ਪੁਲਿਸ ਵੱਲੋਂ ਨਸ਼ੀਲੇ ਪਦਾਰਥ ਸਮੇਤ ਚਾਰ ਵਿਅਕਤੀ ਕਾਬੂ

ਗੁਰਦਾਸਪੁਰ , 29 ਅਕਤੂਬਰ :-  ਗੁਰਦਾਸਪੁਰ ਪੁਲਿਸ ਵੱਲੋਂ ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ.  ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਨਸ਼ੇ ਦਾ ਧੰਦਾ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ । ਥਾਣਾ ਸਦਰ ਵੱਲੋਂ ਸਮੇਤ ਪੁਲਿਸ ਪਾਰਟੀ ਸਪੈਸ਼ਲ ਨਾਕਾ ਬੰਦੀ ਕਰਕੇ ਗੁਲਜ਼ਾਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਬਲੱਗਣ ਪਾਸੋਂ 370 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕੱਦਮਾ ਨੰਬਰ 132 ਮਿਤੀ 28 ਅਕਤੂਬਰ, 2022 ਜੁਰਮ 22-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਗੁਰਦਾਸਪੁਰ ਦਰਜ ਕੀਤਾ ਗਿਆ । ਥਾਣਾ ਸਿਟੀ ਗੁਰਦਾਸਪੁਰ ਵੱਲੋਂ ਸਮੇਤ ਪੁਲਿਸ ਪਾਰਟੀ ਸ਼ਪੈਸ਼ਲ ਨਾਕਾ ਬੰਦੀ ਕਰਕੇ ਦੋਸ਼ੀ ਮੋਹਿਤ ਕਪਿਲ ਉਰਫ ਮੱਦੀ ਪੁੱਤਰ ਬਲਬੀਰ ਚੰਦ ਵਾਸੀ ਮੁਹੱਲਾ ਇਮਲਾਮਾਬਾਦ ਗੁਰਦਾਸਪੁਰ ਪਾਸੋਂ 510 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕੱਦਮਾ ਨੰਬਰ 217 ਮਿਤੀ 28 ਅਕਤੂਬਰ, 2022 ਜੁਰਮ 22-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਗੁਰਦਾਸਪੁਰ  ਦਰਜ ਕੀਤਾ ਗਿਆ । ਥਾਣਾ ਦੀਨਾਨਗਰ ਵੱਲੋਂ ਸ਼ਪੈਸ਼ਲ ਨਾਕਾ ਬੰਦੀ ਕਰਕੇ ਦੋਸ਼ੀ ਕੁਲਦੀਪ ਕੁਮਾਰ ਪੁੱਤਰ ਦੁਰਗਾਦਾਸ ਵਾਸੀ ਪਨਿਆੜ ਗੁਰਦਾਸਪੁਰ ਨੂੰ ਕਾਬੂ ਕਰਕੇ 230 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕੱਦਮਾ ਨੰਬਰ 200 ਮਿਤੀ 28 ਅਕਤੂਬਰ, 2022 ਜੁਰਮ 22-61-85 ਐਨ.ਡੀ.ਪੀ.ਐਸ.ਐਕਟ ਥਾਣਾ ਦੀਨਾਨਗਰ ਗੁਦਰਾਸਪੁਰ ਦਰਜ ਕੀਤਾ ਗਿਆ ਅਤੇ ਥਾਣਾ ਘੁੰਮਣ ਕਲਾਂ ਨੇ ਸਮੇਤ ਪੁਲਿਸ ਪਾਰਟੀ ਸ਼ਪੈਸ਼ਲ ਨਾਕਾ ਬੰਦੀ ਕਰਕੇ ਰਣਜੀਤ ਸਿੰਘ ਉਰਫ ਰੋਕੀ ਪੁੱਤਰ ਬਲਬੀਰ ਸਿੰਘ ਵਾਸੀ ਮੱਲ੍ਹੀ ਮਾਰਕੀਟ ਬਟਾਲਾ ਪਾਸੋਂ 05 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦਮਾ ਨੰਬਰ 65 ਮਿਤੀ 28 ਅਕਤੂਬਰ, 2022 ਜੁਰਮ 22-61-85 ਐਨ.ਡੀ.ਪੀ.ਐਸ. ਐਕਟ ਥਾਣਾ ਘੁੰਮਣ ਕਲਾਂ ਗੁਰਦਾਸਪੁਰ ਦਰਜ ਰਜਿਸਟਰ ਕੀਤਾ ਗਿਆ । ਉਕਤ ਦੋਸ਼ੀਆਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਦੋਸ਼ੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਜਾਰੀ ਹੈ ਅਤੇ ਇਨ੍ਹਾਂ ਦੋਸ਼ੀਆਂ ਰਾਹੀਂ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਦਾ ਪਤਾ ਲਗਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।

 

ਹੋਰ ਪੜ੍ਹੋ :- ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਛੁਪੀਆਂ ਕਲਾਤਮਕ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਹਰ ਇਕ ਸਰਕਾਰੀ ਸਕੂਲ ਆਪਣਾ ਮੈਗਜ਼ੀਨ ਕੱਢਣ : ਹਰਜੋਤ ਸਿੰਘ ਬੈਂਸ

Spread the love