ਚੰਡੀਗੜ੍ਹ, 07 AUG 2024
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈਸ਼ਨਲ ਹੈਂਡਲੂਮ ਦਿਵਸ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਕਾਰੀਗਰਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ‘ਵੋਕਲ ਫੌਰ ਲੋਕਲ’ (‘Vocal for Local’) ਪਹਿਲ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।
ਸ਼੍ਰੀ ਮੋਦੀ ਨੇ ਐਕਸ (‘X’) ‘ਤੇ ਇੱਕ ਪੋਸਟ ਵਿੱਚ ਲਿਖਿਆ:
“ਨੈਸ਼ਨਲ ਹੈਂਡਲੂਮ ਦਿਵਸ ‘ਤੇ ਵਧਾਈਆਂ! ਅਸੀਂ ਆਪਣੇ ਦੇਸ਼ ਵਿੱਚ ਹੈਂਡਲੂਮ ਦੀ ਸਮ੍ਰਿੱਧ ਵਿਰਾਸਤ ਅਤੇ ਜੀਵੰਤ ਪਰੰਪਰਾ ‘ਤੇ ਬਹੁਤ ਮਾਣ ਕਰਦੇ ਹਾਂ। ਅਸੀਂ ਆਪਣੇ ਕਾਰੀਗਰਾਂ ਦੇ ਪ੍ਰਯਾਸਾਂ ਦੀ ਭੀ ਸ਼ਲਾਘਾ ਕਰਦੇ ਹਾਂ ਅਤੇ ‘ਵੋਕਲ ਫੌਰ ਲੋਕਲ’(‘Vocal for Local’) ਹੋਣ ਦੀ ਸਾਡੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ।”