ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ

news makahni
news makhani

Sorry, this news is not available in your requested language. Please see here.

ਐਸ.ਏ.ਐਸ ਨਗਰ 30 ਮਈ
ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ  ਦੀ ਪ੍ਰਧਾਨਗੀ ਹੇਠ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ), ਐਸ.ਏ.ਐਸ. ਨਗਰ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ੍ਰੀ ਕੁਲਜੀਤ ਪਾਲ ਸਿੰਘ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਸ੍ਰੀ ਸਵਰਨ ਸਿੰਘ ਧਾਲੀਵਾਲ, ਮੈਂਬਰ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਐਸ.ਏ.ਐਸ. ਨਗਰ  ਹਾਜਰ ਸਨ । ਜਾਣਕਾਰੀ ਦਿੰਦੇ ਹੋਏ ਸ਼੍ਰੀ ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਦੱਸਿਆ ਕਿ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਦੀ ਮਹੀਨਾਵਾਰ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ। ਜਨ ਸੇਵਾਵਾਂ ਨਾਲ ਸਬੰਧਤ ਅਜਿਹੇ ਝਗੜੇ,ਸਿ਼ਕਾਇਤਾਂ,ਵਿਵਾਦ ਜਿਹੜੇ ਅਦਾਲਤਾਂ ਵਿੱਚ ਲੰਬਤ ਨਹੀਂ ਹਨ, ਸਬੰਧੀ ਦਰਖਾਸਤ ਸਾਦੇ ਕਾਗਜ਼ ਤੇ ਲਿੱਖ ਕੇ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਵਿੱਚ ਚੇਅਰਮੈਨ ਨੂੰ ਪੇਸ਼ ਕਰਨੀ ਹੁੰਦੀ ਹੈ ਅਤੇ ਇਸ ਲੋਕ ਅਦਾਲਤ ਵਿੱਚ ਇੱਕ ਕਰੋੜ ਰੁਪਏ ਤੋਂ ਘੱਟ ਦੇ ਝਗੜੇ,ਮੁੱਦੇ ਪੇਸ਼ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਸਥਾਈ ਲੋਕ ਅਦਾਲਤ ਵਿੱਚ ਵੱਖ ਵੱਖ   ਕੈਟੇਗਿਰੀਆਂ ਅਨੁਸਾਰ ਕੇਸ ਲਗਾਏ ਜਾ ਸਕਦੇ ਹਨ    ਜਿਵੇਂ ਟ੍ਰਾਂਸਪੋਰਟ ਸਰਵਿਸਿਜ਼, ਪੋਸਟਲ, ਟੈਲੀਗ੍ਰਾਫ ਅਤੇ ਟੈਲੀਫੋਨ ਸਰਵਿਸਿਜ਼, ਪਾਣੀ, ਬਿਜਲੀ ਦੀ ਸਪਲਾਈ ਸਬੰਧੀ, ਪਲਲਿਕ ਕੰਜ਼ਰਵੈਂਸੀ ਅਤੇ ਸੈਨੀਟੇਸ਼ਨ , ਹਸਪਤਾਲ ਅਤੇ ਡਿਸਪੈਂਸਰੀ ਆਦਿ ਦੀ ਸਰਵਿਸਿਜ਼ ਸਬੰਧੀ, ਇੰਸ਼ੋਰੈਂਸ ਸਰਵਿਸਿਜ਼,
ਬੈਂਕਿੰਗ ਅਤੇ ਫਾਈਨਾਂਸ ਸਰਵਿਸਿਜ਼, ਹੋਰ ਹਾਉਸਿੰਗ ਸਰਵਿਸਿਜ਼, ਐਲ.ਪੀ. ਜੀ, ਸਿੱਖਿਆ, ਪਬਲਿਕ ਡਿਸਟ੍ਰਿਬਿਊਸ਼ਨ ਅਤੇ ਪੈਂਨਸ਼ਨ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਆਦਿ ਕੇਸ।
ਇਸ ਮੌਕੇ ਤੇ ਸ੍ਰੀ ਹਰਪਾਲ ਸਿੰਘ, ਸੈਸ਼ਨਜ਼ ਜੱਜ ਐਸ.ਏ.ਐਸ. ਨਗਰ  ਵੱਲੋਂ ਦੱਸਿਆ ਗਿਆ ਕਿ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਰਾਹੀਂ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਮਿਲਦਾ ਹੈ ਅਤੇ ਕੇਸ ਲਗਾਉਣ ਲਈ ਕੋਈ ਕੋਰਟ ਫ਼ੀਸ ਨਹੀਂ ਲਗਦੀ।

 

ਹੋਰ ਪੜ੍ਹੋ :-  ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਨੇ 38 ਕੋਵਿਡ ਪ੍ਰਭਾਵਿਤ ਬੱਚਿਆਂ ਨੂੰ ਪ੍ਰਧਾਨ ਮੰਤਰੀ ਕੇਅਰਜ਼ ਸਕੀਮ ਤਹਿਤ ਸਹਿਮਤੀ ਪੱਤਰ ਸੌਂਪੇ

Spread the love