੂੰ ਇਕ ਸਮਰਪਿਤ ਕੈਂਸਰ ਸਹਾਇਤਾ ਗਰੁੱਪ ‘ਹੌਂਸਲਾ’ ਸ਼ੁਰੂ ਕੀਤਾ ਹੈ।
ਪ੍ਰੋਗਰਾਮ ਦੀ ਅਗੁਵਾਈ ਪਾਰਸ ਕੈਂਸਰ ਸੈਂਟਰ ਦੇ ਚੇਅਰਮੈਨ ਡਾ. (ਬਰਿਗੇਡੀਅਰ) ਰਾਜੇਸ਼ਵਰ ਸਿੰਘ ਨੇ ਕੀਤੀ, ਬਲਕਿ ਇਸ ਮੌਕੇ ਸਾਬਕਾ ਆਈਏਐਸ ਅਧਿਕਾਰੀ ਵਿਵੇਕ ਅੱਤਰੇ ਵੱਲੋਂ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ।
‘ਹੌਂਸਲਾ’ ਇਕ ਲਹਿਰ ਵਾਂਗ ਹੈ, ਜਿਸ ਦਾ ਮਕਸਦ ਮਰੀਜ਼ਾਂ ਵਿਚ ਹਾਂ ਪੱਖੀ ਸੋਚ ਪੈਦਾ ਕਰਨਾ, ਸਿਹਤਮੰਤ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਨਾ ਅਤੇ ਉਨਾਂ ਨਾਲ ਅਜਿਹੇ ਦੋਸਤਾਂ ਦਾ ਰਾਬਤਾ ਪੈਦਾ ਕਰਨਾ ਹੈ, ਜੋ ਇਸ ਬੀਮਾਰੀ ਤੋਂ ਨਿਜਾਤ ਪਾ ਚੁੱਕੇ ਹਨ।
ਪਾਰਸ ਹਸਪਤਾਲ ਦੀਆਂ ਸਾਰੀਆਂ ਯੁਨਿਟਾਂ (ਗੁਰੂਗਰਾਮ, ਪਟਨਾ, ਪੰਚਕੂਲਾ) ਵੱਲੋਂ ਸਥਾਨਕ ਵਲੰਟੀਅਰਾਂ ਅਤੇ ਇਸ ਬੀਮਾਰੀ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੀ ਮਦਦ ਨਾਲ ਇਕੋਂ ਸਮੇਂ ‘ਹੌਸਲਾ’ ਗਰੁੱਪ ਦੀ ਸ਼ੁਰੂਆਤ ਕੀਤੀ ਗਈ ਹੈ। ਗੈਰ ਸਰਕਾਰੀ ਸੰਸਥਾਵਾਂ (ਐਨਜੀਓ) ਵੀ ਇਸ ਗਰੁੱਪ ਵਿਚ ਸ਼ਾਮਲ ਹੋ ਸਕਦੀਆਂ ਹਨ। ਇਹ ਗਰੁੱਪ ਵੱਖ ਵੱਖ ਖੇਤਰਾਂ ਖੁਰਾਕ, ਯੋਗਾ, ਤਣਾਅ ਮੁਕਤੀ, ਅਕੂਪੰਕਚਰ, ਨਰਸਾਂ ਅਤੇ ਮਨੋਰੰਜਨ ਖੇਤਰ ਦੇ ਮਾਹਿਰਾਂ ਨੂੰ ਵੀ ਸ਼ਾਮਲ ਕਰੇਗਾ।

ਹੋਰ ਪੜ੍ਹੋ : ਗੰਭੀਰ ਅਤੇ ਦੁਬਾਰਾ ਵਿਕਸਿਤ ਹੁੰਦੇ ਹਰਨੀਆ ਦਾ ਸਫਲ ਇਲਾਜ ਹੁਣ ਪਾਰਸ ਹਸਪਤਾਲ ’ਚ

ਕੈਂਸਰ ਦੀ ਬੀਮਾਰੀ ਪਤਾ ਲੱਗਣ ਤੇ ਮਰੀਜ਼ ਲਈ ਮਾਨਸਿਕ ਅਤੇ ਜਜ਼ਬਾਤੀ ਤਣਾਅ ਦਾ ਸਾਹਮਣਾ ਕਰਨਾ ਔਖਾ ਹੋ ਜਾਂਦਾ ਹੈ। ਬੀਮਾਰੀ ਦਾ ਪਤਾ ਲੱਗਣ, ਇਸਦੇ ਇਲਾਜ ਅਤੇ ਮੁੜ ਕੈਂਸਰ ਹੋਣ ਦੇ ਖਤਰੇ ਵਰਗੀਆਂ ਚੁਣੌਤੀਆਂ ਦਾ ਮੁਕਾਬਲਾ ਕਰਨਾ ਅਤੇ ਅਜਿਹੀ ਸਥਿੱਤੀ ਨੂੰ ਸੰਭਾਲਣਾ ਬੜਾ ਮੁਸ਼ਕਲ ਹੈ। ਭਾਰਤ ਵਰਗੇ ਦੇਸ਼ ਵਿਚ ਮਰੀਜ਼ ਦੀ ਹਾਲਤ ਨੂੰ ਸਮਝਣ ਲਈ ਬਹੁਤ ਹੀ ਘੱਟ ਪਹਿਲਕਦਮੀਆਂ ਹੋਈਆਂ ਹਨ। ‘ਹੌਂਸਲਾ’ ਇਸ ਖੱਪੇ ਨੂੰ ਭਰਨ ਦੀ ਇਕ ਕੋਸ਼ਿਸ ਹੈ, ਜਿਸ ਰਾਹੀਂ ਮਰੀਜ਼ਾਂ, ਕੈਂਸਰ ਤੋਂ ਨਿਜਾਤ ਪਾ ਚੁੱਕੇ ਲੋਕਾਂ, ਡਾਕਟਰਾਂ, ਮਨੋਵਿਗਿਆਨੀਆਂ, ਖੁਰਾਕ ਮਾਹਿਰਾਂ ਅਤੇ ਪ੍ਰੇਰਕਾਂ ਦਾ ਇਕ ਸਾਂਝਾ ਭਾਈਚਾਰਾ ਕਾਇਮ ਕੀਤਾ ਜਾਵੇਗਾ।
ਪਾਰਸ ਹੈਲਥ ਕੇਅਰ ਦੇ ਮੈਨੇਜਿੰਗ ਡਾਇਰੈਕਟਰ ਡਾ. ਧਰਮਿੰਦਰ ਨਾਗਰ ਨੇ ਕਿਹਾ ਕਿ ‘ਹੌਂਸਲਾ’ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਕੈਂਸਰ ਦੇ ਮਰੀਜ਼ਾਂ ਨੂੰ ਇਕੱਠਾ ਕਰੇਗਾ, ਤਾਂ ਜੋ ਉਹ ਆਪਣੇ ਅਨੁਭਵ ਸਾਂਝੇ ਕਰ ਸਕਣ ਅਤੇ ਇਕ ਦੂਜੇ ਦੀ ਤਾਕਤ ਬਣ ਸਕਣ। ਇਹ ਅੰਤਰ ਨਿਰਭਰਤਾ ਉਹ ਆਪਣਾ ਜੀਵਨ ਸੰਗਰਾਮ ਸਾਂਝਾ ਕਰਨ ਲਈ ਉਤਸ਼ਾਹਿਤ ਕਰੇਗੀ। ਅਜਿਹਾ ਕਰਨ ਨਾਲ ਉਨਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤ ਦਾ ਵਿਰੇਚਨ ਵੀ ਹੋਵੇਗਾ ਅਤੇ ਉਨਾਂ ਨੂੰ ਮਾਨਸਿਕ ਤਣਾਅ ਤੋਂ ਮੁਕਤੀ ਮਿਲੇਗੀ।
ਪਾਰਸ ਕੈਂਸਰ ਸੈਂਟਰ ਦੇ ਚੇਅਰਮੈਨ ਡਾ. (ਬਰਿਗੇਡੀਅਰ) ਰਾਜੇਸ਼ਵਰ ਸਿੰਘ ਨੇ ਕਿਹਾ ਕਿ ਕੈਂਸਰ ਸਿਰਫ਼ ਸਰੀਰਕ ਬੀਮਾਰੀ ਨਹੀਂ ਹੈ, ਸਗੋਂ ਇਸ ਨਾਲ ਮਾਨਸਿਕ ਅਸਰ ਵੀ ਹੁੰਦਾ ਹੈ। ਇਸ ਸਥਿੱਤੀ ਵਿਚ ਮਰੀਜ਼ ਨੂੰ ਸ਼ਰੀਰਕ ਅਤੇ ਜਜਬਾਤੀ ਮਦਦ ਦੀ ਜਰੂਰਤ ਹੁੰਦੀ ਹੈ। ਇਲਾਜ ਤੋਂ ਬਾਅਦ ਦਾ ਸਮਾਂ ਮਰੀਜ਼ ਨੂੰ ਮਾਨਸਿਕ ਤੌਰ ’ਤੇ ਮਜਬੂਤ ਕਰਨ ਲਈ ਬਹੁਤ ਅਹਿਮ ਹੁੰਦਾ ਹੈ। ਇੱਥੇ ਇਹ ਖਿਆਲ ਰੱਖਣ ਦੀ ਜਰੂਰਤ ਹੁੰਦੀ ਹੈ ਕਿ ਮਰੀਜ਼ ਮਾਨਸਿਕ ਤੌਰ ’ਤੇ ਢੇਰੀ ਨਾ ਢਾਵੇਂ। ਇਸ ਸਮੇਂ ਵੀ ਮਰੀਜ਼ ਨੂੰ ਹੌਂਸਲੇ ਨੂੰ ਜਰੂਰਤ ਹੁੰਦੀ ਹੈ। ਪਾਰਸ ਹਸਪਤਾਲ ਦਾ ਇਹ ਸਲਾਹੁਣਯੋਗ ਕਦਮ ਹੈ, ਜਿਸ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਮਾਨਸਿਕ ਬਲ ਮਿਲੇਗਾ ਅਤੇ ਉਹ ਬੀਮਾਰੀ ਦੇ ਭੈਅ ਅਤੇ ਤਣਾਅ ਤੋਂ ਮੁਕਤ ਹੋਣਗੇ।

Spread the love