‘ਵਰਲਡ ਫਿਸ਼ਰੀਜ਼ ਡੇਅ ਮੋਕੇ ਸਫਲ ਮੱਛੀ ਕਾਸ਼ਤਕਾਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ

ਮੱਛੀ ਪੂੰਗ ਫਾਰਮ ਹਯਾਤਨਗਰ ਵਿਖੇ ਕਰਵਾਇਆ ਸਮਾਗਮ

ਗੁਰਦਾਸਪੁਰ, 21 ਨਵੰਬਰ   ਮੱਛੀ ਪਾਲਣ ਵਿਭਾਗ ਗੁਰਦਾਸਪੁਰ ਵਲੋਂ ਮੱਛੀ ਪੂੰਗ ਫਾਰਮ ਹਯਾਤਨਗਰ ਵਿਚ ‘ਵਰਲਡ ਫਿਸ਼ਰੀਜ਼’ ਡੇਅ ਮਨਾਇਆ ਗਿਆ। ਜਿਸ ਵਿਚ ਸਰਵਣ ਸਿੰਘ, ਮੁੱਖ ਕਾਰਜਕਾਰੀ ਅਫਸਰ,ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਦੀ ਦੇ੍ਰਖਰੇਖ ਹੇਠ ਜਿਲਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਮੱਛੀ ਕਾਸਤਕਾਰਾਂ ਨੇ ਭਾਗ ਲਿਆ।

ਵਿਭਾਗ ਦੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੱਛੀ ਪਾਲਣ ਦੀਆਂ ਨਵੀਆਂ ਤਕਨੀਕਾਂ ਜਿਵੇਂ ਬਾਇਓ ਫਲਾਕ, ਰੀ-ਸਰਕੂਲੇਟਰੀ ਐਕਵਾਕਲਚਰ ਸਿਸਟਮ ਅਤੇ ਮੱਛੀ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ, ਖੁਰਾਕ ਸਬੰਧੀ ਜਾਣਕਾਰੀ , ਨਵੀਂ ਤਕਨੀਕ ਨਾਲ ਮੱਛੀ ਪਾਲਣ ਦਾ ਧੰਦਾ ਕਰਨ ਵਾਸਤੇ ਨਵੇਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ।

ਹੋਰ ਪੜ੍ਹੋ :- ਵਿਸ਼ੇਸ਼ ਕੈਂਪ: ਜ਼ਿਲਾ ਚੋਣ ਅਫਸਰ ਵੱਲੋਂ ਵੱਖ ਵੱਖ ਬੂਥਾਂ ’ਤੇ ਚੈਕਿੰਗ

ਇਸ ਮੌਕੇ ਸਰਵਣ ਸਿੰਘ ਨੇ ਦੱਸਿਆ ਕਿ ਇਹ ਵਰਲਡ ਫਿਸ਼ਰੀਜ਼ ਡੇਅ ਹਰ ਸਾਲ 21 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਯੋਜਨਾ ਸਬੰਧੀ ਅਤੇ ਬਲਿਊ ਰੈਵੋਲਿਊਸ਼ਨ  ਸਕੀਮ ਅਧੀਨ ਕਿਾਸਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਵਿੱਤੀ ਸਹਾਇਤਾ ਦੇ ਵੇਰਵੇ ਸਹਿਤ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਫਲ ਮੱਛੀ ਕਾਸ਼ਤਕਾਰਾਂ ਵਲੋਂ ਨਵੇਂ ਮੱਛੀ ਕਾਸ਼ਤਕਾਰਾਂ ਨਾਲ ਆਪਣੇ ਮੱਛੀ ਪਾਲਣ ਦੇ ਤਜਰਬੇ ਸਾਂਝੇ ਕੀਤੇ ਗਏ। ਸਮਾਗਮ ਦੌਰਾਨ ਗੁਰਿੰਦਰ ਸਿੰਘ ਸੀਨੀਅਰ ਮੱਛੀ ਪਾਲਣ ਅਫਸਰ, ਰਾਜੀਵ ਕੁਮਾਰ ਫਾਰਮ ਸੁਪਰਡੈਂਟ, ਹਰਵਿੰਦਰ ਸਿੰਘ ਮੱਛੀ ਪਾਲਣ ਅਫਸਰ, ਸ਼ੁਭਕਰਮਜੀਤ ਕੋਰ ਮੱਛੀ ਪਾਣ ਅਫਸਰ ਆਦਿ ਵਲੋਂ ਸੰਬੋਧਨ ਕੀਤਾ ਗਿਆ।

ਇਸ ਮੌਕੇ ਹੀਰਾ ਸਿੰਘ, ਪਰਮਜੀਤ ਸਿੰਘ, ਸੇਵਾ ਸਿੰਘ, ਵਿਨੇ ਕੁਮਾਰ ਸਮੇਤ ਬਾਕੀ ਦਫਤਰ ਸਟਾਫ ਸਮੇਤ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਲਗਭਗ 40 ਸਫਲ ਮੱਛੀ ਕਾਸ਼ਤਕਾਰ ਹਾਜਰ ਸਨ।