ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਲਮਗਨ ਦਵਾਰਕਾ ਨਗਰੀ ਵਿੱਚ ਪੂਜਾ-ਅਰਚਨਾ ਕੀਤੀ

ਚੰਡੀਗੜ੍ਹ, 25 FEB 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਗਹਿਰੇ ਸਮੁੰਦਰ ਵਿੱਚ ਪਾਣੀ ਦੇ ਅੰਦਰ ਗਏ ਅਤੇ ਉਸ ਸਥਾਨ ‘ਤੇ ਪ੍ਰਾਰਥਨਾ ਕੀਤੀ ਜਿੱਥੇ ਜਲਮਗਨ ਦਵਾਰਕਾ ਨਗਰੀ ਹੈ। ਇਹ ਅਨੁਭਵ ਭਾਰਤ ਦੀਆਂ ਅਧਿਆਤਮਕ ਅਤੇ ਇਤਿਹਾਸਿਕ ਜੜ੍ਹਾਂ ਨਾਲ ਇੱਕ ਦੁਰਲੱਭ ਅਤੇ ਗਹਿਣ ਸਬੰਧ ਦੀ ਪ੍ਰਸਤੂਤੀ (ਪੇਸ਼ਕਾਰੀ) ਸੀ।

ਪ੍ਰਧਾਨ ਮੰਤਰੀ ਨੇ ਦਵਾਰਕਾ ਨਗਰੀ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ, ਦਵਾਰਕਾ ਇੱਕ ਅਜਿਹੀ ਨਗਰੀ ਰਹੀ ਹੈ ਜੋ ਆਪਣੀ ਸਮ੍ਰਿੱਧ ਸੱਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਦੇ ਨਾਲ ਕਲਪਨਾਵਾਂ ਨੂੰ ਮੋਹਿਤ ਕਰਦੀ ਹੈ। ਪ੍ਰਧਾਨ ਮੰਤਰੀ ਨੇ ਜਲ ਦੇ ਅੰਦਰ ਸ਼ਰਧਾ ਸਰੂਪ ਮੋਰ-ਪੰਖ ਵੀ ਅਰਪਿਤ ਕੀਤੇ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਜਲਮਗਨ ਦਵਾਰਕਾ ਸ਼ਹਿਰ ਵਿੱਚ ਪ੍ਰਾਰਥਨਾ ਕਰਨਾ, ਇੱਕ ਬਹੁਤ ਹੀ ਦਿਵਯ ਅਨੁਭਵ ਸੀ। ਮੈਨੂੰ ਅਧਿਆਤਮਕ ਵੈਭਵ ਅਤੇ ਸਦੀਵੀ ਭਗਤੀ ਦੇ ਇੱਕ ਪ੍ਰਾਚੀਨ ਯੁਗ ਨਾਲ ਜੁੜਾਅ ਮਹਿਸੂਸ ਹੋਇਆ। ਭਗਵਾਨ ਸ਼੍ਰੀ ਕ੍ਰਿਸ਼ਨ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ।”

Spread the love