ਜ਼ਿਲ੍ਹਾ ਪੱਧਰ ਤੇ ਮੱਲਾ ਮਾਰਨ ਵਾਲੇ ਵਿਦਿਆਰਥੀ ਤੇ ਅਧਿਆਪਕ ਸਨਮਾਨਿਤ

Students and teachers honored at the district level
Students and teachers honored at the district level
ਕੁਇਜ਼ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕ ਉਤਸਵ ਦੇ ਜੇਤੂ ਅਧਿਆਪਕਾਂ ਨੂੰ ਸਨਮਾਨਿਤ ਕੀਤਾ

ਰੂਪਨਗਰ 08 ਮਾਰਚ 2022

ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਪਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਸੋਢੀ, ਪ੍ਰਿੰਸੀਪਲ ਸੰਦੀਪ ਕੌਰ ਦੀ ਯੋਗ ਅਗਵਾਈ ਵਿੱਚ ਅਤੇ ਜਸਵੀਰ ਸਿੰਘ ਡੀ.ਐਮ.ਗਣਿਤ, ਸਤਨਾਮ ਸਿੰਘ ਡੀ.ਐਮ.ਵਿਗਿਆਨ ਅਤੇ ਸਰਬਜੀਤ ਸਿੰਘ ਡੀ.ਐਮ ਅੰਗਰੇਜ਼ੀ, ਦਿਸ਼ਾਂਤ ਮਹਿਤਾ ਡੀ.ਐਮ ਕੰਪਿਊਟਰ,ਚੰਦਰ ਸ਼ੇਖਰ ਡੀ.ਐਮ. ਹਿੰਦੀ ਦੀ ਦੇਖ ਰੇਖ ਵਿੱਚ ਸਰਕਾਰੀ ਸਕੂਲਾਂ ਵਿੱਚ ਗਣਿਤ, ਵਿਗਿਆਨ, ਅੰਗਰੇਜ਼ੀ ਅਤੇ ਸੋਸ਼ਲ ਸਾਇੰਸ ਵਿਸ਼ਿਆਂ ਨੂੰ ਹੋਰ ਵਧੇਰੇ ਰੋਚਕ ਬਣਾਉਣ ਅਤੇ ਵਿਦਿਆਰਥੀਆਂ ਵਿੱਚ ਵਿਸ਼ਿਆਂ ਪ੍ਰਤੀ ਪਰਿਪੱਕਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੱਖ-ਵੱਖ ਮੁਕਾਬਲਿਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ (ਕੰਨਿਆ) ਵਿਖੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ।

ਹੋਰ ਪੜ੍ਹੇਂ :-ਜੀਐਸਟੀ ਦਰਾਂ ਵਧਾਉਣ ਦੀ ਥਾਂ ਪੈਟਰੋਲ- ਡੀਜ਼ਲ ਨੂੰ ਜੀਐਸਟੀ ਦੇ ਦਾਇਰੇ  ‘ਚ ਲਿਆਵੇ ਮੋਦੀ ਸਰਕਾਰ: ਭਗਵੰਤ ਮਾਨ

ਇਸ ਮੌਕੇ ਜਸਵੀਰ ਸਿੰਘ ਡੀ.ਐਮ.ਗਣਿਤ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਰਵਾਏ ਮੁਕਾਬਲਿਆਂ ਵਿੱਚ ਮਿਡਲ ਵਰਗ ਵਿੱਚੋਂ ਸਰਕਾਰੀ ਮਿਡਲ ਸਕੂਲ ਹਰਦੋਨਿਮੋਹ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀਸਲਾਬਤ ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਰਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਨੇ ਪਹਿਲਾ, ਸਰਕਾਰੀ ਹਾਈ ਸਕੂਲ ਜਿੰਦਬੜੀ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਝੱਲੀਆਂ ਖ਼ੁਰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 800 ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 500 ਰੁਪਏ, ਤੀਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 350 ਰੁਪਏ ਦੀ ਰਾਸ਼ੀ ਦੇ ਨਾਲ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਸਮਾਗਮ ਦੌਰਾਨ ਜ਼ਿਲ੍ਹਾ ਪੱਧਰੀ ਅਧਿਆਪਕ ਉਤਸਵ ਵਿੱਚ 2021-22 ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵੱਖ-ਵੱਖ ਵਿਸ਼ਿਆਂ ਦੇ ਜੇਤੂ ਅਧਿਆਪਕਾਂ ਅਤੇ ਉਤਸਵ ਦੌਰਾਨ ਬਤੌਰ ਜੱਜ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ  ਸੁਰਿੰਦਰ ਪਾਲ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਸੋਢੀ, ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ, ਪ੍ਰਿੰਸੀਪਲ ਲਵਿਸ਼ ਚਾਵਲਾ, ਪ੍ਰਿੰਸੀਪਲ ਜਸਵਿੰਦਰ ਕੌਰ,ਪ੍ਰਿੰਸੀਪਲ ਸੰਦੀਪ ਕੌਰ, ਹਰਪ੍ਰੀਤ ਕੌਰ, ਰਾਜਪ੍ਰੀਤ ਕੌਰ, ਸਿਮਰਨਜੀਤ ਕੌਰ, ਸਿਲਕੀ ਭੱਲਾ, ਜਸਬੀਰ ਕੌਰ, ਮੀਰਾ ਸ਼ਰਮਾ, ਰਮਨਦੀਪ ਕੌਰ ਅਤੇ ਜ਼ਿਲ੍ਹਾ ਸਿੱਖਿਆ ਮੀਡੀਆ ਕੁਆਰਡੀਨੇਟਰ ਮਨਜਿੰਦਰ ਸਿੰਘ ਚੱਕਲ ਨੂੰ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਓਕਾਰ ਸਿੰਘ, ਰਾਕੇਸ਼ ਕੁਮਾਰ, ਸ਼ੈਲੀ ਕਟਾਰੀਆ, ਮਨਦੀਪ ਕੌਰ, ਦਰਸ਼ਨ ਸਿੰਘ, ਸੁਧਾ ਛਾਬੜਾ, ਮੀਨਾਕਸ਼ੀ, ਬਚਨ ਦਾਸ, ਜਗਤਾਰ ਸਿੰਘ, ਰੁਪੇਸ਼ ਕੁਮਾਰੀ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ।

ਜ਼ਿਲ੍ਹਾ ਅਧਿਆਪਕ ਉਤਸਵ ਵਿੱਚ ਵੱਖ-ਵੱਖ ਵਿਸ਼ਿਆਂ ‘ਚ 2021-22 ਦੌਰਾਨ ਵਧੀਆ ਕਾਰਗੁਜ਼ਾਰੀ ਤੇ ਮਲਾਂ ਮਾਰਨ ਵਾਲੇ ਸਨਮਾਨਿਤ ਅਧਿਆਪਕ

‘ਗਣਿਤ’ ਵਿਸ਼ੇ ਵਿਚ ਵਧੀਆ ਕਾਰਗੁਜ਼ਾਰੀ ਤੇ ਮਲਾਂ ਮਾਰਨ ਵਿੱਚ ਗੁਰਤੇਜ ਸਿੰਘ ਬਹਿਰਾਮਪੁਰ ਜ਼ਿਮੀਦਾਰਾ, ਗੁਰਿੰਦਰ ਸਿੰਘ ਸਰਸਾ ਨੰਗਲ, ਰਾਜਿੰਦਰ ਕੁਮਾਰ ਤਾਜਪੁਰਾ, ‘ਵਿਗਿਆਨ’ ਵਿਸ਼ੇ ਵਿੱਚ ਸ੍ਰੀਮਤੀ ਪੂਜਾ ਗੋਇਲ ਪਰਖਾਲੀ, ਅਮਰਜੀਤ ਸਿੰਘ ਭਰਤਗੜ੍ਹ, ਜਸਵਿੰਦਰ ਕੌਰ ਬਹਿਰਾਮਪੁਰ ਜ਼ਿਮੀਂਦਾਰਾ, ‘ਹਿੰਦੀ’ ਵਿਸ਼ੇ ਵਿਚ  ਚੰਦਰਸ਼ੇਖਰ ਦਾਤਾਰਪੁਰ, ਸ਼ੀਤਲ ਚਾਵਲਾ ਝੱਲੀਆਂ ਕਲਾਂ, ਜਯੋਤੀ ਕੁਮਾਰੀ ਮੂਸਾਪੁਰ, ‘ਪੰਜਾਬੀ’ ਵਿਚ ਵਿਜੇ ਕੁਮਾਰ ਚਨੌਲੀ ਬੱਸੀ,  ਚਰਨਜੀਤ ਕੌਰ ਨੰਗਲ ਲੜਕੇ, ਧਰਮਿੰਦਰ ਸਿੰਘ ਭੰਗੂ ਹਫ਼ੀਜ਼ਾਬਾਦ, ‘ਅੰਗਰੇਜ਼ੀ’ ਵਿਸ਼ੇ ਲਈ ਅਨੂ ਸ਼ਰਮਾ ਸ਼ਾਮਪੁਰਾ, ਨਵਜੋਤ ਕੌਰ ਅਕਬਰਪੁਰ, ਦਪਿੰਦਰ ਕੌਰ ਨੰਗਲ, ‘ਸਮਾਜਿਕ ਵਿਗਿਆਨ’ ਵਿਸ਼ੇ ਲਈ ਗੁਰਸੇਵਕ ਸਿੰਘ ਕੀਰਤਪੁਰ ਸਾਹਿਬ, ਸਿਮਰਨਜੀਤ ਸਿੰਘ ਹਰੀਪੁਰ, ਦਲਜੀਤ ਕੌਰ ਸ਼੍ਰੀ.ਆਨੰਦਪੁਰ ਸਾਹਿਬ, ‘ਕੰਪਿਊਟਰ’ ਵਿਸ਼ੇ ਲਈ ਰਾਜਵੀਰ ਕੌਰ ਲੋਧੀਪੁਰ, ਮਮਤਾ ਰਾਣੀ ਮੋਰਿੰਡਾ, ਪੂਨਮ ਭਲਾਣ ਤੇ ‘ਕੰਪਿਊਟਰ’ ਵਿਸ਼ੇ ਵਿੱਚ ‘ਐੱਨ.ਐੱਸ.ਕਿਊ.ਐੱਫ’ ਵਿਸ਼ੇ ਵਿਚ ਨੰਗਲ ਸੰਗੀਤ  ਅਧਿਆਪਕ ਰਾਜੇਸ਼ ਕੁਮਾਰ ਨੰਗਲ, ਰੱਜੂ  ਨੰਗਲ ਹਨ

ਜ਼ਿਲ੍ਹਾ ਅਧਿਆਪਕ ਉਤਸਵ ਵਿੱਚ ਵੱਖ-ਵੱਖ ਵਿਸ਼ਿਆਂ ‘ਚ 2021-22 ਦੇ ਵੱਖ-ਵੱਖ ਮੁਕਾਬਲਿਆਂ ‘ਚ ਜੱਜ ਦੀ ਭੂਮਿਕਾ ਕਰਨ ਵਾਲੇ ਸਨਮਾਨਿਤ ਅਧਿਆਪਕ

‘ਕੰਪਿਊਟਰ’ਵਿਸ਼ੇ ‘ਚ ਇੰਦਰਜੀਤ ਕੌਰ ਸਰਕਾਰੀ (ਕੰਨਿਆ) ਰੋਪੜ, ਅਨੂ ਝੱਲੀਆਂ ਕਲਾਂ, ‘ਗਣਿਤ’ ਵਿਸ਼ੇ ਵਿੱਚ ਅਵਤਾਰ ਸਿੰਘ ਬੇਲਾ, ਮਨੋਜ ਮੋਹਿਤ ਕੋਟਲਾ ਨਿਹੰਗ, ਪ੍ਰਿੰਸਪਾਲ ਗੋਇਲ ਝੱਲੀਆਂ ਕਲਾਂ, ‘ਵਿਗਿਆਨ’ ਵਿਸ਼ੇ ਵਿੱਚ ਲੈਕਚਰਾਰ ਪਰਮਿੰਦਰ ਸਿੰਘ ਝੱਲੀਆਂ ਕਲਾਂ, ਲੈਕਚਰਾਰ ਜਵਤਿੰਦਰ ਕੌਰ ਸਰਕਾਰੀ (ਕੰਨਿਆ) ਰੋਪੜ, ਲੈਕਚਰਾਰ ਯਾਦਵਿੰਦਰ ਸਿੰਘ ਫੂਲਪੁਰ ਗਰੇਵਾਲ,  ਅੰਗਰੇਜ਼ੀ ਤੇ ਸਮਾਜਿਕ ਵਿਗਿਆਨ ਵਿਸ਼ੇ ਵਿੱਚ ਸ੍ਰੀਮਤੀ ਵੰਦਨਾ, ਸ੍ਰੀਮਤੀ ਅਨੀਤਾ ਕੁਮਾਰੀ ਫੁਲਪੁਰ ਗਰੇਵਾਲ, ਗੁਰਵਿੰਦਰ ਸਿੰਘ, ਪੰਜਾਬੀ ਵਿਸ਼ੇ ਵਿੱਚ ਪੁਸ਼ਪਿੰਦਰ ਸਿੰਘ ਮਹਿਤੋਤ,  ਜੋਗਿੰਦਰ ਸਿੰਘ ਮੱਸੇਵਾਲ,  ਜਸਵਿੰਦਰ ਸਿੰਘ ਘਾਹੀ ਮਾਜਰਾ, ‘ਹਿੰਦੀ’ ਵਿਸ਼ੇ ਵਿਚ ਦਿਨੇਸ਼ ਕੁਮਾਰ ਝੱਲੀਆਂ ਖ਼ੁਰਦ, ਅਸ਼ੇਸ਼ਵਰ ਸਿੰਘ ਗੜ੍ਹਬਾਗਾ, ‘ਐੱਨ.ਐੱਸ.ਕਿਊ.ਐੱਫ.’ ਵਿਸ਼ੇ ਵਿੱਚ ਜਗਪਾਲ ਸਿੰਘ ਢੰਗਰਾਲੀ ਅਤੇ ਨਰਿੰਦਰ ਸਿੰਘ ਬਾਸੋਵਾਲ ਹਨ।

ਕੁਇਜ਼ ਮੁਕਾਬਲਿਆਂ ਦੇ ਜੇਤੂ ਸਕੂਲ ਤੇ ਵਿਦਿਆਰਥੀ

ਮਿਡਲ ਵਰਗ ਵਿੱਚੋਂ ਸਰਕਾਰੀ ਮਿਡਲ ਸਕੂਲ ਹਰਦੋਨਿਮੋਹ ਦੇ ਪਰਦੀਪ ਕੁਮਾਰ, ਪੂਨੀਤ ਸ਼ਰਮਾ ਤੇ ਸੁਖਰਾਜ ਸਿੰਘ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ ਦੇ ਤਨਵੀ, ਤਾਨੀਆ ਤੇ ਈਸ਼ਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤ ਪੁਰ ਦੇ ਅਮਰਜੋਤ ਕੌਰ, ਬਿਪਨਦੀਪ ਕੌਰ ਤੇ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਰਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਦੇ ਜ਼ੈਸਮੀਨ ਕੌਰ ਤੇ ਰਮਨਜੀਤ ਸਿੰਘ ਨੇ ਪਹਿਲਾ, ਸਰਕਾਰੀ ਹਾਈ ਸਕੂਲ ਜਿੰਦਬੜੀ ਦੁ ਹਰਨੂਰ ਸਿੰਘ ਤੇ ਭੂਮਿਕਾ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਝੱਲੀਆਂ ਖ਼ੁਰਦ ਦੇ ਸਤਵੀਰ ਕੌਰ ਤੇ ਦਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Spread the love