ਪਟਿਆਲਾ ਪੁਲਿਸ ਵੱਲੋਂ ਚੋਰੀਆਂ ਕਰਨ ਵਾਲੇ 02 ਵਿਅਕਤੀ ਗ੍ਰਿਫ਼ਤਾਰ

POLICE
ਪਟਿਆਲਾ ਪੁਲਿਸ ਵੱਲੋਂ ਚੋਰੀਆਂ ਕਰਨ ਵਾਲੇ 02 ਵਿਅਕਤੀ ਗ੍ਰਿਫ਼ਤਾਰ

Sorry, this news is not available in your requested language. Please see here.

40 ਮੋਬਾਇਲ ਫ਼ੋਨ ਅਤੇ ਐਲ.ਸੀ.ਡੀ ਬਰਾਮਦ

ਪਟਿਆਲਾ, 2 ਦਸੰਬਰ 2021

ਸ਼੍ਰੀ ਹਰਪਾਲ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ ਨੇ ਅੱਜ ਮਿਤੀ 02-12-2021 ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 26-11-2021 ਦੀ ਦਰਮਿਆਨੀ ਰਾਤ ਨੂੰ ਥਾਣਾ ਜੁਲਕਾਂ ਦੇ ਏਰੀਆ ਵਿੱਚ ਦੋ ਦੁਕਾਨਾਂ ਦੇ ਸ਼ਟਰ ਪੁੱਟ ਕੇ ਦੋ ਮੋਟਰ ਸਾਈਕਲ ਸਵਾਰ ਨਾ-ਮਾਲੂਮ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

ਹੋਰ ਪੜ੍ਹੋ :-11 ਦਸੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ

ਜਿਸ ਵਿੱਚ ਉਹਨਾਂ ਵੱਲੋਂ ਦੁਕਾਨਾਂ ਦੇ ਸ਼ਟਰ ਪੁੱਟ ਕੇ ਚਾਂਦੀ ਦੇ ਗਹਿਣੇ, ਐਲ.ਸੀ.ਡੀਜ. ਅਤੇ ਮੋਬਾਇਲ ਫ਼ੋਨ ਚੋਰੀ ਕੀਤੇ ਗਏ ਸਨ।ਜਿਸ ਪਰ ਥਾਣਾ ਜੁਲਕਾਂ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 195 ਮਿਤੀ 26-11-2021 ਅ/ਧ 457, 380 ਆਈ.ਪੀ.ਸੀ. ਥਾਣਾ ਜੁਲਕਾਂ ਦਰਜ ਕੀਤਾ ਗਿਆ ਸੀ।

ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ. ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਦੀ ਅਗਵਾਈ ਹੇਠ ਇੰਸਪੈਕਟਰ ਪਰਦੀਪ ਸਿੰਘ ਬਾਜਵਾ, ਮੁੱਖ ਅਫ਼ਸਰ ਥਾਣਾ ਜੁਲਕਾਂ ਵੱਲੋਂ ਸਮੇਤ ਪੁਲਿਸ ਪਾਰਟੀ ਮਿਤੀ 26-11-2021 ਨੂੰ ਅੱਡਾ ਦੇਵੀਗੜ੍ਹ ਵਿੱਚ ਦੋ ਦੁਕਾਨਾਂ ਦੇ ਸ਼ਟਰ ਪੁੱਟ ਕੇ ਚਾਂਦੀ ਦੇ ਗਹਿਣੇ, ਐਲ.ਸੀ.ਡੀਜ. ਅਤੇ ਮੋਬਾਇਲ ਫ਼ੋਨ ਚੋਰੀ ਕਰਨ ਵਾਲੇ ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਜਿੰਨਾ ਵਿੱਚ 1) ਸਿਮਰਨਜੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਮਕਾਨ ਨੰਬਰ 43-ਈ, ਗਲੀ ਨੰਬਰ 02 ਰਣਜੀਤ ਨਗਰ ਥਾਣਾ ਤ੍ਰਿਪੜੀ ਪਟਿਆਲਾ 2) ਕਰਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਪੱਲਾ ਅਲੂਣਾ ਥਾਣਾ ਪਾਇਲ ਜ਼ਿਲ੍ਹਾ ਲੁਧਿਆਣਾ ਹਾਲ ਕਿਰਾਏਦਾਰ ਰਣਜੀਤ ਨਗਰ ਪਟਿਆਲਾ ਨੂੰ ਮਿਤੀ 01-12-2021 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ ਚੋਰੀ ਕੀਤੇ 40 ਮੋਬਾਇਲ ਫ਼ੋਨ ਅਤੇ ਐਲ.ਸੀ.ਡੀ ਬਰਾਮਦ ਕੀਤੀ ਗਈ ਹੈ।ਦੋਸ਼ੀ ਸਿਮਰਨਜੀਤ ਸਿੰਘ ਖਿਲਾਫ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ, ਜੋ ਕਿ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਰਜ ਮੁਕੱਦਮਾ ਨੰਬਰ 154/2021 ਵਿੱਚ ਜ਼ਮਾਨਤ ਪਰ ਬਾਹਰ ਆਇਆ ਹੋਇਆ ਹੈ।ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿੰਨਾ ਪਾਸੋਂ ਹੋਰ ਵੀ ਇੰਕਸ਼ਾਫ਼ ਹੋਣ ਦੀ ਸੰਭਾਵਨਾ ਹੈ।

Spread the love