ਅਸੰਗਠਿਤ ਖੇਤਰ ਦੇ 188370 ਅਣਓਰਗਨਾਈਜਡ ਲਾਭਪਾਤਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ

ਜ਼ਿਲ੍ਹੇ ਦੇ ਕਿਸੇ ਵੀ ਸੇਵਾ ਕੇਂਦਰ ਜਾਂ ਸੀਐਸਸੀ ਸੈਂਟਰ ਵਿਚ ਕਰਵਾਈ ਜਾ ਸਕਦੀ ਹੈ ਰਜਿਸਟੇਸ਼ਨ

ਫਿਰੋਜ਼ਪੁਰ 3 ਦਸੰਬਰ 2021

ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਦਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਕਿਰਤ ਤੇ ਰੋਜਗਾਰ ਮੰਤਰਾਲਿਆ, ਨਵੀਂ ਦਿੱਲੀ ਵਲੋਂ ਪੰਜਾਬ ਰਾਜ ਨਾਲ ਸਬੰਧਤ ਅਸੰਗਠਿਤ ਖੇਤਰ ਦੇ 84.40 ਲੱਖ ਮਜਦੂਰਾਂ (ਅਣਓਰਗਨਾਈਟਜ਼ ਲਾਭਪਾਤਰੀਆਂ) ਦੀ ਰਜਿਸਟ੍ਰੇਸ਼ਨ ਦਾ ਡਾਟਾ ਬੇਸ  31 ਦਸੰਬਰ 2021 ਤੱਕ ਪੂਰਾ ਕਰਨ ਲਈ ਮਿਥਿਆ ਗਿਆ ਹੈ।

ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਹਾਜ਼ਰੀ ਵਿਚ ਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲ

ਇਹ ਰਜਿਸਟਰੇਸ਼ਨ ਕਾਰਪੇਂਟਰ, ਛੋਟੇ ਕਿਸਾਨ, ਉਸਾਰੀ ਮਜਦੂਰ, ਪ੍ਰਵਾਸੀ ਮਜਦੂਰ, ਘਰੇਲੂ ਨੌਕਰ, ਖੇਤੀ ਮਜਦੂਰ, ਚਮੜਾ, ਮਜ਼ਦੂਰ, ਆਂਗਨਵਾੜੀ ਮਜਦੂਰ, ਮੱਛੀ ਪਾਲਣ, ਸਵੈ-ਰੋਜਗਾਰ, ਫੇਰੀਵਾਲੇ, ਮਿਡਵਾਈਫ, ਡੇਅਰੀ ਵਰਕਰ, ਛੋਟੇ ਦੁਕਾਨਦਾਰ, ਆਸ਼ਾ ਵਰਕਰ, ਮਾਲੀ, ਨਰੇਗਾ ਮਜਦੂਰ, ਫਸਲ ਹਿੱਸੇਦਾਰ, ਗੀਗ ਵਰਕਰ (ਜਿਵੇਂ ਸਵੀਗੀ, ਜੋਮੈਟੋ ਆਦਿ), ਰਿਕਸ਼ਾ-ਰੇਹੜੀ ਚਾਲਕ ਵਗੈਰਾ ਜਿਨ੍ਹਾਂ ਦੀ ਉਮਰ 16 ਤੋਂ 59 ਸਾਲ ਹੈ  ਕਰਵਾ ਸਕਦੇ ਹਨ।

ਇਸ ਲਈ ਆਧਾਰ ਕਾਰਡ, ਪਰਮਾਨੈਂਟ ਮੋਬਾਇਲ ਨੰਬਰ ਅਤੇ ਬੈਂਕ ਖਾਤਾ ਸਮੇਤ ਆਈ.ਐਫ.ਸੀ ਕੋਡ ਨਾਲ ਜ਼ਿਲ੍ਹੇ ਦੇ ਕਿਸੇ ਵੀ ਸੀ.ਐਸ.ਸੀ ਮੈਂਟਰ ਜਾਂ ਸੇਵਾ ਕੇਂਦਰ ਰਾਹੀਂ ਬਿਨ੍ਹਾ ਕਿਸੇ ਫੀਸ/ਪਰਚਾ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਅਸੰਗਠਿਤ ਖੇਤਰ ਨਾਲ ਸਬੰਧਤ ਮਜਦੂਰਾਂ ਨੂੰ ਪ੍ਰਧਾਨ ਮੰਤਰੀ ਸੂਚਕਸ਼ਾ ਬੀਮਾ ਯੋਜਨਾ ਹੇਠ ਦੋ ਲੱਖ ਦਾ ਦੁਰਘਟਨਾ ਬੀਮਾ ਕਵਰ ਵੀ ਮਿਲੇਗਾ। ਭਵਿੱਖ ਵਿਚ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਮਿਲਣ ਵਾਲੇ ਸਮਾਜਿਕ ਸੁਰਖਿਆ ਲਾਭ ਈ-ਪੋਰਟਲ ਰਾਹੀਂ ਦਿੱਤੇ ਜਾਣਗੇ ਅਤੇ ਇਸਦੀ ਵਰਤੋਂ ਮੁਸ਼ਕਲ ਸਮੇਂ ਜਾਂ ਮਹਾਕਾਰੀ ਦੀ ਸਥਿਤੀ ਵਿਚ ਹੋਵੇਗੀ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੌਰਾਨ ਮਜ਼ਦੂਰਾਂ ਨੂੰ ਆਉਣ ਵਾਲੀ ਮੁਸ਼ਕਲਾਂ ਸਬੰਧੀ ਉਹ ਆਪਣੀ ਸ਼ਿਕਾਇਤ ਸੋਮਵਾਰ ਤੋਂ ਸ਼ਨੀਵਾਰ ਤੱਕ, ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਟੋਲ ਫਰੀ ਨੰਬਰ 14434 ਤੋਂ ਦਰਜ ਕਰਵਾ ਸਕਦੇ ਹਨ। ਹੁਣ ਤੱਕ ਅਸੰਗਠਿਤ ਖੇਤਰ ਦੇ 188370 ਅਣਓਰਗਨਾਈਜ਼ਡ ਲਾਭਪਾਤਰੀ ਆਪਣੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ।

ਸਹਾਇਕ ਕਿਰਤ ਕਮਿਸ਼ਨਰ, ਫਿਰੋਜ਼ਪੁਰ ਐਸ.ਕੇ.ਭੋਰੀਵਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਜਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਰਜਿਸਟਰਡ ਕੰਸਟਰਕਸ਼ਨ ਵਰਕਰਜ ਵਲੋਂ ਵੱਖ-ਵੱਖ ਭਲਾਈ ਸਕੀਮਾਂ ਹੇਠ ਪ੍ਰਾਪਤ 4978 ਅਰਜੀਆਂ ਜਿਵੇਂ ਕਿ ਵਜੀਫਾ, ਐਲ.ਟੀ.ਸੀ. ਜਨਰਲ ਸਰਜਰੀ, ਸ਼ਗਨ, ਬਾਲੜੀ ਸਕੀਮ, ਦਾਹ ਸੰਸਕਾਰ, ਖਤਰਨਾਕ ਬਿਮਾਰੀ, ਟੂਲਜ, ਪ੍ਰਸੂਤਾ ਸਕੀਮ, ਅਪਗ ਬੱਚਿਆ ਸਬੰਧੀ, ਐਨਕਾਂ/ਦੰਦ/ ਕੰਨ ਦੀ ਮਸ਼ੀਨ, ਪੈਨਸ਼ਨ ਆਦਿ ਮੁਤਾਬਕ ਰਕਮ 5,50,56,640 ਰੁਪਏ ਡਿਪਟੀ ਕਮਿਸ਼ਨਰ, ਫਿਰੋਜਪੁਰ ਵਲੋਂ ਮੰਜੂਰ ਕਰਵਾਕੇ ਬੋਰਡ ਨੂੰ ਲਾਭਪਾਤਰੀਤਾ ਦੇ ਖਾਤੇ ਵਿਚ ਟਰਾਂਸਫਰ ਕਰਨ ਲਈ ਜਲਦ ਭੇਜੀਆਂ ਜਾ ਰਹੀਆ ਹਨ।

Spread the love