ਪੰਜਾਬ ਖੇਡ ਮੇਲੇ ਲਈ 25 ਅਗਸਤ ਤੱਕ ਰਜਿਸਟ੍ਰੇਸ਼ਨ ਕਰਵਾਉਣ ਖਿਡਾਰੀ: ਡਾ. ਹਰੀਸ਼ ਨਈਅਰ

Sorry, this news is not available in your requested language. Please see here.

—-ਸਕੂਲੀ ਵਿਦਿਆਰਥੀ ਸਕੂਲ ਮੁਖੀਆਂ ਨਾਲ ਕਰਨ ਸੰਪਰਕ, ਕੰਪਿਊਟਰ ਲੈਬਜ਼ ’ਚ ਵੀ ਰਜਿਸਟ੍ਰੇਸ਼ਨ ਦਾ ਪ੍ਰਬੰਧ
—ਖੇਡ ਦਫਤਰ ਵੱਲੋਂ ਹੈਲਪਲਾਈਨ ਨੰਬਰ 78774-57309 ਜਾਰੀ
 

ਬਰਨਾਲਾ, 18 ਅਗਸਤ :- 
 
ਪੰਜਾਬ ਸਰਕਾਰ ਵੱਲੋਂ 29 ਅਗਸਤ ਤੋਂ ਪੰਜਾਬ ਖੇਡ ਮੇਲਾ ਕਰਾਇਆ ਜਾ ਰਿਹਾ ਹੈ, ਜਿਸ ਲਈ 25 ਅਗਸਤ ਤੱਕ ਰਜਿਸਟ੍ਰੇਸ਼ਨ ਹੋਣੀ ਹੈ। ਜ਼ਿਲਾ ਬਰਨਾਲਾ ਦੇ ਵੱਧ ਤੋਂ ਵੱਧ ਖਿਡਾਰੀ ਮੇਲੇ ਲਈ ਰਜਿਸਟ੍ਰੇਸ਼ਨ ਕਰਾਉਣ।

ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਇਸ ਮੇਲੇ ਵਿਚ ਬਲਾਕ, ਜ਼ਿਲਾ ਤੇ ਰਾਜ ਪੱਧਰ ’ਤੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਮੇਲੇ ਲਈ ਰਜਿਸਟੇ੍ਰਸ਼ਨ www.punjabkhedmela2022.in ’ਤੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜ਼ਿਲਾ ਬਰਨਾਲਾ ਦੇ ਖਿਡਾਰੀਆਂ ਲਈ ਸਰਕਾਰੀ ਸਕੂਲਾਂ ਦੀਆਂ ਕੰਪਿਊਟਰ ਲੈਬਜ਼ ਵਿਚ ਵੀ ਰਜਿਸਟ੍ਰੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਵਾਸਤੇ ਵਿਦਿਆਰਥੀ ਆਪਣੇ ਸਕੂਲ ਮੁਖੀਆਂ ਨਾਲ ਸੰਪਰਕ ਕਰ ਸਕਦੇ ਹਨ। ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਖੇਡ ਮੇਲੇ ’ਚ ਸਕੂਲਾਂ, ਕਾਲਜਾਂ, ਯੂਥ ਕਲੱਬਾਂ ਤੇ ਅਕੈਡਮੀਆਂ ਦੇ ਖਿਡਾਰੀ ਭਾਗ ਲੈ ਸਕਦੇ ਹਨ।  ਉਮਰ ਵਰਗ 14 ਸਾਲ, 17 ਸਾਲ, 21 ਸਾਲ, 40 ਸਾਲ, 41 ਤੋਂ 50 ਸਾਲ ਤੇ 50 ਤੋਂ ਉਪਰ ਦੇ ਵੀ ਭਾਗ ਲੈ ਸਕਦੇ ਹਨ।  ਖੇਡ ਮੇਲਾ 29 ਅਗਸਤ ਤੋਂ ਸ਼ੁਰੂ ਹੋਵੇਗਾ ਤੇ ਰਜਿਸਟ੍ਰੇਸ਼ਨ 25 ਅਗਸਤ ਤੱਕ ਹੋਣੀ ਹੈ। ਬਲਾਕ ਪੱਧਰੀ ਟੂਰਨਾਮੈਂਟ ਪਹਿਲੀ ਸਤੰਬਰ ਤੋਂ 7 ਸਤੰਬਰ ਤੱਕ, ਜ਼ਿਲਾ ਪੱਧਰੀ ਟੂਰਨਾਮੈਂਟ 12 ਸਤੰਬਰ ਤੋਂ 22 ਸਤੰਬਰ ਤੱਕ ਤੇ ਸੂਬਾ ਪੱਧਰੀ ਟੂਰਨਾਮੈਂਟ 10 ਅਕਤੂਬਰ ਤੋਂ 21 ਅਕਤੂਬਰ ਤੱਕ ਹੋਣਗੇ।  ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਅਤੇ ਆਨਲਾਈਨ ਰਜਿਸਟ੍ਰੇਸ਼ਨ ਲਈ ਜ਼ਿਲਾ ਖੇਡ ਅਫਸਰ ਦਫ਼ਤਰ ਬਰਨਾਲਾ ਜਾਂਹੈਲਪਲਾਈਨ ਨੰਬਰ   78774-57309 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Spread the love